ਮਾਨਾਂਵਾਲਾ, 17 ਜੁਲਾਈ (ਗੁਰਦੀਪ ਸਿੰਘ ਨਾਗੀ)-ਮੂੰਹ ਵਿਚ ਵਾਰ-ਵਾਰ ਹੋਣ ਵਾਲੇ ਅਲਸਰ (ਛਾਲਿਆਂ) ਨੂੰ ਓਰਲ ਅਲਸਰ ਜਾਂ ਮਾਊਥ ਅਲਸਰ ਕਹਿੰਦੇ ਹਨ ਤੇ ਇਹ ਮੂੰਹ ਵਿਚ ਕਿਤੇ ਵੀ ਹੋ ਸਕਦੇ ਹਨ, ਜਿਵੇਂ ਕਿ ਜੀਭ, ਤਾਲੂ, ਬੁੱਲਾਂ ਦੇ ਅੰਦਰ, ਗੱਲਾਂ ਦੇ ਅੰਦਰਲੇ ਪਾਸੇ, ਮਸੂੜਿਆਂ ਉਪਰ ਆਦਿ, ਜੋ ਬਹੁਤ ਦਰਦ ਕਰਦੇ ਹਨ ਅਤੇ ਮਰੀਜ਼ ਨੂੰ ਖਾਣ-ਪੀਣ ਵਿਚ ਵੀ ਦਿੱਕਤ ਕਰਦੇ ਹਨ। ਵਾਰ-ਵਾਰ ਮੂੰਹ ਵਿਚ ਅਲਸਰ ਹੋਣ ਦੇ ਇਸ ਦਾ ਚੈੱਕਅੱਪ ਜਰੂਰੀ ਹੈ ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੇ ਹਨ। ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਮੂੰਹ ਵਿਚ ਹੋਣ ਵਾਲੇ ਅਲਸਰ ਕਈ ਕਿਸਮ ਦੇ ਹੁੰਦੇ ਹਨ ਜਿਵੇਂ ਕਿ ਐਪਥਸ ਅਲਸਰ, ਲਿਉਕੋਪਲੇਕੀਆ, ਐਰੀਥਰੋਪਲੇਕੀਆ, ਲਾਈਕਨ ਪਲੇਨਸ, ਉਰਲ ਥਰਸ਼, ਮਾਊਥ ਕੈਂਸਰ ਆਦਿ। ਉਨ੍ਹਾਂ ਦੱਸਿਆ ਕਿ ਅਲਸਰ ਤੋਂ ਬਚਣ ਲਈ ਸਾਨੂੰ ਜ਼ਿਆਦਾ ਪਾਣੀ ਪੀਣਾ ਚਾਹੀਦੀ ਹੈ, ਮੂੰਹ ਤੇ ਦੰਦਾਂ ਨੂੰ ਬੁਰਸ਼ ਅਤੇ ਚੂਲੀ ਨਾਲ ਸਾਫ਼ ਰੱਖੋਂ, ਮਸਾਲੇਦਾਰ ਭੋਜਨ ਅਤੇ ਜੰਕ ਫੂਡ ਬੰਦ ਕਰੋ, ਸਿਗਰੇਟ ਤੇ ਸ਼ਰਾਬ ਦਾ ਸੇਵਨ ਬੰਦ ਕੀਤਾ ਜਾਵੇ। ਅਗਰ ਫਿਰ ਵੀ ਵਾਰ-ਵਾਰ ਅਲਸਰ ਹੁੰਦੇ ਹਨ ਤਾਂ ਇਸ ਪ੍ਰਤੀ ਨੂੰ ਲਾਪ੍ਰਵਾਹੀ ਨਾਲ ਨਾ ਲਿਆ ਜਾਵੇ ਕਿਉਂਕਿ ਬਹੁਤ ਸਾਰੇ ਅਲਸਰ ਮਾਊਸ ਕੈਂਸਰ ਵੀ ਹੋ ਸਕਦੇ ਹਨ ਅਤੇ ਤੁਰੰਤ ਮਾਹਿਰ ਡਾਕਟਰ ਪਾਸ ਜਾ ਕੇ ਇਨ੍ਹਾਂ ਅਲਸਰਾਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ।