ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਰੈਕੋਗਨਾਇਜ਼ਡ ਤੇ ਐਫਿਲੀਏਟਿਡ ਸਕੂਲ ਐਸੋਸੀਏਸ਼ਨ (ਰਜਿ:) ਰਾਸਾ ਪੰਜਾਬ ਦੇ ਮੈਂਬਰਾਂ ਵਲੋਂ ਸਿੱਖਿਆ ਵਿੰਗ (ਆਮ ਆਦਮੀ ਪਾਰਟੀ) ਪੰਜਾਬ ਪ੍ਰਧਾਨ ਗੁਲਸ਼ਨ ਛਾਬੜਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਰਬਜੋਤ ਸਿੰਘ ਧੰਜਲ (ਮਾਝਾ ਜ਼ੋਨ ਇੰਚਾਰਜ, ਸਿੱਖਿਆ ਵਿੰਗ) ਅਤੇ ਹਰਪਿੰਦਰਪਾਲ ਸਿੰਘ ਸੰਧੂ (ਮਾਝਾ ਜ਼ੋਨ ਇੰਚਾਰਜ, ਸਿੱਖਿਆ ਵਿੰਗ) ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਸਾ ਪੰਜਾਬ ਦੇ ਪ੍ਰਧਾਨ ਜਗਤਪਾਲ ਮਹਾਜਨ, ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ ਅਤੇ ਮੁੱਖ ਸਲਾਹਕਾਰ ਜਗਜੀਤ ਸਿੰਘ ਸਮੇਤ ਰਾਸਾ ਦੇ ਹੋਰ ਮੈਂਬਰ ਹਾਜ਼ਰ ਰਹੇ | ਮੀਟਿੰਗ ਦੌਰਾਨ ਰਾਸਾ ਦੇ ਪ੍ਰਤੀਨਿਧੀਆਂ ਨੇ ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਮਸਲਿਆਂ 'ਤੇ ਗੁਲਸ਼ਨ ਛਾਬੜਾ ਨਾਲ ਵਿਸਥਾਰ ਨਾਲ ਚਰਚਾ ਕੀਤੀ | ਗੁਲਸ਼ਨ ਛਾਬੜਾ ਨੇ ਭਰੋਸਾ ਦਿਵਾਇਆ ਕਿ ਰਾਸਾ ਸਕੂਲਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਜਲਦੀ ਸੁਣਿਆ ਜਾਵੇਗਾ ਅਤੇ ਉਨ੍ਹਾਂ 'ਤੇ ਉਚਿਤ ਪੱਧਰ 'ਤੇ ਵਿਚਾਰ ਕੀਤਾ ਜਾਵੇਗਾ | ਇਸ ਮੌਕੇ ਨਵਦੀਪ ਸਿੰਘ (ਪੀ.ਏ. ਐੱਮ.ਐੱਲ.ਏ. ਸ਼ੈਰੀ ਕਲਸੀ) ਅਤੇ ਐੱਨ. ਆਰ. ਆਈ. ਹਰਪ੍ਰੀਤ ਸਿੰਘ ਮਾਨ ਵੀ ਮੌਜੂਦ ਰਹੇ | ਇਸ ਮੌਕੇ ਰਾਸਾ (ਪੰਜਾਬ) ਦੇ ਪ੍ਰਧਾਨ ਜਗਤਪਾਲ ਮਹਾਜਨ ਜਨਰਲ ਸਕੱਤਰ ਸੁਜੀਤ ਸ਼ਰਮਾ ਬੱਬਲੂ, ਸੀਨੀਅਰ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਭੱਲਾ ਅਤੇ ਚੀਫ ਅਡਵਾਈਜ਼ਰ ਜਗਜੀਤ ਸਿੰਘ ਤੋਂ ਇਲਾਵਾ ਡਾ. ਵਿਨੋਦ ਕਪੂਰ, ਸੋਹਣ ਸਿੰਘ, ਕਮਲਜੋਤ ਸਿੰਘ, ਦਵਿੰਦਰ ਪਿਪਲਾਨੀ, ਸੁਸ਼ੀਲ ਅਗਰਵਾਲ, ਗਿਆਨ ਸਾਗਰ ਅਰੋੜਾ, ਨਰਿੰਦਰਪਾਲ ਸਿੰਘ, ਅਰੁਣ ਮਨਸੋਤਰਾ, ਰਾਜੇਸ਼ ਪ੍ਰਭਾਕਰ, ਕੁਨਾਲ ਕਪੂਰ, ਸੁਮਿਤ ਪੁਰੀ, ਮਿਅੰਕ ਕਪੂਰ, ਦਿਨੇਸ਼ ਕਪੂਰ, ਸਮੀਰ ਭਾਟੀਆ, ਪੁਨੀਤ ਗੁਪਤਾ, ਯਾਦਵਿੰਦਰ ਸਿੰਘ, ਮੋਹਿਤ ਮਹਾਜਨ, ਸਲਿਲ ਅਰੋੜਾ, ਸੰਦੀਪ ਸਿੰਘ, ਕੁਲਵਿੰਦਰ ਸਿੰਘ, ਹਰਸਿਮਰਨ ਸਿੰਘ, ਅਮਰਜੀਤ ਕੁਮਾਰ, ਰਾਜੀਵ ਪੁੰਜ, ਗਗਨਦੀਪ ਸਿੰਘ, ਰਿਤੇਸ਼ ਪੁਰੀ, ਅਭਿਸ਼ੇਕ ਪੁਰੀ, ਦਵਿੰਦਰ ਸਿੰਘ, ਸਕੂਲਾਂ ਦੇ ਪਿ੍ੰਸੀਪਲ ਸ਼ਾਮਿਲ ਸਨ |