ਅੰਮ੍ਰਿਤਸਰ, 20 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਡਿਪਟੀ ਰਜਿਸਟਰਾਰ ਵਜੋਂ ਸੇਵਾਵਾਂ ਨਿਭਾ ਰਹੇ ਡਾ. ਦੀਪਕ ਦੇਵਗਨ ਨੇ ਪਿਤਾ ਦਿਵਸ ‘ਤੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਮੇਰੇ ਪਿਤਾ ਰਵਿੰਦਰ ਦੇਵਗਨ ਮੇਰੇ ਜ਼ਿੰਦਗੀ ਦੇ ਸਭ ਤੋਂ ਵੱਡੇ ਹੀਰੋ ਹਨ। ਉਨ੍ਹਾਂ ਨੇ ਬਚਪਨ ਤੋਂ ਹੀ ਮੈਨੂੰ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਜੀਵਨ ਵਿਚ ਕੁਝ ਵੱਡਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਹੀ ਫ਼ੈਸਲੇ ਕਰਨ ਦੀ ਸਮਰੱਥਾ ਨੇ ਮੈਨੂੰ ਹਰ ਪੜਾਅ ‘ਤੇ ਸਹੀ ਦਿਸ਼ਾ ਦਿੱਤੀ ਹੈ। ਉਨ੍ਹਾਂ ਨੇ ਮੇਰੀ ਹਰ ਜ਼ਰੂਰਤ ਨੂੰ ਮੇਰੇ ਕਹਿਣ ਤੋਂ ਪਹਿਲਾਂ ਸਮਝਿਆ ਅਤੇ ਕਿਸੇ ਵੀ ਵਸਤੂ ਦੀ ਕਦੀ ਘਾਟ ਨਹੀਂ ਹੋਣ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅੱਜ ਜਿਸ ਮੁਕਾਮ ‘ਤੇ ਹਨ, ਉਹ ਸਿਰਫ ਪਿਤਾ ਦੇ ਮਾਰਗ ਦਰਸ਼ਨ ਵਜੋਂ ਹੀ ਸੰਭਵ ਹੋ ਪਾਇਆ ਹੈ। ਅੱਜ ਵੀ ਉਹ ਆਪਣੀਆਂ ਸਮੱਸਿਆਵਾਂ ਉਨ੍ਹਾਂ ਨਾਲ ਸਾਂਝੀਆਂ ਕਰਦੇ ਹਨ ਅਤੇ ਉਹ ਇਕ ਸੱਚੇ ਦੋਸਤ ਵਾਂਗ ਉਨ੍ਹਾਂ ਨੂੰ ਸਮਝਦਾਰੀ ਭਰੀ ਸਲਾਹ ਦਿੰਦੇ ਹਨ।
ਪਿਤਾ ਨੇ ਮੈਨੂੰ ਹਰ ਪੜਾਅ ’ਤੇ ਸਹੀ ਦਿਸ਼ਾ ਦਿੱਤੀ : ਡਾਕਟਰ ਦੀਪਕ ਦੇਵਗਨ
ਅਜੀਤ ਡੈਸਕ
21-06-2026