ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)ਇੱਥੇ ਸ਼ਹਿਰ ਦੇ ਪ੍ਰਮੱੁਖ ਖੇਤਰ ਰਾਮ ਬਾਗ 'ਚ ਬਾਂਸ ਦੀਆਂ ਦਰਜ਼ਨ ਭਰ ਦੁਕਾਨਾਂ ਦੇ ਅੱਗ ਦੀ ਲਪੇਟ 'ਚ ਆਉਣ ਕਾਰਨ ਸਮੁਚੇ ਸ਼ਹਿਰ 'ਚ ਆਵਾਜਾਈ ਜਾਮ ਵਰਗੇ ਹਾਲਾਤ ਬਣ ਗਏ | ਸ਼ਹਿਰ ਦੀ ਆਵਾਜਾਈ 'ਚ ਪਈ ਰੁਕਾਵਟ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਥੋਂ ਤੱਕ ਕਿ ਅੱਗ ਬੁਝਾਊ ਅਮਲੇ ਦੀ ਗੱਡੀ ਵੀ ਭੰਡਾਰੀ ਪੁੱਲ ਤੋਂ ਰਾਮ ਬਾਗ ਰਸਤੇ 'ਚ ਜਾਮ 'ਚ ਫਸੀ ਨਜ਼ਰੀ ਆਈ | ਇਹ ਘਟਨਾ ਅੱਜ ਸ਼ਾਮ ਦੀ ਹੈ ਜਿਸ ਕਾਰਨ ਭੰਡਾਰੀ ਪੁੱਲ ਤੋਂ ਐਲੀਵੇਟਿਡ ਰੋਡ 'ਤੇ ਹੇਠਾ ਰਾਮ ਬਾਗ ਨੂੰ ਜਾਣ ਵਾਲੀ ਆਵਾਜਾਈ ਰੋਕੇ ਕਾਰਨ ਸ਼ਹਿਰ 'ਚ ਇਕ ਵਾਰ ਜਾਮ ਹੋ ਗਿਆ ਤੇ ਭੰਡਾਰੀ ਪੁੱਲ ਤੋਂ ਹਾਲ ਗੇਟ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਆਦਿ ਜਾਣ ਵਾਲੇ ਲੋਕਾਂ ਦੀਆਂ ਗੱਡੀਆਂ ਜਾਮ 'ਚ ਫਸ ਗਈਆਂ ਤੇ ਕਾਰਾਂ ਮੋਟਰਾਂ ਦੇ ਲੰਮੇਂ ਲੰਮੇਂ ਜਾਮ ਲੱਗੇ ਨਜ਼ਰੀ ਆਏ | ਭਾਵੇਂ ਕਿ ਟਰੈਫਿਕ ਪੁਲਿਸ ਦੇ ਮੁਲਾਜ਼ਮ ਭੰਡਾਰੀ ਪੁੱਲ ਤੇ ਲੋਕਾਂ ਨੂੰ ਅੱਗ ਵਾਲੀ ਥਾਂ ਤੋਂ ਹੋਰ ਥਾਵਾਂ ਵੱਲ ਆਵਾਜਾਈ ਤਬਦੀਲ ਕਰਦੇ ਵੀ ਨਜ਼ਰੀ ਆਈ | ਇਸ ਘਟਨਾ ਕਾਰਨ ਸਮੁਚੇ ਸ਼ਹਿਰ 'ਚ ਜਾਣ ਵਾਲੇ ਤੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਯਾਤਰੂਆਂ ਤੇ ਸੈਲਾਨੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪਿਆ | ਇਸ ਕਾਰਨ ਹਾਲ ਗੇਟ ਤੋਂ ਸ੍ਰੀ ਦਰਬਾਰ ਸਾਹਿਬ, ਬੱਸ ਅੱਡੇ ਤੇ ਰੇਲਵੇ ਸਟੇਸ਼ਨ ਤੱਕ ਆਵਾਜਾਈ ਜਾਮ ਲਗੇ ਦੇਖੇ ਗਏ | ਦੱਸਣਯੋਗ ਹੈ ਕਿ ਸ਼ਾਮ ਵੇਲੇ ਅਕਸਰ ਸ਼ਹਿਰ 'ਚ ਭੀੜ ਭੜਕਾ ਹੁੰਦਾ ਹੈ ਅਤੇ ਇਥੇ ਯਾਤਰੂ ਤੇ ਸੈਲਾਨੀ ਜੋ ਵਾਹਗਾ ਸਰੱਹਦ 'ਤੇ ਰੀਟਰੀਟ ਦੇਖਣ ਲਈ ਜਾਂਦੇ ਹਨ ਉਹ ਵੀ ਵਾਪਸ ਸ਼ਾਮ ਨੂੰ ਹੀ ਪਰਤਦੇ ਹਨ ਜਿਸ ਕਾਰਨ ਆਮ ਨਾਲੋਂ ਵੱਧ ਰਾਹਗੀਰ ਹੋਣ ਕਾਰਨ ਤੇ ਅੱਗ ਲਗਣ ਕਾਰਨ ਟਰੈਫਿਕ ਡਾਇਵਰਟ ਕੀਤੇ ਜਾਣ ਕਾਰਨ ਵੀ ਜਾਮ ਲਗਣ ਵਰਗੀ ਸਥਿਤੀ ਦੇਰ ਸ਼ਾਮ ਤੱਕ ਬਣੀ ਰਹੀ |