11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮੈਡੀਕਲ ਟੈੱਸਟ ਕਲੀਅਰ ਨਾ ਹੋਣ ‘ਤੇ ਨਿਰਾਸ਼ ਹੋ ਕੇ ਮਹਾਂਰਾਸ਼ਟਰ ਤੋਂ ਅੰਮ੍ਰਿਤਸਰ ਪੁੱਜੀ ਲੜਕੀ

Ad Position 21
No active advertisement
ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਰੇਸ਼ਮ ਸਿੰਘ)-ਮੈਡੀਕਲ ਟੈਸਟ ਕਲੀਅਰ ਨਾ ਹੋਣ ਕਾਰਨ ਨਿਰਾਸ਼ ਹੋ ਕੇ ਇਕ ਲੜਕੀ ਮਾਪਿਆਂ ਨੂੰ ਦੱਸੇ ਬਿਨਾਂ ਮਹਾਂਰਾਸ਼ਟਰ ਤੋਂ ਅੰਮ੍ਰਿਤਸਰ ਪੁੱਜ ਗਈ, ਜਿਸ ਨੂੰ ਪੁਲਿਸ ਵਲੋਂ ਸਹੀ ਸਲਾਮਤ ਲੱਭ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਜੋ ਕਿ ਲੜਕੀ ਨੂੰ ਲੈ ਕੇ ਮੁੜ ਮਹਾਂਰਾਸ਼ਟਰ ਲਈ ਰਵਾਨਾ ਹੋ ਗਏ ਹਨ। ਇਹ ਪ੍ਰਗਟਾਵਾ ਥਾਣਾ ਛਾਉਣੀ ਦੇ ਮੁਖੀ ਇੰਸ: ਜਤਿੰਦਰ ਸਿੰਘ ਨੇ ਕਰਦਿਆਂ ਦਸਿਆ ਕਿ ਲੜਕੀ ਹਰਸ਼ਿਤਾ (22) ਜੋ ਕਿ ਮਹਾਂਰਾਸ਼ਟਰ ‘ਚ ਐੱਮ.ਪੀ.ਐਚ.ਐਸ. ਦੇ ਟੈਸਟ ਦੀ ਤਿਆਰੀ ਕਰ ਰਹੀ ਸੀ ਤੇ ਜਦੋਂ ਉਸਨੇ ਟੈਸਟ ਦਿੱਤਾ ਤਾਂ ਇਹ ਪਾਸ ਨਾ ਕਰ ਸਕੀ। ਜਿਸ ਤੋਂ ਲੜਕੀ ਕਾਫੀ ਦੁਖੀ ਤੇ ਨਿਰਾਸ਼ ਹੋ ਗਈ ਤੇ ਮਾਪਿਆਂ ਨੂੰ ਦੱਸੇ ਬਿਨਾਂ ਰੇਲ ਗੱਡੀ ‘ਚ ਚੜ ਕੇ ਅੰਮ੍ਰਿਤਸਰ ਪੁੱਜ ਗਈ। ਪੁਲਿਸ ਵਲੋਂ ਉਸਨੂੰ ਇੱਥੇ ਲੱਭ ਕੇ ਉਸਦੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਤੇ ਬੱਚੀ ਨੂੰ ਜ਼ਿੰਦਗੀ ‘ਚ ਆਉਣ ਵਾਲੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਦੀ ਪ੍ਰੇਰਣਾ ਦੇ ਕੇ ਮਾਪਿਆਂ ਦੇ ਹਵਾਲੇ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ- ਬਿਜਲੀ ਕਰਮਚਾਰੀਆਂ ਨੇ ਮੰਗਾਂ ਦੀ ਪੂਰਤੀ ਲਈ ਕੀਤੀ ਨਾਆਰੇਬਾਜ਼ੀ 2 ਜੁਲਾਈ ਨੂੰ ਬਿਜਲੀ ਮੰਤਰੀ ਅਨਿਲ ਵਿੱਜ ਦੇ ਘ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਭਾਸ਼ਾਵਾਂ, ਤੁਲਨਾਤਮਿਕ ਸਾਹਿਤ ਤੇ ਸੱਭਿਆਚਾਰਕ ਅਧਿਐਨ ਬਾਰੇ ਰਿਫ੍ਰੈਸ਼ਰ ਕੋਰਸ ਸ਼ੁਰੂ
Ad Position 24