08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮੈਨੂੰ ਆਪਣੇ ਪਿਤਾ ਡਾ. ਅਵਤਾਰ ਸਿੰਘ (ਅਮਨਦੀਪ ਹਸਪਤਾਲ) ’ਤੇ ਮਾਣ-ਡਾ. ਸ਼ਾਹਬਾਜ਼ ਸਿੰਘ

Ad Position 21
No active advertisement
ਅਜੀਤ ਡੈਸਕ 21-06-2026

ਅੰਮ੍ਰਿਤਸਰ, 20 ਜੂਨ (ਜਸਵੰਤ ਸਿੰਘ ਜੱਸ)-ਅਮਨਦੀਪ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ, ਮੈਨੇਜਿੰਗ ਡਾਇਰੈਕਟਰ, ਸਮਾਜ ਸੇਵੀ ਅਤੇ ਹੱਡੀਆਂ ਤੇ ਜੋੜਾਂ ਦੇ ਆਧੁਨਿਕ ਇਲਾਜ ਲਈ ਦੇਸ਼ ਭਰ ਵਿਚ ਪ੍ਰਸਿੱਧ ਡਾ: ਅਵਤਾਰ ਸਿੰਘ ਦੇ ਸਪੁੱਤਰ ਡਾ: ਸ਼ਾਹਬਾਜ਼ ਸਿੰਘ ਨੇ ਪਿਤਾ ਦਿਵਸ ‘ਤੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਹੈ ਕਿ ਮੇਰਾ ਆਪਣੇ ਪਿਤਾ ਡਾ. ਅਵਤਾਰ ਸਿੰਘ ਪ੍ਰਤੀ ਡੂੰਘਾ ਸਤਿਕਾਰ ਹੈ, ਕਿਉਂਕਿ ਪਿਤਾ ਸਿਰਫ਼ ਇੱਕ ਰਿਸ਼ਤਾ ਨਹੀਂ, ਬਲਕਿ ਪਰਿਵਾਰ ਦੀ ਸਭ ਤੋਂ ਮਜ਼ਬੂਤ ਕੜੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਆਪਣੀ ਜ਼ਿੰਦਗੀ ਗੁਰੂ ਨਗਰੀ ਵਿਚ ਲੋਕਾਂ ਨੂੰ ਆਧੁਨਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਵਚਨਬੱਧਤਾ ਤੇ ਸਮਾਜ ਸੇਵਾ ਲਈ ਸਮਰਪਿਤ ਕੀਤੀ ਹੈ। ਉਨ੍ਹਾਂ ਨੇ ਦਿਨ ਰਾਤ ਇਹ ਯਕੀਨੀ ਬਣਾਉਂਦੇ ਹੋਏ ਕਿ ਮਰੀਜ਼ਾਂ ਨੂੰ ਸਮੇਂ ਸਿਰ ਆਪਣੇ ਘਰ ਦੇ ਨੇੜੇ ਹੀ ਉੱਤਮ ਤੇ ਆਧੁਨਿਕ ਇਲਾਜ ਅਤੇ ਸਿਹਤਮੰਦ ਜੀਵਨ ਮਿਲੇ, ਸਬੰਧੀ ਕਈ ਦਹਾਕਿਆਂ ਤੋਂ ਕੋਸ਼ਿਸ਼ਾਂ ਜਾਰੀ ਹਨ। ਦੇਸ਼ ਵਿਦੇਸ਼ ਵਿਚ ਆਪਣੀਆਂ ਮੈਡੀਕਲ ਖੇਤਰ ਵਿਚ ਵੱਡਮੁੱਲੀਆਂ ਸੇਵਾਵਾਂ ਅਤੇ ਦੂਰ ਦ੍ਰਿਸ਼ਟੀ ਲਈ ਜਾਣੇ ਜਾਂਦੇ ਮੇਰੇ ਪਿਤਾ ਜੀ ਨੇ ਮੈਨੂੰ ਮਨੁੱਖਤਾ ਦੀ ਬਿਹਤਰ ਸੇਵਾ ਲਈ ਤਕਨਾਲੋਜੀ ਅਤੇ ਹਮਦਰਦੀ ਨੂੰ ਨਾਲ ਲੈ ਕੇ ਚੱਲਣਾ ਸਿਖਾਇਆ ਹੈ। ਮੇਰੇ ਮਾਤਾ ਡਾ: ਅਮਨਦੀਪ ਕੌਰ ਤੇ ਮੇਰੇ ਪਿਤਾ ਜੀ ਦੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਅਮਨਦੀਪ ਹਸਪਤਾਲ ਸਮੂਹ ਬਿਹਤਰ ਤੇ ਕੌਮਾਂਤਰੀ ਪੱਧਰ ਦੇ ਹਾਣ ਦੀਆਂ ਆਧੁਨਿਕ ਇਲਾਜ ਸੇਵਵਾਂ ਤੇ ਸਮਾਜ ਸੇਵਾ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਮੈਨੂੰ ਆਪਣੇ ਪਿਤਾ ‘ਤੇ ਢੇਰ ਸਾਰਾ ਮਾਣ ਹੈ। ਅੱਜ ਪਿਤਾ ਦਿਵਸ ‘ਤੇ ਮੈਂ ਆਪਣੇ ਪਿਤਾ ਸਮੇਤ ਦੁਨੀਆਂ ਦੇ ਸਾਰੇ ਪਿਤਾਵਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ ਜੋ ਆਪਣੇ ਪਰਿਵਾਰਾਂ,ਬੱਚਿਆਂ ਤੇ ਅਤੇ ਸਮਾਜ ਲਈ ਆਪਣਾ ਯੋਗਦਾਨ ਪਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਤੋਂ ਅਪਾਹਿਜ ਤੇ ਲਾਵਾਰਿਸ ਹਾਲਤ ਮਿਲੇ ਵਿਅਕਤੀ ਨੂੰ ਪਿੰਗਲਵਾੜਾ ਸੰਸਥਾ ਨੇ ਪਰਿਵਾਰ ਨਾਲ ਮਿਲਾਇਆ ਅਗਲੀ ਖ਼ਬਰ ਪਿਤਾ ਨੇ ਮੈਨੂੰ ਹਰ ਪੜਾਅ ’ਤੇ ਸਹੀ ਦਿਸ਼ਾ ਦਿੱਤੀ : ਡਾਕਟਰ ਦੀਪਕ ਦੇਵਗਨ
Ad Position 24