08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਰੇਲਵੇ ਸਟੇਸ਼ਨ ਤੋਂ ਅਪਾਹਿਜ ਤੇ ਲਾਵਾਰਿਸ ਹਾਲਤ ਮਿਲੇ ਵਿਅਕਤੀ ਨੂੰ ਪਿੰਗਲਵਾੜਾ ਸੰਸਥਾ ਨੇ ਪਰਿਵਾਰ ਨਾਲ ਮਿਲਾਇਆ

Ad Position 21
No active advertisement
ਅਜੀਤ ਡੈਸਕ 21-06-2026

ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਲਾਵਾਰਿਸ ਤੇ ਅਰਧ ਨਗਨ ਹਾਲਤ ਵਿਚ ਮਿਲੇ ਅਪਾਹਿਜ ਵਿਅਕਤੀ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵਲੋਂ ਯਤਨ ਕਰਕੇ ਪਰਿਵਾਰ ਨੂੰ ਮਿਲਾਇਆ ਹੈ । ਅੱਜ ਵਿਸ਼ਾਖਾਪਟਨਮ ਤੋਂ ਉਕਤ ਵਿਅਕਤੀ ਨੂੰ ਲੈਣ ਲਈ ਉਸ ਦੇ ਪਰਿਵਾਰਿਕ ਮੈਂਬਰ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੀ.ਆਰ.ਪੀ. ਪੁਲਿਸ ਨੂੰ ਰੇਲਵੇ ਸਟੇਸ਼ਨ ‘ਤੇ ਇਕ ਅਰਧਨਗਨ ਹਾਲਤ ‘ਚ ਵਿਅਕਤੀ ਮਿਲਿਆ ਜਿਸ ਦੀ ਇਕ ਲੱਤ ਕੱਟੀ ਹੋਈ ਅਤੇ ਉਹ ਕੁਝ ਵੀ ਦੱਸਣ ਤੋਂ ਅਸਮਰਥ ਸੀ। ਉਕਤ ਵਿਅਕਤੀ ਨੂੰ ਪਿੰਗਲਵਾੜਾ ਵਿਖੇ ਲਿਆਂਦਾ ਗਿਆ, ਜਿੱਥੇ ਇਸ ਦਾ ਇਲਾਜ਼ ਕੀਤਾ ਗਿਆ ਅਤੇ ਉਸ ਦੀ ਮੈਡੀਕਲ ਸੋਸ਼ਲ ਵਰਕਰ ਗੁਲਸ਼ਨ ਰੰਜਨ ਵਲੋਂ ਕੌੰਸਲਿੰਗ ਕੀਤੀ ਅਤੇ ਉਸ ਦੀ ਵੀਡਿ� ਬਣਾ ਕੇ ਸਮਾਜ ਸੇਵੀ ਸੁਭਾਸ਼ ਚੰਦਰ ਸ਼ਰਮਾ ਚੰਡੀਗੜ੍ਹ ਨੂੰ ਭੇਜੀ ਗਈ। ਉਸ ਤੋਂ ਬਾਅਦ ਤੇਲਗੂ ਭਾਸ਼ਾ ਦੇ ਲੋਕਾਂ ਨਾਲ ਸੰਪਰਕ ਕਰਕੇ ਉਸ ਦੇ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਉਕਤ ਵਿਅਕਤੀ ਦੀ ਪਹਿਚਾਣ ਆਦੀ ਨਰਾਇਣ ਵਾਸੀ ਪਿੰਡ ਕਾਸ਼ੀਮਕੋਟਾ, ਤਹਿਸੀਲ ਅਣਕਾਪੱਲੀ ਵਿਸ਼ਾਖਾਪਟਨਮ ਦੇ ਤੌਰ ‘ਤੇ ਹੋਈ ਜੋ 10 ਮਈ ਨੂੰ ਘਰੋਂ ਕਿਸੇ ਕੰਮ ਦੇ ਸਿਲਸਲੇ ‘ਚ ਬਾਹਰ ਨਿਕਲਿਆ ਸੀ ਤੇ ਬਾਅਦ ਵਿਚ ਵਾਪਸ ਨਹੀਂ ਪਰਤਿਆ। ਉਕਤ ਵਿਅਕਤੀ ਦੇ ਪਰਿਵਾਰ ‘ਚ ਦੋ ਬੇਟੇ ਹਨ ਜਦੋਂ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਅੱਜ ਉਕਤ ਵਿਅਕਤੀ ਨੂੰ ਲੈਣ ਲਈ ਉਸ ਦਾ ਲੜਕੇ ਪਿੰਗਲਵਾੜਾ ਵਿਖੇ ਪਹੁੰਚੇ। ਜਿਨ੍ਹਾਂ ਦੇ ਸਪੁਰਦ ਉਕਤ ਵਿਅਕਤੀ ਨੂੰ ਕਰ ਦਿੱਤਾ ਗਿਆ। ਇਸ ਮੌਕੇ ‘ਤੇ ਪਿੰਗਲਵਾੜਾ ਦੇ ਆਨਰੇਰੀ ਸਕੱਤਰ ਮੁਖਤਾਰ ਸਿੰਘ, ਯੋਗੇਸ਼ ਸੂਰੀ ਅਤੇ ਗੁਲਸ਼ਨ ਰੰਜਨ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਸਬਜ਼ੀ ਉਤਪਾਦਿਕ ਕਿਸਾਨ ਜਥੇਬੰਦੀ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਨਾਲ ਮੁਲਾਕਾਤ ਅਗਲੀ ਖ਼ਬਰ ਮੈਨੂੰ ਆਪਣੇ ਪਿਤਾ ਡਾ. ਅਵਤਾਰ ਸਿੰਘ (ਅਮਨਦੀਪ ਹਸਪਤਾਲ) ’ਤੇ ਮਾਣ-ਡਾ. ਸ਼ਾਹਬਾਜ਼ ਸਿੰਘ
Ad Position 24