08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਦੋਸ਼ ਖਾਰਜ ਕਰਨ ਦੀ ਅਰਜੀ 'ਤੇ ਹੋਈ ਸੁਣਵਾਈ ਐੱਸ.ਪੀ. ਦੇ ਜ਼ਖ਼ਮੀ ਹੋਣ ਦੀ ਰਿਪੋਰਟ ਦੀ ਫੋਰੈਂਸਿਕ ਤੋਂ ਜਾਚ ਕਰਵਾਉਣ ਦੀ ਵਕੀਲਾਂ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 14-05-2026
ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਹਲਕਾ ਖ਼ਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖਿਲਾਫ ਲੱਗੇ ਦੋਸ਼ ਖਾਰਜ ਦੀ ਦਿੱਤੀ ਅਰਜੀ 'ਤੇ ਅੱਜ ਇਥੇ ਅੰਮਿ੍ਤਸਰ ਦੀ ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ ਪਰਿੰਦਰ ਸਿੰਘ ਦੀ ਅਦਾਲਤ 'ਚ ਸੁਣਵਾਈ ਹੋਈ ਜਿਸ 'ਚ ਬਚਾਅ ਪੱਖ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਸਰਕਾਰੀ ਪੱਖ ਵਲੋਂ ਉਨ੍ਹਾਂ ਦੇ ਮੁਵੱਕਿਲ ਖਿਲਾਫ ਇਰਾਦਾ ਕਤਲ ਦੇ ਦੋਸ਼ਾਂ ਦਾ ਮਾਮਲਾ ਹੀ ਝੂਠ ਹੈ ਜਿਸ ਦੀਆਂ ਬਕਾਇਦਾ ਵੀਡੀਓ ਮਿਲ ਗਈਆਂ ਹਨ ਜੋ ਕਿ ਅਦਾਲਤ ਨੂੰ ਸੌਂਪ ਦਿੱਤੀਆਂ ਗਈਆਂ ਹਨ | ਅਦਾਲਤ 'ਚ ਪੇਸ਼ ਹੋਏ ਵਕੀਲ ਹਰਪਾਲ ਸਿੰਘ ਖ਼ਾਰਾ ਨੇ ਦੱਸਿਆ ਕਿ ਅੱਜ ਚਾਰਜ ਸੰਬੰਧੀ ਅਦਾਲਤ 'ਚ ਬਹਿਸ ਹੋਈ ਸੀ ਜਿਸ 'ਚ ਉਨ੍ਹਾਂ ਨੂੰ ਕੁਝ ਵੀਡੀਓ ਜੋ ਡੀਲੀਟ ਹੋਈਆਂ ਸਨ ਮਿਲ ਗਈਆਂ ਹਨ ਜਿਸ ਮੁਤਾਬਕ ਸਰਕਾਰ ਝੂਠੇ ਦੋਸ਼ ਮੜ੍ਹਨਾ ਚਾਹੁੰਦੀ ਹੈ | ਇਸ ਲਈ ਇਕ ਐੱਸ.ਪੀ. ਜੋ ਘਟਨਾ ਵੇਲੇ ਜ਼ਖ਼ਮੀ ਹੋਇਆ ਸੀ ਤੇ ਉਸਦੇ ਜ਼ਖ਼ਮੀ ਹੋਣ ਦੇ ਇਰਾਦਾ ਕਤਲ ਦੇ ਦੋਸ਼ ਲੱਗੇ ਸਨ | ਐੱਸ.ਪੀ. ਨੂੰ ਅਨਫਿੱਟ ਦੱਸਿਆ ਗਿਆ ਤੇ ਕਿਹਾ ਕਿ ਉਹ ਜ਼ਖ਼ਮੀ ਹੈ ਅਤੇ ਬਿਆਨ ਦੇਣ ਦੇ ਕਾਬਿਲ ਨਹੀਂ | ਉਨ੍ਹਾਂ ਕਿਹਾ ਕਿ ਜੇਕਰ ਇਹ ਐੱਸ.ਪੀ. ਜ਼ਖ਼ਮੀ ਸੀ ਤਾਂ ਜਦੋਂ ਅੰਮਿ੍ਤਪਾਲ ਸਿੰਘ ਤੇ ਐੱਸ.ਐੱਸ.ਪੀ. ਅਜਨਾਲਾ ਥਾਣੇ 'ਚ ਗੱਲਾਂ ਕਰ ਰਹੇ ਸਨ ਤਾਂ ਇਹ ਐੱਸ.ਪੀ. ਬਿਲਕੁਲ ਨਾਲ ਹੀ ਖੜ੍ਹਾ ਨਜ਼ਰ ਆ ਰਿਹਾ ਹੈ | ਜੇਕਰ ਉਹ ਵਾਕਿਆ ਹੀ ਜ਼ਖ਼ਮੀ ਸੀ ਤਾਂ ਉਹ ਉਥੇ ਕਿਵੇਂ ਖੜ੍ਹਾ ਸੀ | ਇਸ ਲਈ ਉਨ੍ਹਾਂ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਨਗਰ ਕੌਂਸਲ ਤੇ ਅਜਨਾਲਾ, ਰਈਆ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਹੋਈਆਂ ਸ...
Ad Position 24