20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਰਕਾਰੀ ਡਾਕਟਰ ਨਾਲ ਬਦਸਲੂਕੀ ਕਰਨ ਵਾਲੇ ਸਾਬਕਾ ਕੌਂਸਲਰ ਸ਼ੈਲੀ ਖ਼ਿਲਾਫ਼ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 14-06-2026
ਅੰਮ੍ਰਿਤਸਰ, 13 ਜੂਨ (ਰੇਸ਼ਮ ਸਿੰਘ)-ਸਿਵਲ ਹਸਪਤਾਲ ‘ਚ ਸਰਕਾਰ ਡਾਕਟਰ ਨਾਲ ਬਦਸਲੂਕੀ ਕਰਨ ਵਾਲੇ ਸਾਬਕਾ ਕੌਂਸਲਰ ਸ਼ੈਲੀ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਰਾਮ ਬਾਗ ਦੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਸ਼ਿਕਾਇਤ ਡਾ. ਰਜਨੀਸ਼ ਕੁਮਾਰ ਸੀਨੀਅਰ ਮੈਡੀਕਲ ਅਧਿਕਾਰੀ ਇੰਚਾਰਜ਼ ਸਿਵਲ ਹਸਪਤਾਲ ਵਲੋਂ ਦਰਜ ਕਰਵਾਈ ਗਈ ਹੈ, ਜਿਸ ਨੇ ਦੱਸਿਆ ਕਿ ਸ਼ਲਿੰਦਰ ਸਿੰਘ ਸ਼ੈਲੀ ਵਾਸੀ ਅਜੀਤ ਨਗਰ ਸੁਲਤਾਲਵਿੰਡ, ਸੁਭਾਸ਼ ਸਹਿਗਲ ਵਾਸੀ ਅਮਨ ਐਵੇਨਿਊ ਤੇ ਕੇਸ਼ਵ ਨਾਂਅ ਦੇ ਵਿਅਕਤੀ ਉਨ੍ਹਾਂ ਦੇ ਦਫਤਰ ‘ਚ ਆ ਕੇ ਜਬਰਦਸਤੀ ਆਪਣੇ ਹੱਕ ‘ਚ ਐਕਸਰੇ ਰਿਪੋਰਟ ਕਰਾਉਣ ਲਈ ਮੇਰੇ ਨਾਲ ਡਿਊਟੀ ‘ਤੇ ਹਮਲਾ ਕੀਤਾ ਤੇ ਬਦਸਲੂਕੀ ਕਰਦਿਆਂ ਧਮਕੀਆਂ ਦਿੱਤੀਆਂ। ਡਿਊਟੀ ‘ਚ ਵਿਘਨ ਪਾਇਆ। ਪੁਲਿਸ ਵਲੋਂ ਮਿਲੀ ਸ਼ਿਕਾਇਤ ਉਪਰਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਹਿਲੀ ਜੰਗ ਫ਼ਤਹਿ’ ਦਿਵਸ : ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਤੋਂ ਗੁ: ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜ... ਅਗਲੀ ਖ਼ਬਰ ਨਿਊਜ਼ੀਲੈਂਡ ਤੋਂ ਪਰਤੀ �ਔਰਤ ਦਾ 5 ਸਾਲਾ ਬੱਚਾ ਅਗਵਾ, ਪਤੀ ਖ਼ਿਲਾਫ਼ ਪਰਚਾ ਦਰਜ
Ad Position 24