27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੈਂਕ ਕਰਮੀਆਂ ਦੀ ਤਿੰਨ ਦਿਨਾਂ ਹੜਤਾਲ ਤੋਂ ਪਹਿਲਾਂ ਐਤਵਾਰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹੇ ਬੈਂਕ

ਅੰਮ੍ਰਿਤਸਰ, 27 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੈਂਕ ਕਰਮੀਆਂ ਦੀ ਤਿੰਨ ਦਿਨਾਂ ਹੜਤਾਲ ਤੋਂ ਪਹਿਲਾਂ ਵਿੱਤ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਰਹੇ ਬੈਂਕ ਖੁੱਲ੍ਹੇ ਰਹੇ। ਇਸ ਦੌਰਾਨ ਬੈਂਕਾਂ ‘ਚ ਗਾਹਕਾਂ ਦੀ ਗਿਣਤੀ ਆਮ ਦਿਨਾਂ ਨਾਲੋਂ ਕਾਫ਼ੀ ਘੱਟ ਦੇਖਣ ਨੂੰ ਮਿਲੀ।

Ad Position 21
No active advertisement
ਐਤਵਾਰ ਛੁੱਟੀ ਵਾਲੇ ਦਿਨ ਵੀ ਖੁੱਲ੍ਹਿਆ ਇਕ ਬੈਂਕ ਦਾ ਬਾਹਰੀ ਦ੍ਰਿਸ਼ ਅਤੇ ਕੰਮਕਾਜ ਕਰਦੇ ਹੋਏ ਬੈਂਕ ਕਰਮਚਾਰੀ। ਤਸਵੀਰਾਂ : ਹਰਜੀਤ ਸਿੰਘ 28-09-2026
ਅੰਮ੍ਰਿਤਸਰ, 27 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੈਂਕ ਕਰਮੀਆਂ ਦੀ ਤਿੰਨ ਦਿਨਾਂ ਹੜਤਾਲ ਤੋਂ ਪਹਿਲਾਂ ਵਿੱਤ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਰਹੇ ਬੈਂਕ ਖੁੱਲ੍ਹੇ ਰਹੇ। ਇਸ ਦੌਰਾਨ ਬੈਂਕਾਂ ‘ਚ ਗਾਹਕਾਂ ਦੀ ਗਿਣਤੀ ਆਮ ਦਿਨਾਂ ਨਾਲੋਂ ਕਾਫ਼ੀ ਘੱਟ ਦੇਖਣ ਨੂੰ ਮਿਲੀ। ਸੋਮਵਾਰ ਤੋਂ ਤਿੰਨ ਦਿਨਾਂ ਲਈ ਬੈਂਕ ਹੜਤਾਲ ਸ਼ਹਿਰ ਦੇ ਵਿੱਤੀ ਬੁਨਿਆਦੀ ਢਾਂਚੇ ‘ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਇਸ ਸਥਿਤੀ ਨੂੰ ਸੰਭਾਲਣ ਲਈ ਬੈਂਕ ਪ੍ਰਬੰਧਨ ਨੇ ਆਪਣੇ ਮੁੱਖ ਪ੍ਰਬੰਧਕ-ਪੱਧਰ ਦੇ ਅਧਿਕਾਰੀਆਂ ਨੂੰ ਸ਼ਾਖਾਵਾਂ ਦੁਬਾਰਾ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ। ਹੜਤਾਲ ਦੌਰਾਨ ਪਹਿਲੇ ਤੋਂ ਤੀਜੇ ਪੱਧਰ ਤੱਕ ਦੇ ਬੈਂਕ ਕਰਮਚਾਰੀ-ਸਹਾਇਕ ਮੈਨੇਜਰ, ਡਿਪਟੀ ਮੈਨੇਜਰ, ਮੈਨੇਜਰ ਅਤੇ ਕਲੈਰੀਕਲ ਸਟਾਫ ਕੰਮ ‘ਤੇ ਰਿਪੋਰਟ ਨਹੀਂ ਕਰਨਗੇ। ਇਸ ਨਾਲ ਸਾਰੇ ਬੈਂਕਾਂ ਦੇ ਕੰਮਕਾਜ ‘ਤੇ ਅਸਰ ਪੈਣ ਦੀ ਉਮੀਦ ਹੈ। ਡਿਜੀਟਲ ਸੇਵਾਵਾਂ ‘ਤੇ ਨਿਰਭਰ : ਹੜਤਾਲ ਦੌਰਾਨ ਸ਼ਾਖਾਵਾਂ ਬੰਦ ਰਹਿਣਗੀਆਂ, ਜਿਸ ਨਾਲ ਗਾਹਕ ਸਿਰਫ਼ ਡਿਜੀਟਲ ਪਲੇਟਫਾਰਮਾਂ ਰਾਹੀਂ ਸਹਾਇਤਾ ਪ੍ਰਾਪਤ ਕਰ ਸਕਣਗੇ। ਸਟੇਟ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਯੋਨੋ ਐਪ ‘ਤੇ 16 ਗਾਹਕ ਸੇਵਾਵਾਂ ਉਪਲਬਧ ਹਨ। ਮੋਬਾਈਲ ਬੈਂਕਿੰਗ ਫੰਡ ਟਰਾਂਸਫਰ, ਫਿਕਸਡ ਡਿਪਾਜ਼ਿਟ, ਆਰ. ਟੀ. ਜੀ. ਐਸ. ਅਤੇ ਕਾਰਡਲੈੱਸ ਨਕਦੀ ਕਢਵਾਉਣ ਵਰਗੀਆਂ ਸੇਵਾਵਾਂ ਵੀ ਪ੍ਰਦਾਨ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਬੀ.ਆਰ.ਟੀ.ਐੱਸ. ਰੂਟ ਨੂੰ ਤੋੜਣ ਲਈ ਨਗਰ ਨਿਗਮ ਵਲੋਂ ਵਰਕ ਆਰਡਰ ਜਾਰੀ ਕਰਨ ’ਤੇ ਵਿਕਾਸ ਸੋਨੀ ਨੇ ਚੁੱਕੇ ਸਵਾਲ ਅਗਲੀ ਖ਼ਬਰ ਮੋਬਾਈਲ ਖੋਹ ਕੇ ਭੱਜਣ ਵਾਲੇ ਦੋ ਲੁਟੇਰਿਆਂ ਨੂੰ ਲੋਕਾਂ ਕੀਤਾ ਕਾਬੂ
Ad Position 24