23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ 'ਚ ਉਪਲ ਦੰਦ ਕੇਅਰ ਯੂਨਿਟ ਦਾ ਮੇਅਰ ਭਾਟੀਆ ਵਲੋਂ ਉਦਘਾਟਨ <br/>

Ad Position 21
No active advertisement
ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਵਿਖੇ ਦੰਦਾਂ ਦੇ ਯੂਨਿਟ ਦਾ ਉਦਘਾਟਨ ਕਰਦੇ ਹੋਏ ਮੇਅਰ ਜਤਿੰਦਰ ਸਿੰਘ ਭਾਟੀਆ ਤੇ ਨਾਲ ਖੜੇ ਸੰਜੇ ਮਹੇਸ਼ਵਰੀ ਤੇ ਹੋਰ | ਤਸਵੀਰ: ਨਿਰਮਲ ਸਟੂਡੀਓ <br/> 11-06-2026
ਅੰਮਿ੍ਤਸਰ, 10 ਜੂਨ (ਰੇਸ਼ਮ ਸਿੰਘ)-ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਯੁੁੂਨਿਟ-2 'ਚ ਅਤਿਆਧੁਨਿਕ ਸੁਵਿਧਾਵਾਂ ਯੁਕਤ ਉਪਲ ਦੰਦ ਕੇਅਰ ਹਸਪਤਾਲ ਦਾ ਉਦਘਾਟਨ ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਕੀਤਾ ਗਿਆ | ਇਸ ਮੌਕੇ ਦੰਦ ਰੋਗਾਂ ਦੇ ਮਾਹਿਰ ਡਾ: ਅਮਰਤੇਜ ਸਿੰਘ ਉੱਪਲ ਵਲੋਂ ਸ਼ੁਰੂ ਕੀਤੇ ਗਏ ਇਸ ਯੂਨਿਟ 'ਚ ਹਸਪਤਾਲ ਪ੍ਰਬੰਧਕਾਂ, ਮਾਹਿਰ ਡਾਕਟਰਾਂ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾ ਨੇ ਸ਼ਿਰਕਤ ਕੀਤੀ | ਇਸ ਮੌਕੇ ਮੇਅਰ ਸ: ਭਾਟੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਵਿਚ ਸਿਹਤ ਸੇਵਾਵਾਂ ਦੇ ਖੇਤਰ ਵਿਚ ਮਹੱਤਵਪੂਰਨ ਦੇਣ ਹੈ ਅਤੇ ਮਰੀਜ਼ਾਂ ਨੂੰ ਆਧੁਨਿਕ ਅਤੇ ਗੁਣਵੱਤਾ ਭਰਪੂਰ ਡਾਕਟਰੀ ਸਹਾਇਤਾ ਉਪਲਬਧ ਕਰਾ ਰਹੀ ਹੈ | ਉਸ ਨੇ ਕਿਹਾ ਕਿ ਹਸਪਤਾਲ ਦੁਆਰਾ ਅਰੰਭ ਕੀਤਾ ਗਿਆ ਉਪਲ ਡੈਂਟਲ ਕੇਅਰ ਵਿਭਾਗ ਖੇਤਰ ਦੇ ਲੋਕਾਂ ਲਈ ਇਕ ਬਹੁਤ ਹੀ ਸਹੂਲਤ ਸਾਬਤ ਹੋਵੇਗੀ | ਆਧੁਨਿਕ ਸਾਧਨਾਂ ਅਤੇ ਮਾਹਿਰ ਡਾਕਟਰਾਂ ਵਲੋਂ ਇਹ ਸੁਵਿਧਾ ਕੇਂਦਰ ਦੰਦ ਰੋਗਾਂ ਦੇ ਇਲਾਜ ਅਤੇ ਵਧੇਰੇ ਸੁਧਾਰ ਅਤੇ ਪ੍ਰਭਾਵਸ਼ਾਲੀ ਹੋਵੇਗਾ | ਇਸ ਮੌਕੇ ਕਾਰਜਕਾਰੀ ਡਾਇਰੈਕਟਰ ਸੰਜੇ ਮਹੇਸ਼ਵਰੀ, ਸ੍ਰੀ ਸੁਮਨਿਊ ਮਹੇਸ਼ਵਰੀ, ਡਾ: ਸ਼ੁਭਮ ਗੁਪਤਾ, ਕਨ ਔਰਖ, ਜਗਮੋਹਨ ਸਿੰਘ, ਅਨੁੂਪ ਮਹਿਰਾ ਤੇ ਜਗਮੋਹਨ ਮਲਹੋਤਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ. ਐੱਸ. ਐੱਫ. ਨੇ ਸਰਹੱਦ ਤੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ <br/> ਅਗਲੀ ਖ਼ਬਰ ਸਰਕਾਰੀ ਬੱਸਾਂ ਦਾ ਪਹੀਆ ਜਾਮ, ਬੱਸ ਅੱਡੇ 'ਤੇ ਲੱਗੀਆਂ ਭੀੜਾਂ, ਯਾਤਰੂ ਹੋਏ ਖੱਜਲ-ਖੁਆਰ <br/>
Ad Position 24