ਤਰਨ ਤਾਰਨ, 27 ਜਨਵਰੀ (ਇਕਬਾਲ ਸਿੰਘ ਸੋਢੀ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋ. ਜ਼ਿਲ੍ਹਾ ਤਰਨ ਤਾਰਨ (ਸੰਧੂ ਗਰੁੱਪ) ਦੀ ਮੀਟਿੰਗ ਹਰਭਜਨ ਸਿੰਘ ਸੇਵਾ ਮੁਕਤ ਡੀ.ਐਸ.ਪੀ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਹਰਭਜਨ ਸਿੰਘ, ਨਾਜਰ ਸਿੰਘ ਢੋਟੀਆਂ ਜਨਰਲ ਸਕੰਤਰ ਅਤੇ ਇੰਸ. ਦਿਲਬਾਗ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੇ ਕੰਮਕਾਜ ਪਹਿਲ ਦੇ ਅਧਾਰ 'ਤੇ ਕਰਵਾਏ ਜਾਣਗੇ ਅਤੇ ਪੈਨਸ਼ਨਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਜਾਣਗੀਆਂ | ਇਸ ਮੌਕੇ ਨਾਜਰ ਸਿੰਘ ਢੋਟੀਆਂ ਜਨਰਲ ਸਕੱਤਰ, ਸੁਚਚੈਨ ਸਿੰਘ ਸਭਰਾ ਸਕੱਤਰ, ਇੰਸ. ਦਿਲਬਾਗ ਸਿੰਘ ਸੀਨੀ. ਮੀਤ ਪ੍ਰਧਾਨ, ਇੰਸ. ਜਸਬੀਰ ਸਿੰਘ ਸੀ. ਮੀਤ ਪ੍ਰਧਾਨ, ਇੰਸ. ਚਰਨ ਸਿੰਘ, ਡਾ. ਗੁਰਦੇਵ ਸਿੰਘ, ਇੰਸ. ਸਰਬਜੀਤ ਸਿੰਘ, ਇੰਸ. ਲਖਵਿੰਦਰ ਸਿੰਘ, ਏ.ਐਸ.ਆਈ. ਪ੍ਰਤਾਪ ਸਿੰਘ, ਐਸ.ਆਈ. ਰਣਧੀਰ ਸਿੰਘ, ਇੰਸ. ਸੁਖਚੈਨ ਸਿੰਘ, ਏ.ਐਸ.ਆਈ. ਰਣਜੀਤ ਸਿੰਘ, ਰਤਨ ਸਿੰਘ ਸੁਪਰਡੰਟ, ਕਾਰਜ ਸਿੰਘ ਮੱਖੀ, ਏ.ਐਸ.ਆਈ. ਰਾਜਬੀਰ ਸਿੰਘ, ਏ.ਐਸ.ਆਈ. ਹਜੂਰਾ ਸਿੰਘ, ਏ.ਐਸ.ਆਈ. ਨਰਿੰਦਰ ਸਿੰਘ ਸੇਰੋਂ, ਏ.ਐਸ.ਆਈ. ਮਨਜਿੰਦਰ ਸਿੰਘ ਢੋਟੀਆਂ, ਐਸ.ਆਈ. ਮਨਮੋਹਨ ਸਿੰਘ ਚੋਹਲਾ ਸਾਹਿਬ, ਏ.ਐਸ.ਆਈ. ਨਿਰਮਲ ਸਿੰਘ ਮਾਸਟਰ ਕਲੋਨੀ, ਏ.ਐਸ.ਆਈ. ਇੰਦਰਪਾਲ ਸਿੰਘ ਪੂਹਲਾ, ਏ.ਐਸ.ਆਈ. ਪਿ੍ਥੀਪਾਲ ਸਿੰਘ, ਏ.ਐਸ.ਆਈ. ਦਲੀਪ ਕੁਮਾਰ, ਏ.ਐਸ.ਆਈ. ਭੁਪਿੰਦਰ ਸਿੰਘ, ਏ.ਐਸ.ਆਈ. ਲਖਵਿੰਦਰ ਸਿੰਘ ਨੇ ਹਿੱਸਾ ਲਿਆ |