02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਜੀਠੀਆ ਦਾ ਡਾ. ਅਜਨਾਲਾ ਨੂੰ ਠੋਕਵਾਂ ਜਵਾਬ, ਕਿਹਾ ਅਜਨਾਲਾ ਤੋਂ ਜੋਧ ਸਿੰਘ ਸਮਰਾ ਹੀ ਲੜੇਗਾ ਚੋਣ

ਜਗਦੇਵ ਕਲਾਂ/ ਅਜਨਾਲਾ, 2 ਸਤੰਬਰ (ਸ਼ਰਨਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਢਿੱਲੋ) - ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਅਜਨਾਲਾ ਸਬੰਧੀ ਸਿਆਸਤ ਉਸ ਸਮੇਂ ਹੋਰ ਗਰਮਾ ਗਈ, ਜਦੋਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਵਲੋਂ ਹਲਕਾ ਅਜਨਾਲਾ ਤੋਂ ਚੋਣ ਲੜਨ ਅਤੇ ਪਾਰਟੀ ਦੀ ਸਿਆਸੀ ਦਿਸ਼ਾ ਸਬੰਧੀ ਦਿੱਤੇ ਬਿਆਨਾਂ ਦਾ ਸਪੱਸ਼ਟ ਜਵਾਬ ਦਿੱਤਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਜਗਦੇਵ ਕਲਾਂ/ ਅਜਨਾਲਾ, 2 ਸਤੰਬਰ (ਸ਼ਰਨਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਢਿੱਲੋ) - ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਅਜਨਾਲਾ ਸਬੰਧੀ ਸਿਆਸਤ ਉਸ ਸਮੇਂ ਹੋਰ ਗਰਮਾ ਗਈ, ਜਦੋਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਵਲੋਂ ਹਲਕਾ ਅਜਨਾਲਾ ਤੋਂ ਚੋਣ ਲੜਨ ਅਤੇ ਪਾਰਟੀ ਦੀ ਸਿਆਸੀ ਦਿਸ਼ਾ ਸਬੰਧੀ ਦਿੱਤੇ ਬਿਆਨਾਂ ਦਾ ਸਪੱਸ਼ਟ ਜਵਾਬ ਦਿੱਤਾ ਹੈ । ਸ. ਮਜੀਠੀਆ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਹਲਕਾ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜੋਧ ਸਿੰਘ ਸਮਰਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਚੋਣ ਲੜੇਗਾ। ਉਨ੍ਹਾਂ ਕਿਹਾ ਕਿ ਜੇ ਉਹ ਖੁਦ ਮਜੀਠਾ ਹਲਕੇ ਤੋਂ ਚੋਣ ਲੜਦੇ ਹਨ ਤਾਂ ਅਜਨਾਲਾ ਤੋਂ ਵੀ ਜੋਧ ਸਿੰਘ ਸਮਰਾ ਹੀ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਹੋਣਗੇ। ਬਿਕਰਮ ਸਿੰਘ ਮਜੀਠੀਆ ਦੇ ਇਸ ਬਿਆਨ ਨੂੰ ਡਾ. ਰਤਨ ਸਿੰਘ ਅਜਨਾਲਾ ਲਈ ਸਿੱਧੇ ਸਿਆਸੀ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਸ. ਮਜੀਠੀਆ ਅਤੇ ਜੋਧ ਸਿੰਘ ਸਮਰਾ ਦੀ ਨੇੜਤਾ ਪਹਿਲਾਂ ਤੋਂ ਹੀ ਚਰਚਾ ਵਿਚ ਰਹੀ ਹੈ। ਸ. ਮਜੀਠੀਆ ਨੇ ਕਿਹਾ ਕਿ ਜੋਧ ਸਿੰਘ ਸਮਰਾ ਦਾ ਪਰਿਵਾਰ ਔਖੇ ਵੇਲੇ ਹਮੇਸ਼ਾ ਅਕਾਲੀ ਦਲ ਨਾਲ ਚਟਾਨ ਵਾਂਗ ਖੜਾ ਰਿਹਾ ਹੈ । ਮਜੀਠੀਆ ਵਲੋਂ ਸਮਰਾ ਦੇ ਹੱਕ ਵਿਚ ਦਿੱਤੇ ਇਸ ਬਿਆਨ ਨਾਲ ਅਜਨਾਲਾ ਹਲਕੇ ਵਿਚ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਹਰਪਾਲ ਚੌਹਾਨ ਨੂੰ ਚੇਅਰਮੈਨ ਬਣਾਉਣ ’ਤੇ ਕੁਲਵੰਤ ਨਿੱਜਰ ਨੇ ਕੀਤਾ ਭਗਵੰਤ ਮਾਨ ਦਾ ਧੰਨਵਾਦ ਅਗਲੀ ਖ਼ਬਰ ਆਈ.ਜੀ. ਸਰਹੱਦੀ ਰੇਂਜ ਭੁੱਲਰ ਅੱਜ ਸੰਭਾਲਣਗੇ ਅਹੁਦੇ ਦਾ ਕਾਰਜਭਾਰ
Ad Position 24