18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਲਾਹੌਰ ਹੈਰੀਟੇਜ ਏਰੀਆਜ਼ ਰੀਵਾਈਵਲ ਪ੍ਰਾਜੈਕਟ ਤਹਿਤ ਸੜਕਾਂ ਮੁਹੱਲਿਆਂ ਦੇ ਪੁਰਾਣੇ ਹਿੰਦੂ ਨਾਂਅ ਬਹਾਲ ਕਰਨਾ ਅਸੰਭਵ

Ad Position 21
No active advertisement
ਅਜੀਤ ਡੈਸਕ 19-05-2026

ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਸੁਪ੍ਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਪ੍ਰਧਾਨਗੀ ਹੇਠ ਲਗਭਗ ਦੋ ਮਹੀਨੇ ਪਹਿਲਾਂ ਹੋਈ ਉੱਚ ਪੱਧਰੀ ਮੀਟਿੰਗ 'ਚ ਲਾਹੌਰ ਹੈਰੀਟੇਜ ਏਰੀਆਜ਼ ਰੀਵਾਈਵਲ ਪ੍ਰਾਜੈਕਟ ਤਹਿਤ ਲਾਹੌਰ ਦੀਆਂ ਸੜਕਾਂ, ਵਿੱਦਿਅਕ ਸੰਸਥਾਵਾਂ, ਇਮਾਰਤਾਂ ਅਤੇ ਗਲੀਆਂ ਦੇ ਪੁਰਾਣੇ ਨਾਵਾਂ ਨੂੰ ਮੁੜ ਸੁਰਜੀਤ ਕਰਕੇ ਲਾਹੌਰ ਦੀ ਵਿਰਾਸਤ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਗਿਆ | ਜਿਸ ਦੇ ਬਾਅਦ ਹੁਣ ਕੁਝ ਭਾਰਤੀ ਮੀਡੀਆ ਅਦਾਰਿਆਂ ਨੇ ਇਸ ਮਾਮਲੇ 'ਚ ਫੇਰਬਦਲ ਕਰਦਿਆਂ ਦਾਅਵਾ ਕੀਤਾ ਹੈ ਕਿ ਲਹਿੰਦੇ ਪੰਜਾਬ ਦੀ ਸਰਕਾਰ ਲਾਹੌਰ ਦੇ ਇਸਲਾਮਪੁਰਾ ਦਾ ਨਾਂਅ ਮੁੜ ਤੋਂ ਕਿ੍ਸ਼ਨਾ ਨਗਰ, ਸੁੰਨਤ ਨਗਰ ਦਾ ਸੰਤ ਨਗਰ, ਬਾਬਰੀ ਮਸਜਿਦ ਚੌਕ ਦਾ ਜੈਨ ਮੰਦਿਰ ਚੌਕ, ਮੌਲਾਨਾ ਜ਼ਫ਼ਰ ਚੌਕ ਦਾ ਲਕਸ਼ਮੀ ਚੌਕ ਅਤੇ ਮੁਸਤਫ਼ਾਬਾਦ ਦਾ ਨਾਂ ਬਦਲ ਕੇ ਧਰਮਪੁਰਾ ਰੱਖ ਰਹੀ ਹੈ | ਇਸ ਬਾਰੇ 'ਅਜੀਤ' ਨੇ ਲਾਹੌਰ ਦੇ ਕਈ ਅਧਿਕਾਰੀਆਂ, ਪੱਤਰਕਾਰਾਂ ਤੇ ਇਤਿਹਾਸ/ਵਿਰਾਸਤ ਚਿੰਤਕਾਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਬੇਸ਼ੱਕ ਬਾਬਰੀ ਮਸਜਿਦ ਵਿਵਾਦ ਦੇ ਬਾਅਦ ਲਾਹੌਰ ਦੇ ਹਿੰਦੂ ਮੁਹੱਲਿਆਂ ਤੇ ਚੌਕਾਂ ਦੇ ਨਾਂਅ ਬਦਲੇ ਗਏ ਸਨ, ਪਰ ਅੱਜ ਵੀ ਪੁਰਾਣੇ ਨਾਂਅ ਹੀ ਲੋਕਾਂ ਦੀ ਜ਼ੁਬਾਨ 'ਤੇ ਹਨ ਤੇ ਪੁਰਾਣੇ ਨਾਵਾਂ ਵਾਲੇ ਸੂਚਨਾ ਬੋਰਡ ਕੁਝ ਸੜਕਾਂ-ਚੌਕਾਂ 'ਤੇ ਲੱਗੇ ਅੱਜ ਵੀ ਵੇਖੇ ਜਾ ਸਕਦੇ ਹਨ | ਹਾਲਾਂਕਿ, ਪਾਕਿ ਦੇ ਇਸਲਾਮਕ ਦੇਸ਼ ਹੋਣ ਕਰਕੇ ਇੱਥੇ ਮੁਹੱਲਿਆਂ ਸੜਕਾਂ ਦਾ ਨਾਂ ਸਰਕਾਰੀ ਤੌਰ 'ਤੇ ਮੁੜ ਤੋਂ ਹਿੰਦੂਆਂ ਸਿੱਖਾਂ ਦੇ ਨਾਂ 'ਤੇ ਰੱਖਿਆ ਜਾਣਾ ਸੰਭਵ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਕੋਈ ਸਰਕਾਰੀ ਨੋਟੀਫ਼ਿਕੇਸ਼ਨ ਹੀ ਜਾਰੀ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸ਼ਨੀ ਮੰਦਰ ਵਿਖੇ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਕੱਟਿਆ ਕੇਕ ਅਗਲੀ ਖ਼ਬਰ ਸਮਰਾਲਾ ਨਗਰ ਕੌਂਸਲ ਦੇ 15 ਵਾਰਡਾਂ 'ਚੋਂ 17 ਨਾਮਜ਼ਦਗੀ ਪੇਪਰ ਰੱਦ
Ad Position 24