ਅਮਰਕੋਟ, 2 ਅਪ੍ਰੈਲ (ਭੱਟੀ)-ਹਲਕਾ ਖੇਮਕਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂ ਭਾਈ ਗੁਰਪਾਲ ਸਿੰਘ ਅਲਗੋਂ ਤੇ ਭਾਈ ਪਲਵਿੰਦਰ ਸਿੰਘ ਭੁੱਲਰ ਵਲੋਂ ਸੰਦੀਪ ਸਿੰਘ (ਦੀਪ ਸਿੱਧੂ) ਦੇ ਜਨਮ ਦਿਨ 'ਤੇ 6ਵਾਂ ਖ਼ੂਨਦਾਨ ਕੈਂਪ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਅੱਡਾ ਅਲਗੋਂ ਕੋਠੀ ਵਿਖੇ ਲਗਾਇਆ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੀਪ ਸਿੱਧੂ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਥੇ ਕਾਲੇ ਕਾਨੂੰਨਾਂ ਦੇ ਨੁਕਸਾਨ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਇਆ, ਉਥੇ ਉਨ੍ਹਾਂ ਫ਼ਸਲਾ ਦੇ ਨਾਲ-ਨਾਲ ਇਹ ਲੜਾਈ ਸਾਡੀ ਫਸਲਾਂ ਦੀ ਹੀ ਨਹੀਂ, ਸਗੋਂ ਨਸਲਾਂ ਦੀ ਹੈ | ਇਸ ਮੌਕੇ ਅਕਾਲੀ ਦਲ ਵਾਰਿਸ ਜਥੇਬੰਦੀ ਦੇ ਜ਼ਿਲ੍ਹਾ ਜਥੇਦਾਰ ਚਮਕੌਰ ਸਿੰਘ ਧੁੰਨ, ਭਾਈ ਜੁਗਰਾਜ ਸਿੰਘ ਵਾਂ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਝੰਡਾ ਝੜਾਉਣ ਵਾਲੇ, ਭਾਈ ਰਜਿੰਦਰ ਸਿੰਘ ਤਲਵੰਡੀ, ਅਮਨਦੀਪ ਸਿੰਘ ਨਾਰਲੀ, ਰਵੇਲ ਸਿੰਘ ਭੂਰਾ, ਜਿਗਰਜੀਤ ਸਿੰਘ ਕੱਚਾ ਪੱਕਾ, ਗੁਰਸੇਵਕ ਸਿੰਘ ਘਰਿਆਲੀ, ਸੁਖਬੀਰ ਸਿੰਘ ਪੱਟੀ (ਮਨੁੱਖਤਾ ਖੂਨਦਾਨ ਸੇਵਾ ਸੁਸਾਇਟੀ ਪੱਟੀ), ਜਸਪ੍ਰੀਤ ਸਿੰਘ, ਸਤਨਾਮ ਸਿੰਘ, ਪੰਥਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੁਖਪਾਲ ਸਿੰਘ ਅਲਗੋਂ ਆਦਿ ਨੇ ਹਾਜ਼ਰੀ ਭਰੀ |