23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੀ. ਐੱਸ. ਐੱਫ. ਨੇ ਸਰਹੱਦ ਤੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ <br/>

Ad Position 21
No active advertisement
ਬੀ. ਐੱਸ. ਐੱਫ. ਵਲੋਂ ਭਾਰਤੀ ਸਰਹੱਦ ਤੋਂ ਫੜੀ ਗਈ ਸਾਢੇ ਤਿੰਨ ਕਿੱਲੋ ਹੈਰੋਇਨ ਦੇ ਪੈਕਟਾਂ ਦਾ ਦਿ੍ਸ਼ | ਤਸਵੀਰ : ਰਾਜਿੰਦਰ ਸਿੰਘ ਰੂਬੀ <br/> 11-06-2026
ਅਟਾਰੀ ਸਰਹੱਦ, (ਅੰਮਿ੍ਤਸਰ) 10 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਲਗਾਤਾਰ ਭਾਰਤੀ ਖੇਤਰ ਅੰਦਰ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਨਕਾਮ ਬਣਾਉਂਦਿਆਂ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਸਾਢੇ ਤਿੰਨ ਕਿੱਲੋ ਦੇ ਕਰੀਬ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ | ਬੀ. ਐੱਸ. ਐੱਫ. ਦੇ ਅੰਮਿ੍ਤਸਰ ਸੈਕਟ ਅਧੀਨ ਆਉਦੀ ਸਰਹੱਦੀ ਚੌਂਕੀ ਰਾਜਾਤਾਲ ਦੇ ਇਲਾਕੇ ਵਿਚੋਂ ਕੰਡੇ ਵਾਲੀ ਤਾਰ ਤੇ ਗਸ਼ਤ ਕਰਦਿਆਂ ਜਵਾਨਾਂ ਨੂੰ ਪੀਲੇ ਰੰਗ ਵਿੱਚ ਲਪੀਟੇ ਹੋਏ ਕੁਝ ਪੈਕੇਟ ਮਿਲੇ ਜਦੋਂ ਦੇ ਬੀ. ਐੱਸ. ਐੱਫ. ਦੇ ਅਧਿਕਾਰੀ ਦੀ ਹਾਜ਼ਰੀ ਵਿਚ ਇਹ ਪੈਕ ਦਾ ਖੋਲ ਕੇ ਦੇਖੇ ਸਾਢੇ ਤਿੰਨ ਕਿਲੋ ਦੇ ਕਰੀਬ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਨਾਲ ਬੰਨ੍ਹ ਕੇ ਸੁੱਟੀ ਹੈਰੋਇਨ ਬਰਾਮਦ ਹੋਈ, ਜਿਸ ਨੂੰ ਕਾਗਜੀ ਪਤਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਬੀ. ਐੱਸ. ਐੱਫ. ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਫੜੀ ਹੋਈ ਹੈਰੋਇਨ ਸੌਂਪ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ 'ਚ ਭਾਰਤ ਦਾ ਇੱਕੋ ਇਕ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕ... ਅਗਲੀ ਖ਼ਬਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ 'ਚ ਉਪਲ ਦੰਦ ਕੇਅਰ ਯੂਨਿਟ ਦਾ ਮੇਅਰ ਭਾਟੀਆ ਵਲੋਂ ਉਦਘਾਟਨ <br/>
Ad Position 24