08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਾਵਾਂ ਠੰਡੀਆਂ ਛਾਵਾਂ, ਪਿਤਾ ਹਵਾ ਦੇ ਬੁੱਲ੍ਹੇ ਹੁੰਦੇ-ਐਡਵੋਕੇਟ ਸੁਖਦੇਵ ਸਿੰਘ, ਲੈਕਚਰਾਰ ਟਪਿਆਲਾ

Ad Position 21
No active advertisement
ਅਜੀਤ ਡੈਸਕ 21-06-2026

ਸਠਿਆਲਾ, 20 ਜੂਨ (ਜਗੀਰ ਸਿੰਘ ਸਫਰੀ)-ਪਿੰਡ ਟਪਿਆਲਾ ਵਿਖੇ ਪਿਤਾ ਦਿਵਸ ਤੇ ਐਡਵੋਕੇਟ ਸੁਖਦੇਵ ਸ੍ਹਿੰਘ, ਲੈਕਚਰਾਰ ਗੁਰਦੇਵ ਸਿੰਘ ਨੇ ਪਿਤਾ ਦਿਵਸ ‘ਤੇ ਆਪਣੇ ਵਿਚਾਰ ਦੱਸੇ ਕਿ ‘ਮਾਵਾਂ ਠੰਡੀਆਂ ਛਾਵਾਂ ਅਤੇ ਪਿਤਾ ਹਵਾ ਦੇ ਬੁੱਲੇ’ ਹੁੰਦੇ ਹਨ । ਉਨ੍ਹਾਂ ਨੇ ਕਿਹਾ ਕਿ ਮਾਂ ਆਪਣੇ ਪਿਆਰ, ਮਮਤਾ ਅਤੇ ਤਿਆਗ ਨਾਲ ਬੱਚਿਆਂ ਨੂੰ ਹਰ ਦੁੱਖ-ਤਕਲੀਫ਼ ਤੋਂ ਬਚਾਉਂਦੀ ਹੈ ਤੇ ਪਿਤਾ ਹਵਾ ਦੇ ਉਸ ਠੰਢੇ ਬੁੱਲੇ ਵਾਂਗ ਹੁੰਦਾ ਹੈ ਜੋ ਭਾਵੇਂ ਹਰ ਵੇਲੇ ਦਿਸਦਾ ਨਹੀਂ, ਪਰ ਉਸ ਦੀ ਮੌਜੂਦਗੀ ਜੀਵਨ ਨੂੰ ਸੁਖਦ ਅਤੇ ਆਰਾਮਦਾਇਕ ਬਣਾਈ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਤਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਹਰ ਸੰਭਵ ਯਤਨ ਕਰਦਾ ਹੈ। ਉਸ ਦੀ ਮਿਹਨਤ, ਸੰਘਰਸ਼ ਅਤੇ ਕੁਰਬਾਨੀਆਂ ਹੀ ਪਰਿਵਾਰ ਦੀ ਤਰੱਕੀ ਦਾ ਆਧਾਰ ਬਣਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿ ਮਾਂ ਅਤੇ ਪਿਤਾ ਦੋਵੇਂ ਪਰਿਵਾਰ ਦੇ ਅਨਮੋਲ ਗਹਿਣੇ ਹਨ। ਇਕ ਪਿਆਰ ਅਤੇ ਮਮਤਾ ਦਾ ਸਰੋਤ ਹੈ ਤਾਂ ਦੂਜਾ ਹੌਸਲੇ, ਸੁਰੱਖਿਆ ਅਤੇ ਮਾਰਗਦਰਸ਼ਨ ਦਾ ਪ੍ਰਤੀਕ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦਾ ਸਤਿਕਾਰ ਕਰਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ। ਮਾਪਿਆਂ ਦੀ ਛਤਰ-ਛਾਇਆ ਹੀ ਬੱਚਿਆਂ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿਤਾ ਨਿਰਮਲ ਸਿੰਘ ਇੱਕ ਸਾਹਿਤਕਾਰ ਹਨ ਤੇ ਉਹ ਪਹਿਲਾ ਫੌਜੀ ਸੀ ਫਿਰ ਸਰਕਾਰੀ ਸਕੂਲ ਵਿਚ ਨੌਕਰੀ ਐਸ.ਅੇਲ.ਏ ਦੀ ਕੀਤੀ ਤੇ ਉਨ੍ਹਾਂ ਨੇ ਸਾਨੂੰ ਚੰਗੀ ਤਾਲੀਮ ਦਿਵਾ ਕੇ ਚੰਗੇ ਮੁਕਾਮ ਤੇ ਪਹੁੰਚਾਇਆ ਹੈ।ਇਸ ਮੌਕੇ ਤੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਵੱਡਾ ਬੇਟਾ ਸੁਖਦੇਵ ਸਿੰਘ ਬਾਬਾ ਬਕਾਲਾ ਸਾਹਿਬ ਵਿਖੇ ਵਕਾਲਤ ਕਰਦੇ ਹਨ ਤੇ ਛੋਟਾ ਬੇਟਾ ਸਰਕਾਰੀ ਸਕੂਲ ਵਿਚ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਸਾਡੇ ਪਿਤਾ ਨੇ ਸਾਨੂੰ ਸਚਾਈ, ਇਮਾਨਦਾਰੀ ਤੇ ਮਿਹਨਤ ਦੇ ਰਾਹ ’ਤੇ ਚੱਲਣਾ ਸਿਖਾਇਆ : ਸਹਿਜਪਾਲ ਸਿੰਘ, ਮੰਨਤ ਕੌਰ ਅਗਲੀ ਖ਼ਬਰ ਜ਼ਿਲ੍ਹਾ ਕੋਆਰਡੀਨੇਟਰ ਮੌਂਟੀ ਸਹਿਗਲ ਵਲੋਂ ਹਲਕਾ ਰਾਜਾਸਾਂਸੀ ’ਚ ਬੀ ਐੱਲ ਏ-2 ਤਹਿਤ ਵਿਸ਼ੇਸ਼ ਟਰੇਨਿੰਗ ਕੈਂਪ
Ad Position 24