ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬੈਂਕ ਦਾ ਸਹਾਇਕ ਵਾਈਸ ਪ੍ਰਧਾਨ ਭੇਦ ਭਰੇ ਹਾਲਾਤਾਂ ’ਚ ਲਾਪਤਾ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 20-06-2026
ਅੰਮ੍ਰਿਤਸਰ, 19 ਜੂਨ (ਰੇਸ਼ਮ ਸਿੰਘ)-ਆਪਣੇ ਸਾਥੀ ਵਲੋਂ ਕੀਤੇ ਪੈਸਿਆਂ ਦੇ ਲੈਣ ਦੇਣ ਕਾਰਨ ਨਿੱਜੀ ਬੈਂਕ ਦੇ ਸਹਾਇਕ ਵਾਈਸ ਪ੍ਰਧਾਨ ਦੇ ਭੇਦਭਰੀ ਹਾਲਾਤ ‘ਚ ਲਾਪਤਾ ਹੋਣ ‘ਤੇ ਉਸਦੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਰ ਕਰਵਾਈ ਹੈ, ਜਿਸ ਉਪਰੰਤ ਪੁਲਿਸ ਵਲੋਂ ਉਸਦੇ ਸਾਥੀ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਪਤਾ ਹੋਏ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਛਾਉਣੀ ਦੀ ਪੁਲਿਸ ਨੂੰ ਦੀਪਿਕਾ ਸੈਣੀ ਵਾਸੀ ਪੁਤਲੀਘਰ ਨੇ ਦੱਸਿਆ ਕਿ ਉਸਦਾ ਪਤੀ ਮੁਨੀਸ਼ ਸੈਣੀ ਪਿਛਲੇ 5 ਸਾਲਾਂ ਤੋਂ ਬੈਂਕ ‘ਚ ਨੌਕਰੀ ਕਰ ਰਿਹਾ ਹੈ ਜੋ ਬੀਤੇ ਦਿਨੀ ਘਰੋਂ ਗਿਆ ਪਰ ਹਾਲੇ ਤੱਕ ਵਾਪਸ ਨਹੀਂ ਪਰਤਿਆ। ਉਨ੍ਹਾਂ ਕਾਫੀ ਸਮਾਂ ਉਸਦੀ ਭਾਲ ਕੀਤੀ। ਉਸਦੇ ਦਾਰਾਜ਼ ‘ਚ ਹੱਥ ਲਿਖਤ ਡਾਇਰੀ ਮਿਲੀ ਸੀ ਉਸਦੇ ਬੈਂਕ ‘ਚ ਰਾਜ ਕੁਮਾਰ ਗ੍ਰਾਹਕ ਆਉਂਦਾ ਸੀ ਦੇ ਦੋਵਾਂ ‘ਚ ਜਾਣ ਪਹਿਚਾਣ ਹੋ ਗਈ ਤੇ ਉਨ੍ਹਾਂ ਰਲ ਕੇ ਇਨਵੈਸਟਮੈਂਟ ਦਾ ਕੰਮ ਸ਼ੁਰੂ ਕਰ ਦਿੱਤਾ ਉਨ੍ਹਾਂ ਇਕ ਕਿਲੋਗ੍ਰਾਮ ਸੋਨਾ ਖਰੀਦ ਕੀਤਾ ਜਿਸ ‘ਚੋਂ 300 ਗ੍ਰਾਮ ਸੋਨਾ ਉੇਸਦੇ ਪਤੀ ਦਾ ਸੀ। ਉਸਦੇ ਪਤੀ ਨੇ ਕਾਫੀ ਰਕਮ ਕ੍ਰਿਪਟੋ ਕਰੰਸੀ ‘ਚ ਲਾਈ ਜੋ ਡੁੱਬ ਗਈ ਤੇ ਜਦੋਂ ਉਸਨੇ ਆਪਣੇ ਰਾਜ ਕੁਮਾਰ ਤੋਂ ਆਪਣਾ ਸੋਨਾ ਵਾਪਸ ਮੰਗਿਆ ਤਾਂ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਸਦਾ ਪਤੀ ਕਾਫੀ ਮਾਨਸਿਕ ਪ੍ਰੇਸ਼ਾਨ ਰਹਿਣ ਲਗ ਪਿਆ ਸੀ ਤੇ ਜੋ ਘਰੌਂ ਗਿਆ ਪਰ ਹਾਲੇ ਤੱਕ ਵਾਪਸ ਨਹੀਂ ਪਰਤਿਆ। ਪੁਲਿਸ ਵਲੋਂ ਮਿਲੀ ਸ਼ਿਕਾਇਤ ਉਪੰਰਤ ਕਾਰਵਾਈ ਕਰਦਿਆਂ ਰਾਜ ਕੁਮਾਰ ਵਾਸੀ ਸੁੰਦਰ ਨਗਰ ਸ਼ਿਵਾਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਂਸਰ ਸੈਂਟਰ ਅਮਰੀਕਾ, ਅੰਮ੍ਰਿਤਸਰ ਨੇ ਕੈਂਸਰ ਸਰਵਾਈਵਰਜ਼ ਦਿਵਸ ਮਨਾਇਆ ਅਗਲੀ ਖ਼ਬਰ ਮੀਰਾਂਕੋਟ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ
Ad Position 24
No active advertisement