08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਾਤਾ ਭੱਦਰਕਾਲੀ ਦੇ ਮੇਲੇ 'ਚ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਭਰੀ ਹਾਜ਼ਰੀ <br/>

Ad Position 21
No active advertisement
ਮਾਤਾ ਭੱਦਰਕਾਲੀ ਮੇਲੇ 'ਚ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਰਿਬਨ ਕੱਟ ਕੇ ਸ਼ੁਰੂਆਤ ਕਰਦੇ ਹੋਏ | ਤਸਵੀਰ: ਹਰਜੀਤ ਸਿੰਘ<br/> 14-05-2026

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਮਾਤਾ ਭੱਦਰਕਾਲੀ ਜੈਅੰਤੀ ਮੌਕੇ ਆਯੋਜਿਤ ਧਾਰਮਿਕ ਮੇਲੇ ਵਿਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰੀ ਤੇ ਮਾਤਾ ਜੀ ਨੂੰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਨਾਲ ਸ਼ਿਰਕਤ ਕੀਤੀ | ਉਨ੍ਹਾਂ ਵਲੋਂ ਇਸ ਮੌਕੇ ਉਨ੍ਹਾਂ ਨੇ ਰੀਬਨ ਕੱਟ ਕੇ ਜਿੱਥੇ ਧਾਰਮਿਕ ਮੇਲੇ ਦੀ ਸ਼ੁਰੂਆਤ ਕਰਵਾਈ ਅਤੇ ਕੇਕ ਕੱਟ ਕੇ ਮਾਤਾ ਭੱਦਰਕਾਲੀ ਦਾ ਜਨਮ ਦਿਨ ਮਨਾਇਆ | ਉਨ੍ਹਾਂ ਸਮੂਹ ਸੰਗਤ ਨੂੰ ਜਯੰਤੀ ਦੀਆਂ ਵਧਾਈਆਂ ਵੀ ਦਿੱਤੀਆਂ | ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਮਾਤਾ ਭੱਦਰਕਾਲੀ ਜੀ ਦੀ ਕਿਰਪਾ ਨਾਲ ਸਮਾਜ ਵਿਚ ਸੁੱਖ-ਸ਼ਾਂਤੀ ਤੇ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੀ ਸੰਸਕਿ੍ਤੀ ਅਤੇ ਧਾਰਮਿਕ ਵਿਰਾਸਤ ਨਾਲ ਜੋੜਦੇ ਹਨ | ਉਨ੍ਹਾਂ ਮੇਲੇ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਸਮਾਜ ਵਿਚ ਪਿਆਰ, ਏਕਤਾ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਸਮੂਹ ਸੰਗਤ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਤੇ ਭਗਤੀਮਈ ਮਾਹੌਲ ਵਿਚ ਮਾਤਾ ਜੀ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਮੰਦਰ ਸਮੂਹ ਨੂੰ ਰੰਗ-ਬਰੰਗੀ ਸਜਾਵਟ ਅਤੇ ਧਾਰਮਿਕ ਝਾਕੀਆਂ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ ਸੀ | ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਭਜਨ-ਕੀਰਤਨ ਦਾ ਆਨੰਦ ਮਾਣਿਆ | ਓਮ ਪ੍ਰਕਾਸ਼ ਸੋਨੀ ਨੇ ਸੰਗਤ ਨਾਲ ਮਿਲ ਕੇ ਮਾਤਾ ਜੀ ਅੱਗੇ ਪੰਜਾਬ ਦੀ ਖੁਸ਼ਹਾਲੀ, ਅਮਨ-ਸ਼ਾਂਤੀ ਅਤੇ ਲੋਕ ਭਲਾਈ ਲਈ ਅਰਦਾਸ ਵੀ ਕੀਤੀ | ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਮਹੰਤ ਵਿੱਕੀ ਜੀ, ਸੰਦੀਪ ਸ਼ਰਮਾ, ਰਵੀਕਾਂਤ, ਸਰਬਜੀਤ ਲਾਟੀ, ਪਰਮਜੀਤ ਚੋਪੜਾ, ਰੀਨਾ ਚੋਪੜਾ, ਰਾਮਪਾਲ ਸਿੰਘ, ਦੀਪਕ ਬੱਤਰਾ ਅਤੇ ਅਵਤਾਰ ਸੰਧੂ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਐਸਕਾਰਟ ਹਸਪਤਾਲ ਦੇ ਡਾਕਟਰਾਂ ਕੀਤੀ ਐਡਵਾਈਜ਼ਰੀ ਜ਼ਾਰੀ <br/> ਅਗਲੀ ਖ਼ਬਰ ਮਾਂ-ਦਿਵਸ ਨੂੰ ਸਮਰਪਿਤ ਜੀ. ਟੀ. ਰੋਡ ਸਕੂਲ ਵਿਖੇ ਸਮਾਗਮ ਕਰਵਾਇਆ <br/>
Ad Position 24