08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਫੋਰਟਿਸ ਐਸਕਾਰਟ ਹਸਪਤਾਲ ਦੇ ਡਾਕਟਰਾਂ ਕੀਤੀ ਐਡਵਾਈਜ਼ਰੀ ਜ਼ਾਰੀ <br/>

Ad Position 21
No active advertisement
ਅਜੀਤ ਡੈਸਕ 14-05-2026
ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਹਾਈ ਬਲੱਡ ਪ੍ਰੈਸ਼ਰ, ਜਿਸਨੂੰ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ, ਇਕ 'ਸਾਈਲੇਂਟ ਕਿਲਰ' ਹੈ ਕਿਉਂਕਿ ਇਸਦੇ ਆਮ ਤੌਰ 'ਤੇ ਕੋਈ ਲੱਛਣ ਜਾਂ ਚੇਤਾਵਨੀ ਸੰਕੇਤ ਨਹੀਂ ਹੁੰਦੇ | ਹਾਲਾਂਕਿ, ਇਹ ਦਿਲ ਦੀ ਬਿਮਾਰੀ, ਦਿਲ ਦੀ ਗਤੀ ਰੁਕਣ ਅਤੇ ਸਟ੍ਰੋਕ ਦੇ ਸਭ ਤੋਂ ਮਜ਼ਬੂਤ ਰੋਕਥਾਮ ਯੋਗ ਕਾਰਕਾਂ ਵਿਚੋਂ ਇਕ ਹੈ | ਇਹ ਪ੍ਰਗਟਾਵਾ ਵਿਸ਼ਵ ਹਾਈਪਰਟੈਨਸ਼ਨ ਦਿਵਸ 'ਤੇ ਫੋਰਟਿਸ ਐਸਕਾਰਟ ਹਸਪਤਾਲ ਦੇ ਮਾਹਿਰ ਡਾ: ਐੱਚ.ਪੀ. ਸਿੰਘ ਡਾਇਰੈਕਟਰ ਨਾਨ ਇਨਵੇਸਿਵ ਕਾਰਡੀਓਲੋਜੀ, ਡਾ. ਅਰੁਣ ਚੋਪੜਾ ਡਾਇਰੈਕਟਰ ਕਾਰਡੀਓਲੋਜੀ, ਅਤੇ ਡਾ. ਦੀਪਕ ਕਪਿਲਾ ਕੀਤਾ ਜਿਨ੍ਹਾਂ ਦਸਿਆ ਕਿ ਬੀ.ਪੀ. ਵੱਧਣ ਦੇ ਲੱਛਣਾਂ 'ਚ ਪ੍ਰਮੁਖ ਤੌਰ 'ਤੇ ਤੇਜ਼ ਸਿਰ ਦਰਦ, ਛਾਤੀ ਵਿਚ ਦਰਦ ਜਾਂ ਚੱਕਰ, ਸਾਹ ਲੈਣ ਵਿਚ ਮੁਸ਼ਕਲ, ਧੁੰਦਲੀ ਨਜ਼ਰ ਜਾਂ ਉਲਟੀਆਂ, ਕੰਨਾਂ ਵਿਚ ਗੂੰਜਣਾ ਜਾਂ ਨੱਕ ਵਿਚੋਂ ਖੂਨ ਵਗਣਾ, ਉਲਝਣ ਜਾਂ ਅਸਧਾਰਨ ਦਿਲ ਦੀ ਤਾਲ ਸ਼ਾਮਿਲ ਹਨ | ਉਨ੍ਹਾਂ ਦਸਿਆ ਕਿ ਚੰਗੀ ਖ਼ਬਰ ਹੈ ਕਿ ਹਾਈਪਰਟੈਨਸ਼ਨ ਨੂੰ ਰੋਕਿਆ ਜਾ ਸਕਦਾ ਹੈ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਾਲ ਜ਼ਿਆਦਾਤਰ ਲੋਕਾਂ ਲਈ ਸਿਹਤਮੰਦ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਪ੍ਰਾਪਤ ਕਰਨ ਵਿਚ ਮਦਦ ਮਿਲ ਸਕਦੀ ਹੈ | ਇਸ ਲਈ ਸਬਜ਼ੀਆਂ, ਫਲ, ਸਾਬਤ ਅਨਾਜ ਅਤੇ ਘੱਟ ਫੈਟ ਵਾਲੇ ਡੇਅਰੀ ਪਦਾਰਥਾਂ ਦਾ ਸੇਵਨ, ਹਰ ਹਫ਼ਤੇ 150 ਮਿੰਟ ਦਰਮਿਆਨੀ ਕਸਰਤ, ਸਿਹਤਮੰਦ ਭਾਰ, ਦਵਾਈ ਬਾਰੇ ਆਪਣੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ, ਘਰ ਵਿਚ ਆਪਣੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ, ਤਣਾਅ ਦਾ ਘਟਾਅ, ਭੋਜਨ ਵਿਚ ਸੋਡੀਅਮ ਦੀ ਘੱਟ ਮਾਤਰਾ ਸੈਚੁਰੇਟੇਡ ਜਾਂ ਟ੍ਰਾਂਸ-ਫੈਟ ਨਾਲ ਭਰਪੂਰ ਭੋਜਨ ਨਾ ਕਰਨਾ, ਸਿਗਰਟਨੋਸ਼ੀ ਬੰਦ ਤੇ ਸ਼ਰਾਬ ਘੱਟ ਪੀਣੀ, ਬਲੱਡ ਪ੍ਰੈਸ਼ਰ ਦੀ ਦਵਾਈ ਨੂੰ ਬੰਦ ਨਾ ਕਰਨਾ ਪ੍ਰਮੁਖ ਹਨ |

Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਨਗਰ ਕੌਂਸਲ ਤੇ ਅਜਨਾਲਾ, ਰਈਆ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਹੋਈਆਂ ਸ... ਅਗਲੀ ਖ਼ਬਰ ਮਾਤਾ ਭੱਦਰਕਾਲੀ ਦੇ ਮੇਲੇ 'ਚ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਭਰੀ ਹਾਜ਼ਰੀ <br/>
Ad Position 24