ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਜ਼ੁਰਗ ਜੋੜੇ ਵਲੋਂ ਸਰਕਾਰ ਵਲੋਂ ਐਕਵਾਇਰ ਕੀਤੀ ਜਗ੍ਹਾ ਤੋਂ ਦੁਕਾਨ ਢਾਹੁਣ ਸਮੇਂ ਕਰਿਆਨੇ ਦਾ ਸਾਮਾਨ ਤੇ ਸਕੂਲ ਬੱਸ ਦਾ ਨੁਕਸਾਨ ਕਰਨ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 16-06-2026

ਅਜਨਾਲਾ, 14 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਤੋਂ ਰਮਦਾਸ ਤੱਕ ਬਣ ਰਹੀ ਵੱਡੀ ਸੜਕ (ਹਾਈਵੇ) ਦੇ ਕਿਨਾਰੇ ਸਥਿਤ ਦੁਕਾਨ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਪਿੰਡ ਗੁਜਰਪੁਰਾ ਦੇ ਇਕ ਬਜ਼ੁਰਗ ਜੋੜੇ ਨੇ ਸਿਵਲ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਹੈ ਕਿ ਨਿਕਾਸੀ ਨਾਲਾ ਬਣਾਉਣ ਅਤੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪਾਉਣ ਲਈ ਕੀਤੀ ਕਾਰਵਾਈ ਦੌਰਾਨ ਉਨ੍ਹਾਂ ਦੀ ਦੁਕਾਨ ਅਤੇ ਸਕੂਲ ਬੱਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਬਜ਼ੁਰਗ ਜਗੀਰ ਸਿੰਘ ਵਾਸੀ ਗੁੱਜਰਪੁਰਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਜਨਾਲਾ ਤੋਂ ਰਮਦਾਸ ਤੱਕ ਬਣ ਰਹੀ ਸੜਕ ਦੇ ਕਿਨਾਰੇ ਪਿੰਡ ਗੁਜਰਪੁਰਾ ਵਿਖੇ ਉਨ੍ਹਾਂ ਦੀ ਦੁਕਾਨ ਹੈ ਅਤੇ ਸਰਕਾਰ ਵਲੋਂ ਲਗਭਗ 3 ਸਰਸਾਈਆਂ ਉਨ੍ਹਾਂ ਦੀ ਜਗ੍ਹਾ ਐਕਵਾਇਰ ਕਰਕੇ ਪੈਸੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਅੱਜ ਉਕਤ ਜਗ੍ਹਾ ਦਾ ਕਬਜ਼ਾ ਲੈਣ ਸਮੇਂ ਸਾਨੂੰ ਸੂਚਿਤ ਨਹੀਂ ਕੀਤਾ ਗਿਆ ਤੇ ਜੇ.ਸੀ.ਬੀ ਚਲਾ ਰਹੇ ਵਿਅਕਤੀ ਵਲੋਂ ਐਕਵਾਇਰ ਕੀਤੀ ਗਈ ਜਗ੍ਹਾ ਤੋਂ ਅੱਗੇ ਤੱਕ ਸਾਡੀ ਦੁਕਾਨ ਢਾਹ ਦਿੱਤੀ ਗਈ। ਉਨ੍ਹਾਂ ਕਥਿਤ ਦੋਸ਼ ਲਗਾਉਂਦਿਆਂ ਦੱਸਿਆ ਕਿ ਸਾਨੂੰ ਸੂਚਨਾ ਨਾ ਮਿਲਣ ਕਰਕੇ ਦੁਕਾਨ ਵਿਚ ਪਏ ਸਾਰੇ ਸਾਮਾਨ ਦਾ ਭਾਰੀ ਨੁਕਸਾਨ ਹੋ ਗਿਆ ਹੈ ਅਤੇ ਦੁਕਾਨ ਦੇ ਨਾਲ ਬਣੀ ਜਗ੍ਹਾ ‘ਤੇ ਲੱਗੀ ਸਕੂਲ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਜਗੀਰ ਸਿੰਘ ਨੇ ਅੱਗੇ ਦੱਸਿਆ ਕਿ ਮੇਰੇ ਪੁੱਤਰ ਦੀ ਮੌਤ ਹੋ ਚੁੱਕੀ ਹੈ। ਇਹ ਦੁਕਾਨ ਅਤੇ ਸਕੂਲ ਬੱਸ ਹੀ ਪਰਿਵਾਰ ਦੀ ਆਮਦਨ ਦਾ ਮੁੱਖ ਸਾਧਨ ਸਨ ਤੇ ਇਨ੍ਹਾਂ ਦੇ ਸਿਰ ਤੋਂ ਹੀ ਅਸੀਂ ਦੋਵੇਂ ਪਤੀ ਪਤਨੀ ਪੁੱਤਰ ਦੇ ਬੱਚਿਆਂ ਨੂੰ ਪਾਲ ਰਹੇ ਹਾਂ ਅਤੇ ਘਰ ਦੀ ਗੁਜ਼ਾਰਾ ਵੀ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਜੇ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਪਹਿਲਾਂ ਸੂਚਨਾ ਦੇ ਦਿੱਤੀ ਜਾਂਦੀ ਤਾਂ ਅਸੀਂ ਆਪਣਾ ਕੀਮਤੀ ਸਾਮਾਨ ਬਚਾ ਲੈਂਦੇ। ਇਸ ਮੌਕੇ ਬਜ਼ੁਰਗ ਜਗੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਮਾਮਲੇ ਦੀ ਜਾਂਚ ਕਰਵਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਮਾਮਲਾ 30 ਕਿਲੋ ਹੈਰੋਇਨ ਬਰਾਮਦਗੀ ਦਾ-ਇਕ ਨਾਬਾਲਹ ਸਮੇਤ ਦੋ ਹੋਰ ਸਾਥੀ ਗ੍ਰਿਫ਼ਤਾਰ,5 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਅਗਲੀ ਖ਼ਬਰ ਖ਼ਾਲਸਾ ‘ਵਰਸਿਟੀ ਨੇ ਅਕਾਦਮਿਕ ਸੈਸ਼ਨ 2026-27 ਲਈ ਫਾਰਮੇਸੀ, ਫਿਜ਼ੀ�ਥੈਰੇਪੀ ਤੇ ਨਰਸਿੰਗ ਕੋਰਸਾਂ ਲਈ ਵਿਦਿਆਰਥੀਆਂ ਦਾ ਲਿਆ...
Ad Position 24
No active advertisement