20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮੰਤਰੀ ਭੁੱਲਰ ਦੇ ਉੱਦਮ ਸਦਕਾ ਰਸੂਲਪੁਰ ਪੱਟੀ ਰਾਜਬਾਹ ਨਹਿਰ ਦਾ ਨਵੀਨੀਕਰਨ ਜੰਗੀ ਪੱਧਰ 'ਤੇ ਜਾਰੀ <br/>

Ad Position 21
No active advertisement
ਰਸੂਲਪੁਰ ਤੋਂ ਪੱਟੀ ਰਾਜਬਾਹ ਦੇ ਨਵੀਨੀਕਰਨ ਸੰਬੰਧੀ ਜੰਗੀ ਪੱਧਰ 'ਤੇ ਚੱਲ ਰਹੀ ਤਿਆਰੀ ਦਾ ਦਿ੍ਸ਼ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਤਸਵੀਰ | ਤਸਵੀਰ: ਖਹਿਰਾ <br/> 12-03-2026
ਪੱਟੀ, 11 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਰਸੂਲਪੁਰ ਤੋਂ ਪੱਟੀ ਰਾਜਬਾਹ ਨਹਿਰ, ਜੋ ਕੈਰੋਂ, ਪੱਟੀ, ਠੱਕਰਪੁਰਾ, ਭੱਗੂਪੁਰ, ਮਾਣਕਪੁਰਾ, ਚੂਸਲੇਵੜ, ਮਨਿਹਾਲਾ, ਧਾਰੀਵਾਲ, ਬੋਪਾਰਾਏ, ਕੈਰੋਂ, ਲੌਹਕਾ, ਸ਼ਹੀਦ ਸਮੇਤ ਕਈ ਪਿੰਡਾਂ ਦੀ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਪਲਾਈ ਦੇ ਕੇ ਸਿੰਚਾਈ ਦਾ ਅਹਿਮ ਜ਼ਰੀਆ ਰਹੀ ਹੈ, ਪਰ ਲੰਮੇ ਅਰਸੇ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਇਸ ਨਹਿਰ ਦੀ ਖਸਤਾਹਾਲ ਹੋਣ ਕਾਰਨ ਕਿਸਾਨਾਂ ਲਈ ਮੁਸ਼ਕਿਲਾਂ ਦਾ ਕਾਰਨ ਬਣੀ ਹੋਈ ਸੀ | ਹੁਣ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਉੱਦਮਾਂ ਸਦਕਾ ਇਸ ਨਹਿਰ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੇ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਹਿਰ ਪਹਿਲਾਂ ਕੱਚੀ ਸੀ, ਜਿਸ ਨੂੰ 1983-84 ਦੇ ਦੌਰਾਨ ਪੱਕਾ ਕੀਤਾ ਗਿਆ ਸੀ | ਬਾਅਦ ਵਿਚ ਸਾਬਕਾ ਮੰਤਰੀ ਗੁਰਚੇਤ ਸਿੰਘ ਦੇ ਕਾਰਜਕਾਲ ਦੌਰਾਨ ਇਸ ਨਹਿਰ ਨੂੰ ਉੱਚਾ ਕਰਕੇ ਇਸ ਵਿਚ ਡਿਓੜਾ ਪਾਣੀ ਚਲਾਇਆ ਗਿਆ, ਪਰ ਸਮੇਂ ਦੇ ਨਾਲ ਨਹਿਰ ਆਪਣੀ ਮਿਆਦ ਪੂਰੀ ਕਰ ਚੁੱਕੀ ਸੀ ਅਤੇ ਜਗ੍ਹਾ ਜਗ੍ਹਾ ਤੋਂ ਟੁੱਟਣ ਲੱਗ ਪਈ ਸੀ | ਇਸ ਕਾਰਨ ਇਕ ਪਾਸੇ ਕਿਸਾਨਾਂ ਦੀਆਂ ਟੇਲਾਂ ਤੱਕ ਪਾਣੀ ਨਹੀਂ ਪਹੁੰਚਦਾ ਸੀ ਅਤੇ ਦੂਜੇ ਪਾਸੇ ਜਦੋਂ ਨਹਿਰ ਵਿਚ ਪਾਣੀ ਦਾ ਦਬਾਅ ਵੱਧ ਜਾਂਦਾ ਸੀ ਤਾਂ ਕਈ ਥਾਵਾਂ ਤੋਂ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਦਾ ਸੀ | ਇਹ ਨਹਿਰ ਜੋ ਤਕਰੀਬਨ 50 ਹਜ਼ਾਰ ਹੈਕਟੇਅਰ ਜ਼ਮੀਨ ਦੀਆਂ ਫਸਲਾਂ ਨੂੰ ਸਿੰਚਾਈ ਮੁਹੱਈਆ ਕਰਦੀ ਰਹੀ ਹੈ, ਜਦਕਿ ਕਰੀਬ ਇਕ ਹਜ਼ਾਰ ਹੈਕਟੇਅਰ ਬਾਗਾਂ ਨੂੰ ਵੀ ਇਸ ਤੋਂ ਪਾਣੀ ਮਿਲਦਾ ਸੀ ਤੇ ਇਸ ਨਹਿਰ ਤੋਂ ਸਰਕਾਰ ਨੂੰ ਲਗਪਗ 11 ਕਰੋੜ 70 ਲੱਖ ਰੁਪਏ ਦਾ ਸਲਾਨਾ ਮਾਲੀਆ ਵੀ ਪ੍ਰਾਪਤ ਹੁੰਦਾ ਰਿਹਾ ਹੈ | ਇਸ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਵਲੋਂ ਨਾ ਤਾਂ ਇਸ ਨਹਿਰ ਦੀ ਢੰਗ ਨਾਲ ਖਲਾਈ ਕਰਵਾਈ ਗਈ ਅਤੇ ਨਾ ਹੀ ਇਸ ਦੇ ਮੁੜ ਨਿਰਮਾਣ ਲਈ ਕੋਈ ਢੁੱਕਵਾਂ ਇੰਤਜ਼ਾਮ ਕੀਤਾ ਗਿਆ | ਹੁਣ ਜਦੋਂ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣੀ ਤਾਂ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਉੱਦਮ ਸਦਕਾ ਪਹਿਲਾਂ ਇਸ ਨਹਿਰ ਦੀ ਖਲਾਈ ਕਰਵਾਈ ਗਈ ਅਤੇ ਹੁਣ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਇਸ ਨਹਿਰ ਨੂੰ ਕੰਕਰੀਟ ਨਾਲ ਤਿਆਰ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ | ਇਸ ਵੇਲੇ ਨਹਿਰ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਇਲਾਕੇ ਦੇ ਕਿਸਾਨ ਅਮਰੀਕ ਸਿੰਘ, ਸੁਖਚੈਨ ਸਿੰਘ, ਬਾਜ ਸਿੰਘ, ਮਨਦੀਪ ਸਿੰਘ, ਗੁਰਲਾਲ ਸਿੰਘ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਰਸਾਲ ਸਿੰਘ, ਵੀਰ ਸਿੰਘ ਆਦਿ ਨੇ ਕਿਹਾ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਯਤਨਾਂ ਨਾਲ ਲਗਭਗ 40 ਸਾਲਾਂ ਬਾਅਦ ਇਸ ਨਹਿਰ ਦਾ ਨਵੀਨੀਕਰਨ ਮੁੜ ਸ਼ੁਰੂ ਹੋਇਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਤਿਆਰ ਹੋਣ ਨਾਲ ਮਾਝੇ ਦੇ ਇਲਾਕੇ ਵਿਚ ਜ਼ਮੀਨ ਹੇਠਲੇ ਖਾਰੇ ਪਾਣੀ 'ਤੇ ਨਿਰਭਰਤਾ ਘਟੇਗੀ, ਟੇਲਾਂ ਤੱਕ ਪੂਰਾ ਪਾਣੀ ਪਹੁੰਚੇਗਾ ਅਤੇ ਫਸਲਾਂ ਦੇ ਝਾੜ ਵਿਚ ਵੀ ਇਜ਼ਾਫ਼ਾ ਹੋਵੇਗਾ | ਇਸ ਦੇ ਨਾਲ ਹੀ ਨਹਿਰ ਦੇ ਜਗ੍ਹਾ ਜਗ੍ਹਾ ਤੋਂ ਟੁੱਟਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਕਿਸਾਨਾਂ ਨੂੰ ਨਿਜਾਤ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ ਤਲਬੀਰ ਸਿੰਘ ਗਿੱਲ ਦੀ ਅਗਵਾਈ 'ਚ ਇਤਿਹਾਸਕ ਸ਼ਹਿਰਾਂ ਨੂੰ ਜੁੜਦੀ ਸੜਕ ਦੀ ਮੁਰੰਮਤ ਦਾ ਕੰਮ ਹੋਇਆ ਸ਼ੁਰੂ <br/> ਅਗਲੀ ਖ਼ਬਰ ਬਾਬਾ ਤਾਰਾ ਸਿੰਘ ਜੀ ਵਾਂ ਤੇ ਉਨ੍ਹਾਂ ਨਾਲ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦੀ ਯਾਦ 'ਚ ਸ਼ਤਾਬਦੀ 11 ਤੋਂ 14 ਮਾਰਚ ਤੱਕ...
Ad Position 24