08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ਵਲੋਂ ਡਿਗਰੀ ਵੰਡ ਸਮਾਗਮ <br/>

Ad Position 21
repet_subhas-goyals [Copy P29]
ਗੱਲਬਾਤ ਕਰਦੇ ਹੋਏ ਆਈ. ਸੀ. ਐੱਸ. ਆਈ. ਦੇ ਪ੍ਰਧਾਨ ਸੀ. ਐੱਸ. ਪਵਨ ਜੀ. ਚਾਂਡਕ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 10-05-2026
ਅੰਮਿ੍ਤਸਰ, 9 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ਵਲੋਂ ਆਪਣੇ ਉੱਤਰੀ ਭਾਰਤ ਖੇਤਰੀ ਕੌਂਸਲ ਦੇ ਮੈਂਬਰਾਂ ਲਈ ਅੰਮਿ੍ਤਸਰ 'ਚ ਪਹਿਲਾਂ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਲਗਪਗ 657 ਐਸੋਸੀਏਟ ਕੰਪਨੀ ਸੈਕਟਰੀ ਅਤੇ 50 ਫੈਲੋ ਕੰਪਨੀ ਸੈਕਟਰੀ ਸ਼ਾਮਿਲ ਹੋਏ | ਨਵੇਂ ਸ਼ਾਮਿਲ ਕੀਤੇ ਗਏ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਆਈ. ਸੀ. ਐੱਸ. ਆਈ. ਦੇ ਪ੍ਰਧਾਨ ਸੀ. ਐੱਸ. ਪਵਨ ਜੀ. ਚਾਂਡਕ ਨੇ ਪੇਸ਼ੇਵਰ ਉੱਤਮਤਾ ਨੂੰ ਮਜ਼ਬੂਤ ਕਰਨ ਅਤੇ ਮੈਂਬਰਾਂ ਲਈ ਮੌਕਿਆਂ ਦਾ ਵਿਸਤਾਰ ਕਰਨ ਲਈ ਸੰਸਥਾ ਦੀ ਵਚਨਬੱਧਤਾ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਆਈ. ਐੱਫ. ਐੱਸ. ਸੀ. 'ਚ ਫੰਡ ਪ੍ਰਬੰਧਨ ਲਈ ਰੈਗੂਲੇਟਰੀ ਫਰੇਮਵਰਕ : ਏ. ਆਈ. ਐੱਫ. ਐੱਸ. ਅਤੇ ਪ੍ਰਚੂਨ ਯੋਜਨਾਵਾਂ ਅਤੇ ਆਈ. ਐੱਫ. ਐੱਸ. ਸੀ. 'ਚ ਪੂੰਜੀ ਬਾਜ਼ਾਰ ਵਿਚੋਲਿਆਂ ਲਈ ਰੈਗੂਲੇਟਰੀ ਫਰੇਮਵਰਕ 'ਤੇ ਆਈ. ਸੀ. ਐੱਸ. ਆਈ. ਕੋਰਸਾਂ 'ਤੇ ਚਾਨਣਾ ਪਾਇਆ, ਜੋ ਕਿ ਆਈ. ਐੱਫ. ਐੱਸ. ਸੀ. ਏ. ਦੁਆਰਾ ਮੁੱਖ ਪ੍ਰਬੰਧਕੀ ਕਰਮਚਾਰੀਆਂ ਅਤੇ ਅਥਾਰਟੀ ਦੁਆਰਾ ਨਿਯੰਤਿ੍ਤ ਸੰਸਥਾਵਾਂ ਦੇ ਕਰਮਚਾਰੀਆਂ ਲਈ ਨਿਰਧਾਰਿਤ ਕੀਤੇ ਗਏ ਹਨ | ਉਨ੍ਹਾਂ ਨੇ ਗੁਜਰਾਤ ਮੈਰੀਟਾਈਮ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਮੈਰੀਟਾਈਮ ਰੈਗੂਲੇਸ਼ਨ ਅਤੇ ਕੰਪਲਾਇੰਸ ਮੈਨੇਜਮੈਂਟ 'ਚ ਦੋ ਸਾਲਾਂ ਦੇ ਫੁੱਲ-ਟਾਈਮ ਐੱਮ. ਬੀ. ਏ. ਦੇ ਨਾਲ-ਨਾਲ ਐੱਨ. ਆਈ. ਐੱਸ. ਐੱਮ. ਕੈਂਪਸ ਵਿਖੇ ਕਾਰਪੋਰੇਟ ਅਤੇ ਸਿਕਿਓਰਿਟੀਜ਼ ਮਾਰਕੀਟ ਕੰਪਲਾਇੰਸ (ਸੀ. ਐੱਸ. ਐੱਮ. ਸੀ.) 'ਚ ਇਕ ਸਾਲ ਦੇ ਫੁੱਲ-ਟਾਈਮ ਰਿਹਾਇਸ਼ੀ ਸਰਟੀਫਿਕੇਟ ਕੋਰਸ, ਅਤੇ ਯੂ.ਏ. ਈ. ਬਿਜ਼ਨਸ ਮੈਨੇਜਮੈਂਟ 'ਤੇ ਆਈ. ਸੀ. ਐੱਸ. ਆਈ. ਸਰਟੀਫਿਕੇਟ ਕੋਰਸ 'ਤੇ ਵੀ ਚਾਨਣਾ ਪਾਇਆ | ਇਹ ਪ੍ਰੋਗਰਾਮ ਪੇਸ਼ੇਵਰਾਂ ਨੂੰ ਵਿਸ਼ੇਸ਼ ਗਿਆਨ ਅਤੇ ਵਿਸ਼ਵਵਿਆਪੀ ਯੋਗਤਾਵਾਂ ਨਾਲ ਲੈਸ ਕਰਨ ਲਈ ਤਿਆਰ ਕੀਤੇ ਗਏ ਹਨ | ਇੰਡੀਅਨ ਐਸੋਸੀਏਸ਼ਨ ਆਫ ਗੋਲਡ ਐਕਸੀਲੈਂਸ ਐਂਡ ਸਟੈਂਡਰਡਜ਼ ਨਾਲ ਹਾਲ ਹੀ 'ਚ ਹਸਤਾਖਰ ਕੀਤੇ ਗਏ ਸਮਝੌਤਾ ਪੱਤਰ ਨੂੰ ਵੀ ਉਜਾਗਰ ਕੀਤਾ ਗਿਆ, ਇਸਦਾ ਉਦੇਸ਼ ਪੀ. ਐੱਸ. ਐੱਸ. ਫਰਮਾਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਈ. ਏ. ਜੀ. ਈ. ਐੱਸ. ਮਾਨਤਾ ਮਿਆਰਾਂ ਨੂੰ ਲਾਗੂ ਕਰਨ 'ਚ ਮੁੱਖ ਸੁਵਿਧਾਕਰਤਾ ਵਜੋਂ ਸਥਾਪਤ ਕਰਨਾ ਹੈ | ਇਸ ਮੌਕੇ ਸਾਬਕਾ ਪ੍ਰਧਾਨ ਸੀ. ਐੱਸ. ਧਨੰਜਯ ਸ਼ੁਕਲਾ, ਕੌਂਸਲ ਮੈਂਬਰ ਸੀ. ਐੱਸ. ਸੁਰੇਸ਼ ਪਾਂਡੇ, ਸੀ. ਐੱਸ. ਮਨੋਜ ਕੁਮਾਰ ਪੁਰਬੇ, ਐੱਨ. ਆਈ. ਆਰ. ਸੀ. ਅੰਮਿ੍ਤਸਰ ਚੈਪਟਰ ਦੇ ਚੇਅਰਮੈਨ ਸਾਰਥਕ ਧਵਨ ਅਤੇ ਸੀ. ਐੱਸ. ਸੰਤੋਸ਼ ਪਾਂਡੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਦਿਸ਼ਾ ਨੇ 'ਵਰਸਿਟੀ ਪ੍ਰੀਖਿਆ 'ਚ ਪ੍ਰਾਪਤ ਕੀਤਾ ਦੂਜਾ ਸਥਾਨ <br/> ਅਗਲੀ ਖ਼ਬਰ ਗੁਰੂ ਕੀ ਵਡਾਲੀ ਵਿਖੇ ਹੋਏ ਝਗੜੇ ਉਪਰੰਤ ਘਰ ਦੇ ਬਾਹਰ ਚਲਾਈਆਂ ਗੋਲੀਆਂ
Ad Position 24