30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਿੰਡ ਨਾਰਲੀ 'ਚ ਬਣਾਇਆ ਜਾ ਰਿਹਾ ਖੇਡ ਸਟੇਡੀਅਮ ਪੰਚਾਇਤੀ ਜ਼ਮੀਨ ਅੰਦਰ ਬਣਾਇਆ ਜਾਵੇ-ਪਿੰਡ ਵਾਸੀ <br/>

Ad Position 21
No active advertisement
ਅਜੀਤ ਡੈਸਕ 04-04-2026
ਖਾਲੜਾ, 3 ਅਪ੍ਰੈਲ (ਜੱਜਪਾਲ ਸਿੰਘ ਜੱਜ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਹੱਦੀ ਪਿੰਡ ਨਾਰਲੀ ਵਿਖੇ ਬਣਾਏ ਜਾ ਰਹੇ ਖੇਡ ਸਟੇਡੀਅਮ ਦੀ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਅਤੇ ਪਿੰਡ ਵਾਸੀਆਂ ਨੇ ਗੁਰਦੁਆਰੇ ਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਦੇ ਕੀਤੇ ਜਾ ਰਹੇ ਯਤਨ ਦੱਸਦਿਆਂ ਕਿਹਾ ਹੈ ਕਿ ਖੇਡ ਸਟੇਡੀਅਮ ਪੰਚਾਇਤ ਦੀ ਜ਼ਮੀਨ ਵਿਚ ਬਣਾਇਆ ਜਾਵੇ | ਇਸ ਮੌਕੇ ਹਾਜ਼ਰ ਕਾਂਗਰਸੀ ਆਗੂ ਸੁਬੇਗ ਸਿੰਘ ਨਾਰਲੀ, ਆੜ੍ਹਤੀ ਬਲਵਿੰਦਰ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਨਾਰਲੀ, ਸੱਜਣ ਸਿੰਘ ਨਾਰਲੀ, ਸਾਬਕਾ ਪਿ੍ੰਸੀਪਲ ਲੱਖਾ ਸਿੰਘ, ਦਵਿੰਦਰ ਸਿੰਘ, ਚਮਕੌਰ ਸਿੰਘ, ਹਰਚੰਦ ਸਿੰਘ ਆਬਾਦੀ ਕੇ, ਕੁਲਬੀਰ ਸਿੰਘ, ਭਿੰਦਾ ਸਿੰਘ, ਜਸਬੀਰ ਸਿੰਘ, ਰਸਾਲ ਸਿੰਘ, ਬਲਜੀਤ ਸਿੰਘ, ਨੰਬਰਦਾਰ ਗੁਰਸਾਹਿਬ ਸਿੰਘ, ਬਲਜੀਤ ਸਿੰਘ ਸੇਠਕੇ, ਨੰਬਰਦਾਰ ਬਲਜਿੰਦਰ ਸਿੰਘ, ਨਿਰਮਲ ਸਿੰਘ, ਹਰਭਜਨ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਨਾਰਲੀ ਵਿਚ ਸਥਿਤ ਗੁਰਦੁਆਰਾ ਮਾਤਾ ਗੰਗਾ ਜੀ (ਬਾਬਾ ਜਵਾਹਰ ਸਿੰਘ ਜੀ), ਜਿਸ ਦੀ ਚਾਰ ਏਕੜ ਜ਼ਮੀਨ 'ਚੋਂ ਅੱਧਾ ਏਕੜ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੰਬਰੀ ਹੈ ਅਤੇ ਬਾਕੀ ਸਾਢੇ ਤਿੰਨ ਏਕੜ ਜ਼ਮੀਨ ਜੋ ਲਾਲ ਲਕੀਰ ਦੇ ਅੰਦਰ ਹੈ, ਉਹ ਪੱਤੀ ਖੋਖਰ ਕੀ ਦੀ ਹੈ | ਉਨ੍ਹਾਂ ਦੱਸਿਆ ਕਿ ਉਕਤ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਅਤੇ ਕਰੀਬ 20 ਸਾਲ ਪਹਿਲਾਂ ਪੱਤੀ ਖੋਖਰ ਕੀ ਦਾ ਬੁੰਗਾ ਸਾਹਿਬ, ਜੋ ਤਰਨ ਤਾਰਨ ਵਿਚ ਸਥਿਤ ਸੀ, ਨੂੰ 14 ਲੱਖ ਰੁਪਏ 'ਚ ਵੇਚ ਕੇ ਅਤੇ ਹੋਰ ਪਿੰਡ ਵਾਸੀਆਂ ਤੋਂ ਉਗਰਾਹੀ ਕਰਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਚਾਰਦੁਆਰੀ ਕੀਤੀ ਹੋਈ ਹੈ ਅਤੇ ਜਿਸ ਦੇ ਦੋਵੇਂ ਗੇਟ ਗੁਰਦੁਆਰਾ ਸਾਹਿਬ ਦੇ ਅੰਦਰ ਖੁੱਲ੍ਹਦੇ ਹਨ | ਉਨ੍ਹਾਂ ਦੱਸਿਆ ਕਿ ਇੱਥੇ ਸਲਾਨਾ ਰੱਖੜ ਪੁੰਨਿਆਂ 'ਤੇ ਮੇਲਾ ਮਨਾਇਆ ਜਾਂਦਾ ਹੈ, ਜਿਸ ਸੰਬੰਧੀ ਕਬੱਡੀ ਦੇ ਮੈਚ ਅਤੇ ਹੋਰ ਘੋਲ ਅਤੇ ਖੇਡਾਂ ਆਦਿ ਇਸੇ ਜ਼ਮੀਨ ਵਿਚ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਪਿੰਡ ਅੰਦਰ ਖੇਡ ਸਟੇਡੀਅਮ ਬਣਾਉਣਾ ਬਹੁਤ ਵਧੀਆ ਉਪਰਾਲਾ ਹੈ, ਪ੍ਰੰਤੂ ਇਹ ਖੇਡ ਸਟੇਡੀਅਮ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਨਹੀਂ ਬਣਨਾ ਚਾਹੀਦਾ, ਜਦੋਂ ਕਿ ਪਿੰਡ ਦੇ ਨਾਲ ਹੀ ਪੰਚਾਇਤੀ 10 ਏਕੜ ਜ਼ਮੀਨ ਲੱਗਦੀ ਹੈ, ਉਸ ਵਿਚ ਇਹ ਖੇਡ ਸਟੇਡੀਅਮ ਬਣਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕੁਝ ਪਿੰਡ ਦੇ ਹੋਰ ਆਗੂ ਖੇਡ ਸਟੇਡੀਅਮ ਦੇ ਨਾਂਅ 'ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਦੋਂਕਿ ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਬੰਧਿਤ ਉਚ ਅਧਿਕਾਰੀਆਂ ਨੂੰ ਦਰਖਾਸਤਾਂ ਕੱਢੀਆਂ ਹੋਈਆਂ ਹਨ | ਇਸ ਮੌਕੇ ਹਾਜ਼ਰ ਮੁੱਖ ਅਫਸਰ ਥਾਣਾ ਖਾਲੜਾ ਬਲਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਹਾਂ ਪਾਰਟੀਆਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ ਅਤੇ ਦੋਹਾਂ ਪਾਰਟੀਆਂ ਵਲੋਂ ਪੇਸ਼ ਕੀਤੇ ਕਾਗਜ਼ ਪੱਤਰ ਵਿਚਾਰ ਕੇ ਫੈਸਲਾ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਕਿਸਾਨਾਂ ਨੂੰ ਇਕੱਠੇ ਹੋਣ ਦਾ ਸੱਦਾ <br/> ਅਗਲੀ ਖ਼ਬਰ ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਵਲੋਂ ਦਲਿਤਾਂ 'ਤੇ ਅੱਤਿਆਚਾਰ 'ਤੇ ਡੂੰਘੀ ਚਿੰਤਾ ਪ੍ਰਗਟਾਈ <br/>
Ad Position 24