11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਵਨਜ਼ ਕਲਾ ਕੇਂਦਰ ਨੇ ਸੱਭਿਆਚਾਰਕ ਪ੍ਰੋਗਰਾਮ 'ਸ਼ਿਵ ਬਟਾਲਵੀ ਨਾਈਟ' ਕਰਵਾਇਆ <br/>

Ad Position 21
No active advertisement
ਪ੍ਰਸਿੱਧ ਸੂਫ਼ੀ ਗਾਇਕ ਅਬਰਾਮ ਐੱਸ.ਆਰ. ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਗੁਰਨਾਮ ਕੌਰ ਬੇਦੀ, ਰਾਜੀਵ ਬਟਾਲਵੀ, ਨਾਲ ਡਾਇਰੈਕਟਰ ਡਾ. ਅਨੀਤਾ ਭੱਲਾ, ਪਿ੍ੰ. ਸੋਨੀਆ ਸਹਿਦੇਵ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 29-05-2026
ਅੰਮਿ੍ਤਸਰ, 28 ਮਈ (ਰਾਜੇਸ਼ ਕੁਮਾਰ ਸ਼ਰਮਾ)-ਭਵਨਜ਼ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਨ ਹੇਠ ਭਵਨਜ਼ ਕਲਾ ਕੇਂਦਰ ਵਲੋਂ ਭਵਨਜ਼ ਕੈਂਪਸ ਵਿਖੇ 119ਵਾਂ ਮਾਸਿਕ ਸੱਭਿਆਚਾਰਕ ਪ੍ਰੋਗਰਾਮ 'ਸ਼ਿਵ ਬਟਾਲਵੀ ਨਾਈਟ-ਲੈਜੇਂਡਸ ਨੇਵਰ ਡਾਈ' ਕਰਵਾਇਆ ਗਿਆ, ਜਿਸ 'ਚ ਪ੍ਰਸਿੱਧ ਸੂਫੀ ਗਾਇਕ ਅਬਰਾਮ ਐੱਸ. ਆਰ. ਸ਼ਾਮਿਲ ਹੋਏ | ਮਹਾਨ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਇਸ ਸੰਗੀਤਕ ਸ਼ਾਮ 'ਚ ਸੰਗੀਤ ਪ੍ਰੇਮੀਆਂ ਤੇ ਪੰਜਾਬੀ ਸਾਹਿਤ ਦੇ ਪ੍ਰਸ਼ੰਸਕਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ | ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਗੁਰਨਾਮ ਕੌਰ ਬੇਦੀ ਸਾਬਕਾ ਪਿ੍ੰਸੀਪਲ ਐੱਸ. ਆਰ. ਸਰਕਾਰੀ ਕਾਲਜ ਫਾਰ ਵੂਮੈਨ, ਅੰਮਿ੍ਤਸਰ ਤੇ ਬਟਾਲਵੀ ਪਰਿਵਾਰ ਦੇ ਮੈਂਬਰਾਂ ਰਾਜੀਵ ਬਟਾਲਵੀ, ਸੀਮਾ ਬਟਾਲਵੀ ਅਤੇ ਡਾ. ਜੈਸਮੀਨ ਧਾਰੀਵਾਲ ਦੁਆਰਾ ਸ਼ਮਾਂ ਰੌਸ਼ਨ ਕਰਕੇ ਕੀਤੀ | ਭਵਨਜ਼ ਕਲਾ ਕੇਂਦਰ ਕਮੇਟੀ ਦੇ ਕੋਆਰਡੀਨੇਟਰ ਵਿਨੋਦ ਸ਼ਰਮਾ ਨੇ ਇਕੱਠ ਦਾ ਸਵਾਗਤ ਕੀਤਾ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਅਮਰ ਕਵਿਤਾਵਾਂ ਅਤੇ ਪੰਜਾਬੀ ਸਾਹਿਤ 'ਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ | ਅਬਰਾਮ ਐੱਸ. ਆਰ. ਅਤੇ ਉਨ੍ਹਾਂ ਦੀ ਟੀਮ ਦੇ ਮਨਮੋਹਕ ਪ੍ਰਦਰਸ਼ਨਾਂ ਨੇ ਮਾਹੌਲ ਨੂੰ ਸੁਰ, ਸੰਗੀਤ ਅਤੇ ਭਾਵਨਾਵਾਂ ਨਾਲ ਭਰ ਦਿੱਤਾ | ਪ੍ਰੋਗਰਾਮ ਦੇ ਅਖ਼ੀਰ 'ਚ ਅਬਰਾਮ ਐੱਸ. ਆਰ. ਅਤੇ ਉਨ੍ਹਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਭਵਨ ਸਕੂਲ ਦੀ ਸੰਗੀਤ ਟੀਮ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਰਾਜੀਵ ਬਟਾਲਵੀ ਨੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਇੰਨੀ ਸੁੰਦਰ ਸ਼ਰਧਾਂਜਲੀ ਦੇਣ ਲਈ ਭਵਨ ਦੇ ਪ੍ਰਬੰਧਨ ਦਾ ਧੰਨਵਾਦ ਕੀਤਾ | ਗੁਰਨਾਮ ਕੌਰ ਬੇਦੀ ਨੇ ਵੀ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਐੱਸ. ਐੱਨ. ਜੋਸ਼ੀ ਨੇ ਕਲਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਤੇ ਸ਼ਿਵ ਕੁਮਾਰ ਬਟਾਲਵੀ ਦੇ ਪਰਿਵਾਰਕ ਮੈਂਬਰਾਂ ਦਾ ਉਨ•ਾਂ ਦੀ ਸ਼ਾਨਦਾਰ ਮੌਜੂਦਗੀ ਲਈ ਧੰਨਵਾਦ ਕੀਤਾ | ਇਸ ਮੌਕੇ ਡਾਇਰੈਕਟਰ ਡਾ. ਅਨੀਤਾ ਭੱਲਾ, ਪਿ੍ੰ. ਸੋਨੀਆ ਸਹਿਦੇਵ ਸਮੇਤ ਵੱਡੀ ਗਿਣਤੀ 'ਚ ਦਰਸ਼ਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਭਾਈਚਾਰੇ ਨੇ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਰਾਮ ਬਾਗ ਖੇਤਰ 'ਚ ਅੱਗ ਲੱਗਣ ਕਾਰਨ ਸਮੁੱਚੇ ਸ਼ਹਿਰ ਦੀ ਆਵਾਜਾਈ ਹੋਈ ਜਾਮ <br/>
Ad Position 24