08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਫਤਿਆਬਾਦ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 01-01-2026
ਫਤਿਆਬਾਦ, 31 ਦਸੰਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਦੇ ਸਬੰਧ 'ਚ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਸੁੱਖ ਆਸਣ ਦੀ ਸੇਵਾ ਨਿਭਾ ਰਹੇ ਸੁਖ ਆਸਣ ਸੇਵਾ ਸੁਸਾਇਟੀ ਅਤੇ ਬਾਬਾ ਮੋਤੀ ਰਾਮ ਮਹਿਰਾ ਸੇਵਕ ਸਭਾ ਦੇ ਮੈਂਬਰਾਂ ਵਲੋਂ ਰਾਤਰੀ ਦਾ ਸਮਾਗਮ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਭਾਈ ਕਰਮ ਸਿੰਘ ਸਾਹਨੀ ਦੇ ਹਜ਼ੂਰੀ ਜਥੇ ਵਲੋਂ ਕੀਰਤਨ ਦੀ ਸੇਵਾ ਨਿਭਾਈ | ਉਪਰੰਤ ਕਵੀਸ਼ਰੀ ਦੇ ਬਾਬਾ ਬੋਹੜ ਭਾਈ ਲਖਮੀਰ ਸਿੰਘ ਮਸਤ ਕਾਹਲਵਾਂ ਵਾਲਿਆਂ ਦੇ ਕਵੀਸ਼ਰੀ ਜਥੇ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋੋਂ ਲੈ ਕੇ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਦਾ ਪ੍ਰਸ਼ੰਗ ਸੁਣਾ ਕੇ ਹਾਜ਼ਰ ਸੰਗਤਾਂ ਨਿਹਾਲ ਕੀਤਾ ਗਿਆ | ਇਸ ਮੌਕੇ ਸੁਖ ਆਸਣ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਤੋੋਂ ਇਲਾਵਾ ਬਾਬਾ ਮੋਤੀ ਰਾਮ ਮਹਿਰਾ ਸੇਵਕ ਜਥੇ ਦੇ ਮੈਂਬਰਾਂ ਵਲੋਂ ਕਵੀਸ਼ਰੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲਿਆਂਂ 'ਚ ਵਿਸ਼ੇਸ਼ ਤੌਰ 'ਤੇ ਪ੍ਰਧਾਨ ਜਗਜੀਤ ਸਿੰਘ ਮੈਂਬਰ ਗੁਰਭੇਜ ਸਿੰਘ ਭੇਜੀ, ਨੰਬਰਦਾਰ ਸੰਤੋਖ ਸਿੰਘ, ਅਵਤਾਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸ, ਪਿਆਰਾ ਸਿੰਘ ਸੁਸਾਇਟੀ ਵਾਲੇ, ਸੁਖਵਿੰਦਰ ਸਿੰਘ ਸੁੱਖ ਸਪਾਰੀਵਿੰਡੀਆਂ, ਸੁਖਵਿੰਦਰ ਸਿੰਘ ਹੈਪੀ, ਹਰਜੀਤ ਸਿੰਘ ਪੈਲੇਸ ਵਾਲੇ,ਐਡਵੋਕੇਟ ਹਰਜਿੰਦਰ ਸਿੰਘ, ਸੁਖਵੰਤ ਸਿੰਘ ਭੱਪੀ, ਮਨਜੀਤ ਸਿੰਘ ਫੋਟੋਗ੍ਰਾਫਰ, ਗੁਰਮੀਤ ਸਿੰਘ ਫੋਟੋਗ੍ਰਾਫਰ, ਕੁਲਦੀਪ ਸਿੰਘ ਕੰਬੋਜ, ਕੁਲਦੀਪ ਸਿੰਘ, ਹਰਜੀਤ ਸਿੰਘ ਹੈਪੀ, ਗੁਰਜੰਟ ਸਿੰਘ ਮਾਸਟਰ, ਸਤਨਾਮ ਸਿੰਘ ਮਾਸਟਰ, ਗਗਨਦੀਪ ਸਿੰਘ ਬੈਕ ਵਾਲੇ, ਗੁਰਚਰਨ ਸਿੰਘ, ਲਾਲੀ ਧਾਮੀ, ਗੁਰਦੇਵ ਸਿੰਘ ਲਾਲੀ, ਕੁਲਵੰਤ ਸਿੰਘ ਡੀ ਸੀ, ਰਵਿੰਦਰ ਸਿੰਘ ਬਬਲੂ ਵੀਰ ਸਿੰਘ ਤੋ ਇਲਾਵਾ ਭਾਪਾ ਮੋਹਣ ਸਿੰਘ ਬਜਾਜ, ਭਾਪਾ ਅਮਰ ਸਿੰਘ, ਸੁਰਿੰਦਰ ਸਿੰਘ ਛਿੰਦਾ ਬਲਾਕ ਸੰਮਤੀ ਮੈਂਬਰ, ਬਾਬਾ ਜਸਕਰਨ ਸਿੰਘ, ਬਾਬਾ ਰਣਬੀਰ ਸਿੰਘ ਹੈਪੀ ਆਦਿ |

Ad Position 22
No active advertisement
ਪਿਛਲੀ ਖ਼ਬਰ ਧੁੰਦ ਤੇ ਠੰਢ ਕਾਰਨ ਜਨ ਜੀਵਨ ਪ੍ਰਭਾਵਿਤ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ <br/>
Ad Position 24