29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ (ਇੰਡੀਆ) ਵਲੋਂ ਮੀਰਾਂਕੋਟ 'ਚ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 01-02-2026
ਰਾਜਾਸਾਂਸੀ, 31 ਜਨਵਰੀ (ਹਰਦੀਪ ਸਿੰਘ ਖੀਵਾ)-ਸਾਬਕਾ ਸੈਨਿਕਾਂ ਦੀ ਜਥੇਬੰਦੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ (ਇੰਡੀਆ) ਵਲੋਂ ਪੰਜਾਬ ਦੌਰੇ 'ਤੇ ਜੇਕਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਪੁੱਜੇ ਤਾਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਕਤ ਵੈਲਫੇਅਰ ਜਥੇਬੰਦੀ ਦੇ ਸੂਬਾਈ ਪ੍ਰਧਾਨ ਦਿਲਬਾਗ ਸਿੰਘ ਨੇ ਮੀਰਾਂਕੋਟ ਵਿਖੇ ਸਾਬਕਾ ਸੈਨਿਕਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਵਿਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਜਦੋਂ ਦੀ ਸਰਕਾਰ ਬਣੀ ਹੈ ਤਾਂ ਇਸ ਸਰਕਾਰ ਨੇ ਦੇਸ਼ ਦੀ ਆਰਮੀ ਦੇ ਮਨੋਬਲ ਨੂੰ ਬਹੁਤ ਜਿਆਦਾ ਠੇਸ ਪਹੁੰਚਾਈ ਹੈ | ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਦੀ ਚਿਰੋਕਣੀ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੀ ਗਈ ਅਗਨੀਵੀਰ ਸਕੀਮ ਨਾਲ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਹੋ ਰਿਹਾ ਹੈ ਚਾਰ ਸਾਲ ਦੀ ਅਗਨੀਵੀਰ ਸ਼ੁਰੂ ਹੋਣ ਕਰਕੇ ਜਵਾਨਾਂ ਦਾ ਭਵਿਖ ਖਤਰੇ ਵਿਚ ਹੈ ਕਿਉਂਕਿ ਇਸ ਸਕੀਮ ਤਹਿਤ ਅਗਨੀਵੀਰਾਂ ਨੂੰ ਕੋਈ ਵੀ ਬਾਕੀ ਸੈਨਿਕਾਂ ਵਾਂਗ ਸਹੂਲਤ ਨਹੀਂ ਮਿਲ ਰਹੀ ਹੈ | ਅਗਨੀਵੀਰ ਯੋਜਨਾ ਵਿਚੋਂ ਕੱਢੇ ਗਏ ਜਵਾਨ ਆਪਣੀ ਜਵਾਨੀ ਵਿਚ ਬੇਰੁਜ਼ਗਾਰ ਹੋ ਰਹੇ ਹਨ | ਇਸ ਤੋਂ ਇਲਾਵਾ ਅਗਨੀਵੀਰ ਸਕੀਮ ਅਧੀਨ ਜਵਾਨਾਂ ਨੂੰ ਸੀ. ਐੱਸ. ਡੀ. ਸਹੂਲਤ, ਡਾਕਟਰੀ ਸਹੂਲਤ, ਪੈਨਸ਼ਨ ਸਹੂਲਤ, ਏਥੋਂ ਤੱਕ ਕੇ ਬਾਰਡਰ 'ਤੇ ਡਿਊਟੀ ਦੌਰਾਨ ਦੁਸ਼ਮਣ ਨਾਲ ਜਾਂ ਦੇਸ਼ ਦੀ ਅੰਦਰੂਨੀ ਲੜਾਈ ਲੜਦਿਆਂ ਸ਼ਹੀਦ ਹੋਣ ਉਪਰੰਤ ਸ਼ਹੀਦ ਦਾ ਦਰਜਾ ਨਾ ਦੇਣਾ ਅਤੇ ਪਿੱਛੇ ਪਰਿਵਾਰ ਨੂੰ ਵਿੱਤੀ ਸਹਾਇਤਾ ਜਾਂ ਕੋਈ ਸਹੂਲਤ ਨਾ ਦੇਣਾ ਵੱਡਾ ਧੋਖਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਕਾਲ ਤੋਂ ਬਾਅਦ ਸੈਨਿਕਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ | ਉਨ੍ਹਾਂ ਵੀ ਕਿਹਾ ਕਿ ਸਾਬਕਾ ਸੈਨਿਕਾਂ ਨੂੰ ਪੈਨਸ਼ਨ ਆਉਣ ਉਪਰੰਤ ਸੀ. ਆਈ. ਐੱਸ. ਐੱਫ. ਤੇ ਸੀ. ਆਰ. ਪੀ. ਐੱਫ. ਵਿਚ ਠੇਕੇ 'ਤੇ ਨੌਕਰੀ ਦੇਣ ਦੀ ਬਜਾਏ ਪੱਕੇ ਤੌਰ 'ਤੇ ਨੌਕਰੀ ਦਿੱਤੀ ਜਾਵੇ | ਇਸ ਮੌਕੇ ਉਕਤ ਜਥੇਬੰਦੀ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਸਾ ਪੰਜਾਬ ਵਲੋਂ ਸਿੱਖਿਆ ਵਿੰਗ (ਆਮ ਆਦਮੀ ਪਾਰਟੀ) ਦੇ ਪੰਜਾਬ ਪ੍ਰਧਾਨ ਗੁਲਸ਼ਨ ਛਾਬੜਾ ਦਾ ਸਨਮਾਨ <br/> ਅਗਲੀ ਖ਼ਬਰ ਮਹਿਤਾ ਚੌਕ ਵਿਖੇ ਦੁਕਾਨਦਾਰ ਭਾਈਚਾਰੇ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/>
Ad Position 24