ਅੰਮ੍ਰਿਤਸਰ, 28 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀਆਂ ਦੇ ਦੇਰੀ ਨਾਲ ਰਵਾਨਗੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਐਤਵਾਰ ਨੂੰ ਅੰਮ੍ਰਿਤਸਰ ਤੋਂ ਜੈ ਨਗਰ ਨੂੰ ਜਾਣ ਵਾਲੀ ਗੱਡੀ ਨੰਬਰ-14674 ਸ਼ਹੀਦ ਐਕਸਪ੍ਰੈੱਸ ਆਪਣੇ ਨਿਰਧਾਰਤ ਸਮੇਂ ਦੁਪਹਿਰ 1:05 ਤੋਂ ਪਛੜਦੇ ਹੋਏ 3:36 ਵਜੇ, ਢਾਈ ਘੰਟਿਆਂ ਬਾਅਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਇਸੇ ਤਰ੍ਹਾਂ ਗੱਡੀ ਨੰਬਰ-22424 ਗੋਰਖਪੁਰ ਜਨਸਾਧਾਰਨ ਸੁਪਰਫਾਸਟ ਐਕਸਪ੍ਰੈਸ ਨਿਰਧਾਰਤ ਸਮੇਂ ਦੁਪਹਿਰ 12:45 ਦੀ ਥਾਂ ‘ਤੇ 2:57 ਵਜੇ ਕਰੀਬ 2 ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਇਸ ਦੌਰਾਨ ਗਰਮੀ ਤੇ ਉਮਸ ਕਾਰਨ ਯਾਤਰੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਗੱਡੀ ਨੰਬਰ 14680 ਦਿੱਲੀ ਇੰਟਰਸਿਟੀ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਸਵੇਰੇ 6:15 ਦੀ ਥਾਂ ‘ਤੇ 6:35 ਵਜੇ, ਗੱਡੀ ਨੰਬਰ 14618 ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ ਨਿਰਧਾਰਤ ਸਮੇਂ 6:35 ਦੀ ਥਾਂ ‘ਤੇ 7:20 ਵਜੇ, ਗੱਡੀ ਨੰਬਰ-12926 ਪੱਛਮ ਸੁਪਰਫਾਸਟ ਐਕਸਪ੍ਰੈਸ ਸਵੇਰੇ 7:20 ਦੀ ਥਾਂ ‘ਤੇ 7:37 ਵਜੇ, ਗੱਡੀ ਨੰਬਰ-15708 ਆਮਰਪਾਲੀ ਐਕਸਪ੍ਰੈਸ ਸਵੇਰੇ 7:40 ਦੀ ਥਾਂ ‘ਤੇ 7:55 ਵਜੇ, ਗੱਡੀ ਨੰਬਰ-22430 ਦਿੱਲੀ ਸੁਪਰਫਾਸਟ ਐਕਸਪ੍ਰੈਸ 9:30 ਦੀ ਥਾਂ ‘ਤੇ 9:52 ਵਜੇ, ਗੱਡੀ ਨੰਬਰ-64552 ਛੇਹਰਟਾ-ਲੁਧਿਆਣਾ ਪੈਸੇਂਜਰ ਦੁਪਹਿਰ 1:40 ਦੀ ਥਾਂ ‘ਤੇ 2:21 ਵਜੇ, ਗੱਡੀ ਨੰਬਰ-12498 ਸ਼ਾਨ ਏ ਪੰਜਾਬ ਦੁਪਹਿਰ 3:10 ਦੀ ਥਾਂ ‘ਤੇ 3:21 ਵਜੇ, ਗੱਡੀ ਨੰਬਰ-14804 ਭਗਤ ਦੀ ਕੋਠੀ ਐਕਸਪ੍ਰੈਸ 3:25 ਦੀ ਥਾਂ ‘ਤੇ 4:04 ਵਜੇ, ਗੱਡੀ ਨੰਬਰ 18238 ਛੱਤੀਸਗੜ੍ਹ ਐਕਸਪ੍ਰੈਸ ਦੁਪਹਿਰ 3:55 ਦੀ ਥਾਂ ‘ਤੇ 4:25 ਵਜੇ, ਗੱਡੀ ਨੰਬਰ-12412 ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ ਸ਼ਾਮ 5:05 ਦੀ ਥਾਂ ‘ਤੇ 5:25 ਵਜੇ ਅਤੇ ਗੱਡੀ ਨੰਬਰ-14654 ਅੰਮ੍ਰਿਤਸਰ ਹਿਸਾਰ ਐਕਸਪ੍ਰੈਸ ਸ਼ਾਮ 6:05 ਦੀ ਥਾਂ ‘ਤੇ 6:48 ਵਜੇ ਰਵਾਨਾ ਹੋਈ।
ਸ਼ਹੀਦ ਐਕਸਪ੍ਰੈੱਸ ਢਾਈ ਘੰਟਿਆਂ ਬਾਅਦ ਰੇਲਵੇ ਸਟੇਸ਼ਨ ਤੋਂ ਹੋਈ ਰਵਾਨਾ
ਅਜੀਤ ਡੈਸਕ
29-06-2026