27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਮੂਹ ਫਾਰਮੇਸੀ ਅਫ਼ਸਰਾਂ, ਸੀਨੀਅਰ ਫਾਰਮੇਸੀ ਅਫਸਰਾਂ ਅਤੇ ਰੂਰਲ ਫਾਰਮੇਸੀ ਅਫ਼ਸਰਾਂ ਦਾ ਹੋਇਆ ਸਾਂਝਾ ਇਜਲਾਸ <br/>

Ad Position 21
No active advertisement
ਜ਼ਿਲ੍ਹਾ ਕਮੇਟੀ ਦੀ ਚੋਣ ਮੌਕੇ ਬਲਵਿੰਦਰ ਸਿੰਘ ਨੂੰ ਵਿੱਤ ਸਕੱਤਰ ਬਣਨ 'ਤੇ ਹਾਰ ਪਾ ਕੇ ਸਨਮਾਨਿਤ ਕਰਦੇ ਸੂਬਾ ਪ੍ਰਧਾਨ | ਤਸਵੀਰ : ਮੈਣੀ<br/> 29-01-2026

ਨੌਸ਼ਹਿਰਾ ਪਨੂੰਆਂ, 28 ਜਨਵਰੀ (ਦੀਪਕ ਮੈਣੀ)-ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਫਾਰਮੇਸੀ ਅਫਸਰਾਂ, ਸੀਨੀਅਰ ਫਾਰਮੇਸੀ ਅਫਸਰਾਂ ਅਤੇ ਰੂਰਲ ਫਾਰਮੇਸੀ ਅਫਸਰਾਂ ਦਾ ਇਕ ਸਾਂਝਾ ਇਜਲਾਸ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਇਆ | ਜਿਸ ਵਿਚ ਅਸ਼ੋਕ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਅਤੇ ਅਮਰਿੰਦਰਜੀਤ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਕਪੂਰਥਲਾ ਬਤੌਰ ਸੂਬਾ ਨਿਗਰਾਨ ਸ਼ਾਮਿਲ ਹੋਏ, ਜਿਨ੍ਹਾਂ ਦੀ ਨਿਗਰਾਨੀ ਹੇਠ ਤਰਨ ਤਾਰਨ ਜ਼ਿਲ੍ਹੇ ਦੇ ਸਮੂਹ ਫਾਰਮੇਸੀ ਅਫਸਰਾਂ ਨੇ ਸਰਬ ਸੰਮਤੀ ਨਾਲ ਭੁਪਿੰਦਰ ਸਿੰਘ ਸੰਧੂ ਮਰਹਾਣਾ ਨੂੰ ਪ੍ਰਧਾਨ, ਨਵਕਿਰਨ ਸਿੰਘ ਘਰਿਆਲਾ ਜਨ. ਸਕੱਤਰ, ਬਲਵਿੰਦਰ ਸਿੰਘ ਨੌਸ਼ਹਿਰਾ ਪੰਨੂਆ ਵਿੱਤ ਸਕੱਤਰ, ਮਨਜੀਤ ਰਾਏ ਕੈਰੋੋਂ ਆਡੀਟਰ, ਪ੍ਰਭਜੋਤ ਕੌਰ ਸਰਹਾਲੀ ਮੁੱਖ ਸਲਾਹਕਾਰ, ਰਣਜੀਤ ਸਿੰਘ ਬਾਠ ਮੀਤ ਪ੍ਰਧਾਨ, ਅਰਵਿੰਦਰ ਸਿੰਘ ਖਡੂਰ ਸਾਹਿਬ ਸੀਨੀਅਰ ਮੀਤ ਪ੍ਰਧਾਨ, ਵਰਿੰਦਰਪਾਲ ਸਿੰਘ ਭਾਟੀਆ ਜਾਇੰਟ ਸਕੱਤਰ, ਟਵਿੰਕਲ ਮੀਆਂਵਿੰਡ ਪ੍ਰੈਸ ਸਕੱਤਰ, ਨਵਦੀਪ ਸਿੰਘ ਕਸੇਲ ਪਰਾਪੇਗੰਡਾ ਸਕੱਤਰ ਅਤੇ ਨਵਦੀਪ ਸਿੰਘ ਸੁਰ ਸਿੰਘ ਜਥੇਬੰਦਕ ਸਕੱਤਰ ਚੁਣੇ ਗਏ | ਇਸ ਤੋਂ ਪਹਿਲਾਂ ਨਵਕਿਰਨ ਸਿੰਘ ਸੰਧੂ ਨੇ ਜਥੇਬੰਦੀ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ ਅਤੇ ਉਸ ਰਿਪੋਰਟ 'ਤੇ ਕਾਫੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ ਉਪਰੰਤ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਪਿਛਲੀ ਜਥੇਬੰਦੀ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਚੁਣਨ ਦਾ ਸੱਦਾ ਸਮੂਹ ਹਾਜ਼ਰ ਫਾਰਮੇਸੀ ਅਫਸਰਾਂ ਨੂੰ ਦਿੱਤਾ | ਉਕਤ ਅਹੁਦੇਦਾਰਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਵਿਸ਼ੇਸ਼ ਤੌਰ ਤੇ ਸਾਬਕਾ ਸੂਬਾ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸਾਬਕਾ ਪ੍ਰਧਾਨ ਤਰਨ ਤਾਰਨ ਵਿਜੇ ਨਾਇਕ ਪੱਟੀ, ਸਾਬਕਾ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ ਪੱਟੀ, ਅਰਮਿੰਦਰ ਕੌਰ, ਨਵਦੀਪ ਕੌਰ ਵੀ ਸ਼ਾਮਿਲ ਸਨ | ਇਸ ਸਮੇਂ ਹਾਜ਼ਰ ਫਾਰਮੇਸੀ ਅਫਸਰਾਂ ਨੂੰ ਸੰਬੋਧਨ ਕਰਦਿਆਂ ਸਾਰਿਆਂ ਹੀ ਬੁਲਾਰਿਆਂ ਨੇ ਜਿੱਥੇ ਇਸ ਜਮਹੂਰੀ ਤਰੀਕੇ ਨਾਲ ਚੁਣੀ ਜਾਣ ਵਾਲੀ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ, ਓਥੇ ਪਿਛਲੇ ਸਮੇਂ ਵਿਚ ਸੰਘਰਸ਼ ਵਿਚ ਆਈ ਖੜੋਤ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ | ਅਖੀਰ ਵਿਚ ਭੁਪਿੰਦਰ ਸਿੰਘ ਸੰਧੂ ਅਤੇ ਨਵਕਿਰਨ ਸਿੰਘ ਘਰਿਆਲਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਕੰਮ ਕਰਨਗੇ ਅਤੇ ਫਾਰਮੇਸੀ ਵਰਗ ਦੀ ਮਾਣ ਮਰਿਯਾਦਾ ਨੂੰ ਬਹਾਲ ਰੱਖਣਗੇ |

Ad Position 22
No active advertisement
ਪਿਛਲੀ ਖ਼ਬਰ ਐੱਸ.ਵਾਈ.ਐੱਲ. ਮੁੱਦੇ 'ਤੇ ਭਾਵਨਾਵਾਂ ਨਹੀਂ, ਹੱਕਾਂ ਦੀ ਰੱਖਿਆ ਲੋੜੀਂਦੀ-ਬ੍ਰਹਮਪੁਰਾ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਕੱਢਿਆ ਗਿਆ ਟਰੈਕਟਰ ਮਾਰਚ <br/>
Ad Position 24