ਫਤਿਆਬਾਦ, 2 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪਿੰਡ ਜਮਾਰਾਏ ਵਿਖੇ ਬਾਬਾ ਬਿਧੀ ਚੰਦ ਜੀ ਦੀ ਸੇਵਾ ਸੰਸਥਾ ਮੁੰਡਾਪਿੰਡ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ ਵਿਖੇ ਸਲਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਅਖੰਡ ਪਾਠ ਦੇ ਭੋਗ ਪਵਾਏ ਗਏ ਉਪਰੰਤ ਸੈਸ਼ਨ 2025-26 ਦੇ ਸਾਲਾਨਾ ਨਤੀਜੇ ਘੋਸ਼ਿਤ ਕਰਕੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਇਸ ਦੇ ਨਾਲ ਹੀ ਖੇਡਾਂ ਵਿਚ ਮੱਲਾਂ ਮਾਰਨ ਵਾਲੇ, ਧਾਰਮਿਕ ਸਿੱਖਿਆ ਵਿਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਨੰਦ ਸਿੰਘ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਆਪਣੇ ਮਾਪਿਆਂ ਦੇ ਨਾਮ ਨੂੰ ਰੌਸ਼ਨ ਕਰਨ ਲਈ ਕਿਹਾ | ਇਸ ਦੇ ਨਾਲ ਹੀ ਬਾਬਾ ਜੀ ਨੇ ਬਾਬਾ ਬਿਧੀ ਚੰਦ ਜੀ ਦੀ ਸੇਵਾ ਸੰਸਥਾ ਮੁੰਡਾ ਪਿੰਡ ਵਿਚ ਇਕ ਨਵੀਂ ਸੰਗੀਤ ਅਕੈਡਮੀ ਦੀ ਸ਼ੁਰੂਆਤ ਕੀਤੀ, ਜਿਸ ਵਿਚ ਬਾਬਾ ਜੀ ਨੇ ਜਾਮਾਰਾਏ ਸਕੂਲ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ 'ਤੇ ਦਾਖਲਾ ਦੇਣ ਦੀ ਗੱਲ ਕੀਤੀ | ਇਹ ਸੰਸਥਾ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੈ | ਇਸ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਸਿਰਫ ਕਿਤਾਬਾਂ ਤੇ ਸਕੂਲ ਦਾ ਸਲਾਨਾ ਖਰਚਾ ਹੀ ਦੇਣਾ ਹੈ, ਉਸ ਤੋਂ ਇਲਾਵਾ ਅਕੈਡਮੀ ਵਿਚ ਰਹਿਣ ਦਾ ਪ੍ਰਬੰਧ, ਖਾਣ-ਪੀਣ ਦਾ ਪ੍ਰਬੰਧ ਅਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੀ ਜ਼ਿੰਮੇਵਾਰੀ ਸੰਸਥਾ ਵਲੋੋਂ ਨਿਭਾਈ ਜਾਵੇਗੀ | ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਬਾਬਾ ਨੰਦ ਸਿੰਘ, ਬੀਬੀ ਦਲਬੀਰ ਕੌਰ, ਪਿ੍ੰਸੀਪਲ ਪ੍ਰਮਿੰਦਰਜੀਤਪਾਲ ਸਿੰਘ, ਕੁਆਰਡੀਨੇਟਰ ਸੁਖਵਿੰਦਰ ਕੌਰ, ਛਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ ਅਤੇ ਪ੍ਰਮਜੀਤ ਸਮੂਹ ਸਟਾਫ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ |