08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਫੋਕਲ ਪੁਆਇੰਟ ਸਥਿਤ ਅਮਰ ਕੈਮੀਕਲ ਦੇ ਕਈ ਗ਼ੈਰ-ਕਾਨੂੰਨੀ ਸੀਵਰੇਜ ਕੁਨੈਕਸ਼ਨ ਤੋੜੇ

Ad Position 21
No active advertisement
ਅਜੀਤ ਡੈਸਕ 20-07-2026

ਅੰਮ੍ਰਿਤਸਰ, 19 ਜੁਲਾਈ (ਹਰਮਿੰਦਰ ਸਿੰਘ)- ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ ‘ਤੇ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੀ ਰਹਿਨੁਮਾਈ ਹੇਠ ਨਿਗਮ ਦੇ ਆਪਰੇਸ਼ਨ ਐਂਡ ਮੇਨਟੇਨੈਂਸ ਵਿੰਗ ਨੇ ਫੋਕਲ ਪੁਆਇੰਟ ਵਿਖੇ ਸਥਿਤ ਅਮਰ ਕੈਮੀਕਲ, ਪਲਾਟ ਨੰਬਰ 26 ‘ਤੇ ਕਾਰਵਾਈ ਕਰਦਿਆਂ ਕਈ ਗ਼ੈਰ-ਕਾਨੂੰਨੀ ਸੀਵਰੇਜ ਕੁਨੈਕਸ਼ਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਤੋੜ ਦਿੱਤਾ । ਇਹ ਕਾਰਵਾਈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਪ੍ਰਾਪਤ ਪੱਤਰ ਦੇ ਆਧਾਰ ‘ਤੇ ਕੀਤੀ ਗਈ, ਜਿਸ ‘ਚ ਸੰਬੰਧਿਤ ਉਦਯੋਗਿਕ ਇਕਾਈ ਵਲੋਂ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਕਰਨ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਮਿਲਣ ਉਪਰੰਤ ਨਗਰ ਨਿਗਮ ਦੀ ਟੀਮ ਨੇ ਮੌਕੇ ‘ਤੇ ਵਿਸਥਾਰ ਨਾਲ ਜਾਂਚ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਉਕਤ ਇਕਾਈ ਨੇ ਨਗਰ ਨਿਗਮ ਤੋਂ ਲਾਜ਼ਮੀ ਮਨਜ਼ੂਰੀ ਲਏ ਬਿਨਾਂ ਉਦਯੋਗਿਕ ਗੰਦੇ ਪਾਣੀ ਨੂੰ ਸੀਵਰੇਜ ਪ੍ਰਣਾਲੀ ਵਿਚ ਛੱਡਣ ਲਈ ਕਈ ਗ਼ੈਰ-ਕਾਨੂੰਨੀ ਸੀਵਰੇਜ ਕੁਨੈਕਸ਼ਨ ਬਣਾਏ ਹੋਏ ਸਨ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸੇ ਉਦਯੋਗਿਕ ਇਕਾਈ ਦਾ ਸੀਵਰੇਜ ਕੁਨੈਕਸ਼ਨ ਨਿਗਮ ਵਲੋਂ ਇਕ ਵਿਸ਼ੇਸ਼ ਮੁਹਿੰਮ ਦੌਰਾਨ ਕੱਟ ਕੇ ਹਟਾਇਆ ਗਿਆ ਸੀ। ਇਸ ਦੇ ਬਾਵਜੂਦ ਇਕਾਈ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਮੁੜ ਸੀਵਰੇਜ ਨੈੱਟਵਰਕ ਨਾਲ ਕੁਨੈਕਸ਼ਨ ਜੋੜ ਕੇ ਕੰਮ ਜਾਰੀ ਰੱਖਿਆ ਗਿਆ। ਜਿਸ ਦੀ ਜਾਂਚ ਦੌਰਾਨ ਇਹ ਨਵੇਂ ਗੈਰ-ਕਾਨੂੰਨੀ ਕੁਨੈਕਸ਼ਨ ਲੱਭੇ ਗਏ ਅਤੇ ਤੁਰੰਤ ਤੋੜ ਦਿੱਤੇ ਗਏ, ਜਿਸ ਨਾਲ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਵਿਚ ਗੈਰ-ਕਾਨੂੰਨੀ ਉਦਯੋਗਿਕ ਗੰਦੇ ਪਾਣੀ ਦੇ ਨਿਕਾਸ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸੀਵਰੇਜ ਕੁਨੈਕਸ਼ਨਾਂ ਅਤੇ ਵਾਤਾਵਰਨ ਤੇ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਰਵਾਈ ਹੋਣ ਦੇ ਬਾਵਜੂਦ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਖ਼ਿਲਾਫ਼ ਹੋਰ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਕਸਈਐਨ ਭਲਿੰਦਰ ਸਿੰਘ, ਐੱਸ. ਡੀ. ਓ. ਰਾਜੇਸ਼ ਸ਼ਰਮਾ, ਜੇ. ਈ. ਨਿਤਿਨ ਧੀਰ ਦੀ ਨਿਗਰਾਨੀ ਹੇਠ ਓ ਐਂਡ ਐਮ ਵਿੰਗ ਦੇ ਫੀਲਡ ਸਟਾਫ ਮੌਜੂਦ ਸੀ।

Ad Position 22
No active advertisement
ਪਿਛਲੀ ਖ਼ਬਰ ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਨੂੰ ਜਬਰੀ ਚੁੱਕਣਾ ਲੋਕਤੰਤਰ ਦਾ ਕਤਲ : ਕਾ: ਮੂਧਲ ਅਗਲੀ ਖ਼ਬਰ ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ ਨੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
Ad Position 24