07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਹੀਦੀ ਪੰਦਰ੍ਹਵਾੜੇ ਦੌਰਾਨ ਪਾਠ ਕਰਨ ਵਾਲੀਆਂ ਬੀਬੀਆਂ ਨੂੰ ਪ੍ਰਧਾਨ ਸੰਗਵਾਂ ਨੇ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 01-01-2026
ਪੱਟੀ, 31 ਦਸੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਮੂਹ ਸ਼ਹੀਦਾਂ ਦੀ ਯਾਦ ਵਿਚ ਪਿੰਡ ਸੰਗਵਾਂ ਵਿਖੇ ਘਰਾਂ 'ਚ ਬੀਬੀਆਂ ਅਤੇ ਬੱਚੀਆਂ ਨੇ ਜਪੁਜੀ ਸਾਹਿਬ, ਸੁਖਮਨੀ ਸਾਹਿਬ ਅਤੇ ਜਾਪ ਸਾਹਿਬ ਦੇ ਪਾਠ ਕੀਤੇ | ਇਹ ਜਾਪ ਲਗਾਤਾਰ ਪੰਦਰਾਂ ਦਿਨ ਕੀਤਾ ਗਿਆ | ਇਹ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੁਖਤਾਰ ਸਿੰਘ ਸੰਗਵਾਂ ਨੇ ਆਖਿਆ ਕੇ ਸੰਗਤਾਂ ਨੇ ਪੰਦਰਵਾੜਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖ ਕੇ ਆਪੋ ਆਪਣੇ ਘਰ ਵਿਚ ਬਾਣੀ ਪੜ੍ਹ ਕੇ ਸ਼ਹੀਦਾਂ ਦੀਆਂ ਖੁਸ਼ੀਆਂ ਲਈਆਂ ਹਨ | ਪ੍ਰਧਾਨ ਮੁਖਤਾਰ ਸਿੰਘ ਸੰਗਵਾਂ ਨੇ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਸਨਮਾਨਿਤ ਕੀਤਾ | ਜਿਨ੍ਹਾਂ 'ਚ ਬੀਬੀ ਰੁਪਿੰਦਰ ਕੌਰ, ਰਾਜਬੀਰ ਕੌਰ, ਮਨਮੀਤ ਕੌਰ, ਸੀਰਤ ਕੌਰ, ਹਰਸਿਮਰਨ ਕੌਰ, ਹਰਪ੍ਰੀਤ ਕੌਰ ਮਸਤਾਨਪਰੀਤ ਕੌਰ, ਬਲਵਿੰਦਰ ਕੌਰ, ਕਵਲਜੀਤ ਕੌਰ, ਜਸਪ੍ਰੀਤ ਕੌਰ, ਵਰਿੰਦਰ ਕੌਰ, ਅਨਮੋਲ ਕੌਰ, ਪ੍ਰਭਜੋਤ ਕੌਰ ਅਤੇ ਹੋਰ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ <br/> ਅਗਲੀ ਖ਼ਬਰ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਨਵੰਬਰ 'ਚ ਯਾਤਰੀ ਆਵਾਜਾਈ ਦਾ ਅੰਕੜਾ 3 ਲੱਖ ਤੋਂ ਪਾਰ-ਫ਼ਲਾਈ ਅੰਮਿ੍ਤਸਰ ਇ...
Ad Position 24