27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹਵਾਈ ਫਾਇਰ ਕਰਨ 'ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-06-2026
ਤਰਨ ਤਾਰਨ, 31 ਮਈ (ਹਰਿੰਦਰ ਸਿੰਘ)-ਪੁਰਾਣੀ ਰੰਜਿਸ਼ 'ਤੇ ਚੱਲਦਿਆਂ ਇਕ ਵਿਅਕਤੀ ਵਲੋਂ ਹਵਾਈ ਫਾਇਰ ਕਰਨ 'ਤੇ ਥਾਣਾ ਵਲਟੋਹਾ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਰੇਸ਼ਮ ਸਿੰਘ ਪੁੱਤਰ ਟੇਕ ਸਿੰਘ ਵਾਸੀ ਪਲੋਅ ਪੱਤੀ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਅੱਡਾ ਲਾਖਣਾ ਵਿਖੇ ਕੱਪੜੇ ਦੀ ਦੁਕਾਨ ਹੈ ਅਤੇ ਮਿਤੀ 29 ਮਈ 2026 ਨੂੰ ਰਾਤ ਕਰੀਬ ਸੱਤ ਸਾਢੇ ਸੱਤ ਸ਼ਾਮ ਦਾ ਹੋਵੇਗਾ ਕਿ ਮੈਂ ਆਪਣੀ ਪਤਨੀ ਰਾਜਬੀਰ ਕੌਰ ਨੂੰ ਲਾਖਣਾ ਅੱਡੇ ਤੋਂ ਲੈਣ ਆਇਆ ਸੀ ਕਿ ਜੱਜਬੀਰ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਲਾਖਣਾ ਨੇ ਆਪਣਾ ਥਾਰ ਗੱਡੀ ਬਿੰਨਾ ਨੰਬਰੀ ਤੋਂ 2 ਹਵਾਈ ਫਾਇਰ ਕੀਤੇ ਅਤੇ ਗੱਡੀ ਦੇ ਹੂਟਰ ਮਾਰਨ ਲੱਗਾ ਅਤੇ ਮੈਂ ਭੱਜ ਕੇ ਜਾਨ ਬਚਾਈ ਅਤੇ ਅੱਗੇ ਜਾ ਕੇ ਜੱਜਬੀਰ ਸਿੰਘ ਨੇ 2 ਹੋਰ ਹਵਾਈ ਫਾਇਰ ਕੀਤੇ | ਸ਼ਿਕਾਇਤਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਕਿ ਸਾਡਾ ਕੁੱਝ ਦਿਨ ਪਹਿਲਾ ਝਗੜਾ ਹੋਇਆ ਸੀ, ਜਿਸ ਕਾਰਨ ਜੱਜਬੀਰ ਸਿੰਘ ਨੇ ਇਹ ਹਮਲਾ ਕੀਤਾ ਹੈ | ਇਸ ਸੰਬੰਧੀ ਏ. ਐੱਸ. ਆਈ. ਬਖ਼ਸ਼ੀਸ਼ ਸਿੰਘ ਨੇ ਜੱਜਬੀਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਪਿਛਲੇ ਚਾਰ ਸਾਲਾਂ ਤੋਂ ਭੇਦਭਰੇ ਹਾਲਾਤਾਂ 'ਚ ਲਾਪਤਾ ਅਗਲੀ ਖ਼ਬਰ ਦੇਸ਼ ਵਿਚ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਡਿੰਪਾ ਵਲੋਂ ਰੋਸ ਪ੍ਰਦਰਸ਼ਨ
Ad Position 24