20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਿਊਜ਼ੀਲੈਂਡ ਤੋਂ ਪਰਤੀ �ਔਰਤ ਦਾ 5 ਸਾਲਾ ਬੱਚਾ ਅਗਵਾ, ਪਤੀ ਖ਼ਿਲਾਫ਼ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 14-06-2026
ਅੰਮ੍ਰਿਤਸਰ, 13 ਜੂਨ (ਰੇਸ਼ਮ ਸਿੰਘ)-ਨਿਊਜਲੈਂਡ ਤੋਂ ਪਰਤੀ ਇਕ �ਔਰਤ ਨੇ ਆਪਣੇ 5 ਸਾਲਾ ਮਾਸੂਮ ਬੱਚੇ ਦੇ ਅਗਵਾ ਹੋਣ ਦੇ ਮਾਮਲੇ ’ਚ ਆਪਣੀ ਪਤੀ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਕਿ ਉਹ ਉਸ ਦੇ ਪੁੱਤਰ ਨੂੰ ਅਗਵਾ ਕਰਕੇ ਕਿਧਰੇ ਲੈ ਗਿਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਲਾਪਤਾ ਹੋਏ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ੍ਰੀਮਤੀ ਰਮਨਪ੍ਰੀਤ ਕੌਰ ਵਾਸੀ ਨਿਊਜਲੈਂਡ ਹਾਲ ਭੋਗਪੁਰ ਜਲੰਧਰ ਨੇ ਦੱਸਿਆ ਕਿ ਉਸ ਦਾ ਵਿਆਹ 2019 ‘ਚ ਸੁਖਦੀਪ ਸਿੰਘ ਨਾਲ ਹੋਇਆ ਸੀ ਤੇ ਉਹ ਪਤੀ ਨਾਲ ਨਿਊਜਲੈਂਡ ’ਚ ਰਹਿੰਦੀ ਸੀ ਪਰ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਵਲੋਂ ਉਸ ਨੂੰ ਦਾਜ ਖਾਤਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਦਾ ਇਕ ਬੱਚਾ ਸਾਹਿਬਜੋਤ ਸਿੰਘ ਹੈ ਜਿਸ ਦੀ ਉਮਰ 5 ਸਾਲ ਦੀ ਹੈ। ਉਹ ਆਪਣੇ ਪਤੀ ਨਾਲ 9 ਜੂਨ ਨੂੰ ਅੰਮ੍ਰਿਤਸਰ ਆਈ ਸੀ ਤੇ ਇਥੇ ਉਹ ਇਕ ਸਰਾਂ ’ਚ ਠਹਿਰੇ ਸਨ। ਉਸ ਦੇ ਪਤੀ ਨੇ ਉਸ ਨੂੰ ਕੋਈ ਨਸ਼ੀਲੀ ਚੀਜ ਦੇ ਕੇ ਬੇਹੋਸ਼ ਕਰ ਦਿੱਤਾ ਤੇ ਉਸਦੇ ਪੁੱਤਰ ਨੂੰ ਲੈ ਕੇ ਗਾਇਬ ਹੋ ਗਿਆ। ਉਸ ਦੇ ਪਰਸ ’ਚ 2 ਹਜ਼ਾਰ ਨਿਊਜਲੈਂਡ ਡਾਲਰ ਤੇ ਭਾਰਤੀ ਪਾਸਪੋਰਟ ਵੀ ਗਾਇਬ ਸੀ। ਪੁਲਿਸ ਵਲੋਂ ਪਰਚਾ ਦਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਡਾਕਟਰ ਨਾਲ ਬਦਸਲੂਕੀ ਕਰਨ ਵਾਲੇ ਸਾਬਕਾ ਕੌਂਸਲਰ ਸ਼ੈਲੀ ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਆਨੰਦ ਕਾਲਜ ਆਫ ਐਜੂਕੇਸ਼ਨ ਫਾਰ ਵੁਮੈਨ ਜੇਠੂਵਾਲ ਵਿਖੇ ਬੀ. ਐੱਡ. ਅਤੇ ਐਮ. ਐੱਡ. ਲਈ ਨਵੇਂ ਸੈਸ਼ਨ ਤੇ ਦਾਖਲਿਆਂ ਦੀ ਪ੍ਰਕਿਰਿ...
Ad Position 24