11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨੈਸ਼ਨਲ ਪੱਧਰ ਦੇ ਵਾਲੀਬਾਲ ਖਿਡਾਰੀ ਦੀ ਸੜਕ ਹਾਦਸੇ ਵਿਚ ਮੌਤ

Ad Position 21
No active advertisement
ਅਜੀਤ ਡੈਸਕ 08-04-2026

ਖਮਾਣੋਂ, 7 ਅਪ੍ਰੈਲ (ਜੋਗਿੰਦਰ ਪਾਲ)-ਨੈਸ਼ਨਲ ਪੱਧਰ ਤੱਕ ਵਾਲੀਬਾਲ ਖੇਡ ਚੁੱਕੇ ਖਿਡਾਰੀ ਜਸਬੀਰ ਸਿੰਘ ਮਨਸੂਰਪੁਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁੱਤਰ ਬਲਜੀਤ ਸਿੰਘ, ਵਾਲੀਬਾਲ ਖਿਡਾਰੀ ਵਾਸੀ ਪਿੰਡ ਮਨਸੂਰਪੁਰ ਨੇੜੇ ਖਮਾਣੋਂ ਆਪਣੇ ਦੋਸਤ ਨਵਨੀਤ ਸਿੰਘ ਨਾਲ ਆਪਣੀ ਰਿਸ਼ਤੇਦਾਰੀ ਖੇੜੀ ਨੌਧ ਸਿੰਘ ਦੇ ਨੇੜਲੇ ਪਿੰਡ ਜੱਲੋਵਾਲ ਤੋਂ ਵਾਪਸ ਪਿੰਡ ਮਨਸੂਰਪੁਰ ਨੂੰ ਆ ਰਹੇ ਸਨ | ਜਿਵੇਂ ਹੀ ਉਹ ਮੋਟਰਸਾਈਕਲ 'ਤੇ ਪਿੰਡ ਢੋਲੇਵਾਲ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੈਕਟਰ ਨੇ ਦੋਵਾਂ ਨੌਜਵਾਨਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ | ਸਿੱਟੇ ਵਜੋਂ ਦੋਵਾਂ ਨੌਜਵਾਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਰਸਤੇ 'ਚ ਜਸਬੀਰ ਸਿੰਘ ਦੀ ਮੌਤ ਹੋ ਗਈ ਅਤੇ ਨਵਨੀਤ ਸਿੰਘ ਨੂੰ ਗੰਭੀਰ ਹਾਲਾਤ 'ਚ ਨਿੱਜੀ ਹਸਪਤਾਲ ਪਹੁੰਚਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫਟੀ ਪੰਦਰ੍ਹਵਾੜੇ ਦੀ ਸ਼ੁਰੂਆਤ <br/> ਅਗਲੀ ਖ਼ਬਰ ਪਿੰਡ ਤੁੜ 'ਚ ਹੋਈ ਨਵੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਚੋਣ <br/>
Ad Position 24