18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਮਰਾਲਾ ਨਗਰ ਕੌਂਸਲ ਦੇ 15 ਵਾਰਡਾਂ 'ਚੋਂ 17 ਨਾਮਜ਼ਦਗੀ ਪੇਪਰ ਰੱਦ

Ad Position 21
No active advertisement
ਨਾਮਜ਼ਦਗੀ ਦੀ ਲਿਸਟ ਜਾਰੀ ਕਰਨ ਦੇ ਵਿਰੋਧ ਵਿਚ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਹਮਾਇਤੀਆਂ ਵਲੋਂ ਲਗਾਇਆ ਗਿਆ ਧਰਨਾ | ਤਸਵੀਰ : ਗੋਪਾਲ ਸੋਫਤ/ਕੁਲਵਿੰਦਰ ਸਿੰਘ <br/> 19-05-2026
ਸਮਰਾਲਾ, 18 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਲਈ ਕੱਲ੍ਹ ਤਕ ਦਾਖਲ ਕੀਤੀਆਂ ਨਾਮਜ਼ਦਗੀਆਂ ਦੇ ਇਤਰਾਜ਼ ਦਾਖਲ ਅਤੇ ਪੜਤਾਲ ਉਪਰੰਤ ਰੱਦ ਕੀਤੀਆਂ ਨਾਮਜ਼ਦਗੀਆਂ ਤੇ ਚੋਣ ਲੜਨ ਲਈ ਯੋਗ ਉਮੀਦਵਾਰਾਂ ਦੀ ਸੂਚੀ ਦੇਰ ਰਾਤ ਤਕ ਜਾਰੀ ਨਾ ਕਰਨ ਦੇ ਵਿਰੋਧ 'ਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਧਰਨੇ ਦੀ ਅਗਵਾਈ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਦੇ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਭਾਜਪਾ ਦੇ ਨੀਸ਼ੂ ਚਹਿਲਾਂ ਕਰ ਰਹੇ ਸਨ | ਵਿਰੋਧੀ ਪਾਰਟੀਆਂ ਦੇ ਕਾਗ਼ਜ਼ ਦਾਖਲ ਕਰਨ ਦੀ ਅਫ਼ਵਾਹ ਕਾਰਨ ਤਿੰਨਾਂ ਪਾਰਟੀਆਂ ਦੇ ਹਮਾਇਤੀਆਂ ਨੇ ਆਪਣਾ ਧਰਨਾ ਐੱਸ. ਡੀ. ਐੱਮ. ਦਫ਼ਤਰ ਤੋਂ ਚੁੱਕ ਕੇ ਮੁੱਖ ਚੌਕ ਵਿਚ ਲਾ ਦਿੱਤਾ ਅਤੇ ਟ੍ਰੈਫ਼ਿਕ ਜਾਮ ਕਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲਾਹੌਰ ਹੈਰੀਟੇਜ ਏਰੀਆਜ਼ ਰੀਵਾਈਵਲ ਪ੍ਰਾਜੈਕਟ ਤਹਿਤ ਸੜਕਾਂ ਮੁਹੱਲਿਆਂ ਦੇ ਪੁਰਾਣੇ ਹਿੰਦੂ ਨਾਂਅ ਬਹਾਲ ਕਰਨਾ ਅਸੰਭਵ ਅਗਲੀ ਖ਼ਬਰ ਨੌਜਵਾਨਾਂ ਦਾ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਣਾ ਪਾਰਟੀ ਲਈ ਸ਼ੁੱਭ ਸੰਕੇਤ-ਪਰਮਜੀਤ ਢਿੱਲੋਂ
Ad Position 24