ਵੇਰਕਾ, 31 ਮਈ (ਦੀਦਾਰ ਸਿੰਘ)-ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਗੈਸ ਦੇ ਰੇਟਾਂ ਵਿਚ ਹੋ ਰਹੇ ਦਿਨੋਂ ਦਿਨ ਵਾਧੇ ਅਤੇ ਮਹਿੰਗਾਈ ਨੂੰ ਕਾਬੂ ਕਰਨ ਵਿਚ ਕੇਂਦਰ ਸਰਕਾਰ ਦੀ ਨਾਕਾਮੀ ਦੇ ਖ਼ਿਲਾਫ਼ ਵਿਧਾਨ ਸਭਾ ਹਲਕਾ ਅੰਮਿ੍ਤਸਰ ਪੂਰਬੀ ਦੇ ਕਾਂਗਰਸ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਡਿੰਪਾ ਵਲੋਂ ਆਪਣੇ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਨੇ ਵੇਰਕਾ ਤੋਂ ਇਕ ਵੱਡੇ ਕਾਫਲੇ ਨੂੰ ਨਾਲ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡੀਜ਼ਲ, ਪੈਟਰੋਲ ਅਤੇ ਗੈਸ ਦੇ ਰੇਟਾਂ ਨੂੰ ਵਧਾ ਕੇ ਦੇਸ਼ ਵਾਸੀਆਂ ਨੂੰ ਕੰਗਾਲ ਕਰ ਰਹੀ ਹੈ | ਉਨ੍ਹਾਂ ਵਲੋਂ ਟਾਂਗਿਆਂ ਅਤੇ ਬੈਲ ਗੱਡੀਆਂ 'ਤੇ ਪ੍ਰਦਰਸ਼ਨ ਕਰਦਿਆਂ ਦੇਸ਼ ਵਾਸੀਆਂ ਨੂੰ ਪੁਰਾਣੇ ਸਾਧਨਾਂ ਨੂੰ ਮੁੜ ਸੁਰਜੀਤ ਕਰਨ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਅੰਮਿ੍ਤਪਾਲ ਸਿੰਘ, ਮਿੱਠੂ ਮਦਾਨ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਬਲਪ੍ਰੀਤ ਸਿੰਘ, ਅਰਸ਼ ਵਿਰਕ, ਸ਼ਿਵਾਨੀ, ਇਕਬਾਲ ਸਿੰਘ, ਲਵ ਜੌੜਾ, ਬਿੰਨੀ, ਨਿੰਮਾ ਜੀ, ਬੱਬੂ, ਲੱਕੀ ਸੰਧੂ, ਕੇਬੀ, ਬਿੱਟੂ, ਰੋਹਿਤ, ਸੰਦੀਪ, ਸਾਹਿਲ, ਬੱਬੂ, ਬੀਬੀ ਚਰਨਜੀਤ ਕੌਰ ਤੋਂ ਇਲਾਵਾ ਬਹੁਤ ਸਾਰੇ ਕਾਂਗਰਸੀ ਵਰਕਰਾਂ ਅਤੇ ਆਗੂ ਹਾਜ਼ਰ ਸਨ |