ਫਤਿਆਬਾਦ, 7 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਤਿੰਨ ਸਾਲ ਬਾਅਦ ਪਿੰਡ ਪੱਧਰੀ ਜੋਨ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਇਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਟਾਂਡਾ ਵਿਚ ਵੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ | 7 ਅਪ੍ਰੈਲ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਭੈਲ, ਸਕੱਤਰ ਕੁਲਦੀਪ ਸਿੰਘ ਵੇਈਾਪੂਈ ਅਤੇ ਜ਼ਿਲ੍ਹਾ ਆਗੂ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿਚ ਜਿਵੇਂ ਵੱਖ ਵੱਖ ਪਿੰਡਾਂ ਵਿਚ ਚੋਣਾਂ ਕਰਵਾ ਕੇ ਨਵੀਂ ਕਮੇਟੀ ਨਵੇਂ ਪ੍ਰਧਾਨ ਅਤੇ ਬੀਬੀਆਂ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਫਤਿਹਾਬਾਦ ਦੇ ਨਜ਼ਦੀਕ ਪਿੰਡ ਲੁਹਾਰ ਵਿਖੇ ਭੋਜੋਵਾਲੀ ਵਿਖੇ ਅਤੇ ਪਿੰਡ ਖਵਾਸਪੁਰ ਆਦਿ ਪਿੰਡਾਂ ਵਿਖੇ ਚੋਣਾਂ ਕਰਵਾਈਆਂ ਗਈਆਂ | ਪਿੰਡ ਤੁੜ ਵਿਖੇ ਵੀ ਨਵੀਂ ਕਮੇਟੀ ਦੀ ਚੋਣ ਹੋਈ, ਜਿਸ ਵਿਚ ਸਰਬ ਸੰਮਤੀ ਦੇ ਨਾਲ ਸੁਰਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ, ਮਨਜਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਨਿਰਮਲ ਸਿੰਘ ਖਜਾਨਚੀ ਬਣਾਏ ਗਏ ਅਤੇ ਸਹਾਇਕ ਖਜਾਨਚੀ ਦੀ ਜਿੰਮੇਵਾਰੀ ਮੇਜਰ ਸਿੰਘ ਨੂੰ ਸੌਂਪੀ ਗਈ | ਇਸ ਤੋਂ ਇਲਾਵਾ ਪ੍ਰਗਟ ਸਿੰਘ ਨੂੰ ਸਕੱਤਰ ਬਣਾਇਆ ਗਿਆ ਅਤੇ ਹੋਰ ਬਹੁਤ ਸਾਰੇ ਮੈਂਬਰ ਸ਼ਾਮਿਲ ਹੋਏ ਜਿਵੇਂ ਕਿ ਪ੍ਰਭਜੀਤ ਸਿੰਘ, ਵੀਰ ਸਿੰਘ, ਮਨਜਿੰਦਰ ਸਿੰਘ, ਝਰਮਲ ਸਿੰਘ, ਸਹੇਲਦੀਪ ਸਿੰਘ, ਅਕਵਿੰਦਰ ਸਿੰਘ, ਅੰਗਰੇਜ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ, ਸੁਬੇਗ ਸਿੰਘ, ਸੁਲੱਖਣ ਸਿੰਘ, ਪਰਮੇਸ਼ਰ ਸਿੰਘ, ਗੁਰਭੇਜ ਸਿੰਘ, ਵੀਰ ਸਿੰਘ ਸਰਪੰਚ ਆਦਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਤੂੜ ਦੇ ਮੈਂਬਰ ਚੁਣੇ ਗਏ | ਇਸੇ ਤਰ੍ਹਾਂ ਪਿੰਡ ਤੁੜ ਵਿਚ ਬੀਬੀਆਂ ਦੀ ਕਮੇਟੀ ਵੀ ਬਣਾਈ ਗਈ, ਜਿਸ ਵਿਚ ਨਿੰਦਰ ਕੌਰ ਨੂੰ ਬੀਬੀਆਂ ਦੀ ਕਮੇਟੀ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਸਤਰੀ ਵਿੰਗ ਹੈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਮੀਤ ਪ੍ਰਧਾਨ ਬੀਬੀ ਜੋਗਿੰਦਰ ਕੌਰ ਅਤੇ ਸਤਨਾਮ ਕੌਰ ਨੂੰ ਬਣਾਇਆ ਗਿਆ, ਸਕੱਤਰ ਸਵਰਨ ਕੌਰ ਨੂੰ ਬਣਾਇਆ ਗਿਆ | ਇਸ ਮੌਕੇ ਸੁਖਵਿੰਦਰ ਕੌਰ, ਜੋਤੀ ਕੌਰ, ਹਰਜੀਤ ਕੌਰ, ਇੰਦਰ ਕੌਰ, ਬਲਵਿੰਦਰ ਕੌਰ, ਲਖਵਿੰਦਰ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਹਾਜ਼ਰ ਹੋਈਆਂ |