08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜੰਡਿਆਲਾ ਗੁਰੂ, ਮਜੀਠਾ, ਰਮਦਾਸ ਨਗਰ ਕੌਂਸਲ ਤੇ ਅਜਨਾਲਾ, ਰਈਆ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਹੋਈਆਂ ਸ਼ੁਰੂ, 16 ਤੱਕ ਭਰੇ ਜਾ ਸਕਦੇ ਨੇ ਨਾਮਜ਼ਦਗੀ ਪੱਤਰ- ਜ਼ਿਲ੍ਹਾ ਚੋਣ ਅਧਿਕਾਰੀ <br/>

Ad Position 21
No active advertisement
ਅਜੀਤ ਡੈਸਕ 14-05-2026
ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਚੋਣ ਸ਼ਡਿਊਲ ਮੁਤਾਬਕ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 16 ਮਈ ਦੀ ਹੈ | ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਮਈ (ਸੋਮਵਾਰ) ਤੇ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ 19 ਮਈ ਦੁਪਹਿਰ ਤਿੰਨ ਵਜੇ ਤੱਕ ਹੋਵੇਗੀ | ਉਨ੍ਹਾਂ ਦਸਿਆ ਕਿ ਨਗਰ ਕੌਂਸਲ ਚੋਣਾਂ 26 ਮਈ ਨੂੰ ਹੋ ਰਹੀਆਂ ਹਨ ਅਤੇ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ 29 ਮਈ ਨੂੰ ਸਥਾਪਿਤ ਗਿਣਤੀ ਕੇਂਦਰਾਂ ਵਿਚ ਕੀਤੀ ਜਾਵੇਗੀ | ਜ਼ਿਲ੍ਹਾ ਚੋਣ ਅਧਿਕਾਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਯਕੀਨੀ ਬਣਾਉਣ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦਸਿਆ ਕਿ ਜ਼ਿਲ੍ਹਾ ਅੰਮਿ੍ਤਸਰ ਦੀਆਂ 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ 2 ਨਗਰ ਪੰਚਾਇਤਾਂ ਅਜਨਾਲਾ ਤੇ ਰਈਆ ਦੀ ਚੋਣ ਵੀ ਹੋਵੇਗੀ | ਇਨ੍ਹਾਂ 3 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਕੁੱਲ 67 ਵਾਰਡ ਹਨ ਜਿਨ੍ਹਾਂ ਵਿਚ 78 ਪੋਲਿੰਗ ਬੂਥ ਬਣਾਏ ਗਏ ਹਨ | ਇਨ੍ਹਾਂ ਚੋਣਾਂ ਵਿਚ ਕੁੱਲ 65381 ਵੋਟਰ ਹਿੱਸਾ ਲੈਣਗੇ ਜਿਸ ਵਿਚ 33495 ਪੁਰਸ਼ ਵੋਟਰ, 31879 ਮਹਿਲਾ ਵੋਟਰ ਅਤੇ 7 ਵੋਟਰ ਤੀਸਰੇ ਲਿੰਗ ਦੇ ਸ਼ਾਮਲ ਹਨ | ਨਗਰ ਕੌਂਸਲ ਜੰਡਿਆਲਾ ਗੁਰੂ ਵਿਚ ਕੁੱਲ 15 ਵਾਰਡ ਹਨ ਅਤੇ ਚੋਣਾਂ ਲਈ 26 ਪੋਲਿੰਗ ਬੂਥ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਵਿਚ ਕੁੱਲ ਵੋਟਰ 21180 ਹਨ ਜਿਨ੍ਹਾਂ ਵਿਚ 11037 ਪੁਰਸ਼ ਵੋਟਰ, 10140 ਮਹਿਲਾ ਵੋਟਰ ਅਤੇ 3 ਵੋਟਰ ਤੀਜਾ ਲਿੰਗ ਹਨ | ਨਗਰ ਕੌਂਸਲ ਮਜੀਠਾ ਵਿਚ ਕੁੱਲ 13 ਵਾਰਡ ਹਨ ਅਤੇ ਚੋਣਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ | ਨਗਰ ਕੌਂਸਲ ਮਜੀਠਾ ਵਿਚ ਕੁੱਲ ਵੋਟਰ 13319 ਹਨ ਜਿਨ੍ਹਾਂ ਵਿਚ 6585 ਪੁਰਸ਼ ਵੋਟਰ ਅਤੇ 6734 ਮਹਿਲਾ ਵੋਟਰ ਹਨ | ਨਗਰ ਕੌਂਸਲ ਰਮਦਾਸ ਵਿਚ ਕੁੱਲ 11 ਵਾਰਡ ਹਨ ਅਤੇ ਚੋਣਾਂ ਲਈ 11 ਪੋਲਿੰਗ ਬੂਥ ਬਣਾਏ ਗਏ ਹਨ | ਨਗਰ ਕੌਂਸਲ ਰਮਦਾਸ ਵਿਚ ਕੁੱਲ ਵੋਟਰ 4331 ਹਨ ਜਿਨ੍ਹਾਂ ਵਿਚ 2316 ਪੁਰਸ਼ ਵੋਟਰ ਅਤੇ 2015 ਮਹਿਲਾ ਵੋਟਰ ਹਨ | ਨਗਰ ਪੰਚਾਇਤ ਅਜਨਾਲਾ ਵਿਚ ਕੁੱਲ 15 ਵਾਰਡ ਹਨ ਅਤੇ ਚੋਣਾਂ ਲਈ 15 ਪੋਲਿੰਗ ਬੂਥ ਬਣਾਏ ਗਏ ਹਨ | ਨਗਰ ਪੰਚਾਇਤ ਅਜਨਾਲਾ ਵਿਚ ਕੁੱਲ ਵੋਟਰ 15320 ਹਨ, ਜਿਨ੍ਹਾਂ ਵਿਚ 7767 ਪੁਰਸ਼ ਵੋਟਰ, 7551 ਮਹਿਲਾ ਵੋਟਰ ਅਤੇ 2 ਵੋਟਰ ਤੀਜਾ ਲਿੰਗ ਹਨ | ਨਗਰ ਪੰਚਾਇਤ ਰਈਆ ਵਿਚ ਕੁੱਲ 13 ਵਾਰਡ ਹਨ ਅਤੇ ਚੋਣਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ | ਨਗਰ ਪੰਚਾਇਤ ਰਈਆ ਵਿਚ ਕੁੱਲ ਵੋਟਰ 11231 ਹਨ, ਜਿਨ੍ਹਾਂ ਵਿਚ 5790 ਪੁਰਸ਼ ਵੋਟਰ, 5439 ਮਹਿਲਾ ਵੋਟਰ ਤੇ 2 ਵੋਟਰ ਤੀਜਾ ਲਿੰਗ ਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਦੋਸ਼ ਖਾਰਜ ਕਰਨ ਦੀ ਅਰਜੀ 'ਤੇ ਹੋਈ ਸੁਣਵਾਈ ਐੱਸ.ਪੀ. ਦੇ ਜ਼ਖ਼ਮੀ ਹੋਣ ਦ... ਅਗਲੀ ਖ਼ਬਰ ਫੋਰਟਿਸ ਐਸਕਾਰਟ ਹਸਪਤਾਲ ਦੇ ਡਾਕਟਰਾਂ ਕੀਤੀ ਐਡਵਾਈਜ਼ਰੀ ਜ਼ਾਰੀ <br/>
Ad Position 24