08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮੇਰੇ ਪਿਤਾ ਮੇਰੇ ਲਈ ਪ੍ਰੇਰਣਾ ਸਰੋਤ-ਡਾ. ਅਮਨਦੀਪ ਕੌਰ

Ad Position 21
No active advertisement
ਅਜੀਤ ਡੈਸਕ 21-06-2026

ਅੰਮ੍ਰਿਤਸਰ, 20 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸਾਬਕਾ ਕੌਮੀ ਕ੍ਰਿਕਟ ਦੀ ਖਿਡਾਰੀ ਤੇ ਬੀਬੀਕੇ ਡੀਏਵੀ ਕਾਲਜ ਵਿਖੇ ਅਸਿਸਟੈਂਟ ਪ੍ਰੋਫੈਸਰ (ਫਿਜ਼ੀਕਲ ਐਜੂਕੇਸ਼ਨ) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਡਾਕਟਰ ਅਮਨਦੀਪ ਕੌਰ ਨੇ ਪਿਤਾ ਦਿਵਸ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਉਪਲਬਧੀਆਂ ਦੇ ਪਿੱਛੇ ਮੇਰੇ ਪਿਤਾ ਅਮਰੀਕ ਸਿੰਘ (ਸੇਵਾਮੁਕਤ ਇੰਜੀਨੀਅਰ) ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਕੁਝ ਵੀ ਹਾਂ, ਉਹ ਉਨ੍ਹਾਂ ਦੀ ਮਿਹਨਤ, ਤਿਆਗ ਅਤੇ ਅਟੁੱਟ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਨੇ ਹਮੇਸ਼ਾਂ ਮੇਰੇ ਲਈ ਇਕ ਮਜ਼ਬੂਤ ਚੱਟਾਨ ਵਾਂਗ ਖੜ੍ਹ ਕੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਹੈ। ਅਕਸਰ ਮੈਂ ਕੁਝ ਬੱਚਿਆਂ ਨੂੰ ਇਹ ਕਹਿੰਦੇ ਸੁਣਦੀ ਹਾਂ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਖੇਡਾਂ ਜਾਂ ਹੋਰ ਗਤੀਵਿਧੀਆਂ ਲਈ ਸਹਿਯੋਗ ਨਹੀਂ ਦਿੰਦੇ, ਪਰ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੇਰੇ ਪਿਤਾ ਨੇ ਮੈਨੂੰ ਕਦੇ ਵੀ ਕਿਸੇ ਵੀ ਕੰਮ ਲਈ ਨਹੀਂ ਰੋਕਿਆ। ਚਾਹੇ ਗੱਲ ਖੇਡਾਂ ਦੀ ਹੋਵੇ ਜਾਂ ਪੜ੍ਹਾਈ ਦੀ, ਉਨ੍ਹਾਂ ਨੇ ਹਮੇਸ਼ਾਂ ਮੇਰਾ ਹੌਂਸਲਾ ਵਧਾਇਆ ਅਤੇ ਮੇਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ। ਉਨ੍ਹਾਂ ਦੇ ਇਸ ਪਿਆਰ, ਭਰੋਸੇ ਅਤੇ ਸਹਿਯੋਗ ਲਈ ਮੇਰੇ ਕੋਲ ਧੰਨਵਾਦ ਦੇ ਸ਼ਬਦ ਵੀ ਘੱਟ ਪੈਂਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਮੇਰੇ ਪਿਤਾ ਸਿਰਫ਼ ਇਕ ਪਿਤਾ ਨਹੀਂ, ਸਗੋਂ ਮੇਰੇ ਸਭ ਤੋਂ ਵੱਡੇ ਪ੍ਰੇਰਣਾ ਸਰੋਤ ਅਤੇ ਮੇਰੀ ਕਾਮਯਾਬੀ ਦੀ ਮਜ਼ਬੂਤ ਨੀਂਹ ਹਨ। ਹਰ ਧੀ ਦੀ ਜ਼ਿੰਦਗੀ ਵਿਚ ਇਕ ਅਜਿਹਾ ਪਿਤਾ ਹੋਣਾ ਚਾਹੀਦਾ ਹੈ ਜੋ ਉਸਦੇ ਸੁਪਨਿਆਂ ‘ਤੇ ਭਰੋਸਾ ਕਰੇ, ਉਸਨੂੰ ਹੌਸਲਾ ਦੇਵੇ ਅਤੇ ਹਰ ਕਦਮ ‘ਤੇ ਉਸਦਾ ਸਾਥ ਨਿਭਾਏ।

Ad Position 22
No active advertisement
ਪਿਛਲੀ ਖ਼ਬਰ ਪਿਤਾ ਨੇ ਮੈਨੂੰ ਹਰ ਪੜਾਅ ’ਤੇ ਸਹੀ ਦਿਸ਼ਾ ਦਿੱਤੀ : ਡਾਕਟਰ ਦੀਪਕ ਦੇਵਗਨ ਅਗਲੀ ਖ਼ਬਰ ਸਾਡੇ ਪਿਤਾ ਨੇ ਸਾਨੂੰ ਸਚਾਈ, ਇਮਾਨਦਾਰੀ ਤੇ ਮਿਹਨਤ ਦੇ ਰਾਹ ’ਤੇ ਚੱਲਣਾ ਸਿਖਾਇਆ : ਸਹਿਜਪਾਲ ਸਿੰਘ, ਮੰਨਤ ਕੌਰ
Ad Position 24