-ਸੀ.ਬੀ.ਐਸ.ਈ. 10ਵੀਂ ਦਾ ਨਤੀਜਾ- ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਦੀ ਵਿਦਿਆਰਥਣ ਅਨੂਰੀਤ ਕੌਰ ਜ਼ਿਲ੍ਹੇ 'ਚੋਂ ਅੱਵਲ <br/>
ਅਜੀਤ ਡੈਸਕ
17-04-2026
ਗੁਰਨਮਨ ਕੌਰ ਨੇ ਜ਼ਿਲੇ 'ਚੋਂ ਦੂਜਾ ਸਥਾਨ ਹਾਸਿਲ ਕੀਤਾ
ਤਰਨ ਤਾਰਨ, (ਇਕਬਾਲ ਸਿੰਘ ਸੋਢੀ)-ਪ੍ਰਸਿੱਧ ਸਮਾਜ ਸੇਵੀ ਪ੍ਰਧਾਨ ਸਿਟੀਜਨ ਕੌਂਸਲ ਅਤੇ ਪੈਟਰਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਦੋਹਤੀ ਗੁਰ ਨਮਨ ਕੌਰ ਨੇ ਬੀਤੇ ਕੱਲ ਐਲਾਨ ਹੋਏ ਦਸਵੀਂ ਸੀ.ਬੀ.ਐੱਸ.ਈ. ਪ੍ਰੀਖਿਆ 'ਚੋਂ ਪੂਰੇ ਜ਼ਿਲੇ ਦੀ ਮੈਰਿਟ ਸੂਚੀ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ | ਇਸ ਪ੍ਰਾਪਤੀ ਸ'ਤੇ ਕੂਲ ਪਿ੍ੰਸੀਪਲ, ਸਟਾਫ ਤੇ ਮਾਪਿਆਂ ਵਿਚ ਅਥਾਹ ਖੁਸ਼ੀ ਪਾਈ ਜਾ ਰਹੀ ਹੈ | ਗੁਰਨਮਨ ਕੌਰ ਸਪੁੱਤਰੀ ਲੈਕਚਰਾਰ ਮਨਪ੍ਰੀਤ ਸਿੰਘ ਜਸਵਾਲ ਅਤੇ ਮੈਥ ਮਿਸਟਰਸ ਹਰਲੀਨ ਕੌਰ ਜੋ ਕਿ ਐੱਮ.ਜੀ ਐਮ ਪਬਲਿਕ ਸਕੂਲ ਦੀ ਵਿਦਿਆਰਥਣ ਹੈ ਨੇ ਪੰਜ ਵਿਸ਼ਿਆਂ ਦੇ ਕੁੱਲ 500 ਅੰਕਾਂ ਵਿਚੋਂ 499 ਅੰਕ (99.8 ਫੀਸਦੀ) ਪ੍ਰਾਪਤ ਕਰਕੇ ਆਪਣੀ ਦਿਨ ਰਾਤ ਦੀ ਮਿਹਨਤ ਨੂੰ ਸਫਲ ਕੀਤਾ ਹੈ | ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਵਲੋਂ ਧਾਮੀ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ |
ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀਆਂ ਦੇ ਦਸਵੀਂ ਸੀ.ਬੀ. ਐੱਸ.ਈ. ਦੇ ਨਤੀਜੇ ਸ਼ਾਨਦਾਰ ਰਹੇ
ਤਰਨ ਤਾਰਨ, (ਹਰਿੰਦਰ ਸਿੰਘ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਵਲੋਂ ਦਸਵੀਂ ਜਮਾਤ ਦੇ ਬੋਰਡ ਇਮਤਿਹਾਨਾਂ 'ਚ 100 ਫੀਸਦੀ ਨਤੀਜਾ ਹਾਸਿਲ ਕਰਕੇ ਇਲਾਕੇ ਵਿਚ ਮਾਣ ਵਧਾਇਆ ਗਿਆ ਹੈ | ਇਹ ਸ਼ਾਨਦਾਰ ਉਪਲਬਧੀ ਨਾ ਸਿਰਫ਼ ਸਕੂਲ ਦੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ, ਸਗੋਂ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਵੀ ਪ੍ਰਤੀਕ ਹੈ | ਇਸ ਨਤੀਜੇ 'ਚੋਂ ਗੁਰਸੀਰਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ, ਸਹਿਜਪ੍ਰੀਤ ਕੌਰ ਅਤੇ ਹਰਸੁਖਮਨਪ੍ਰੀਤ ਕੌਰ 93 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ, ਬਬਲੀਨ ਕੌਰ ਨੇ ਅਤੇ ਅਰਪਨਦੀਪ ਕੌਰ ਨੇ 90 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ 9 ਵਿਦਿਆਰਥੀਆ ਨੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਮਨਦੀਪ ਕੌਰ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਗਈ | ਪਿ੍ੰਸੀਪਲ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਪ੍ਰਭਾਵਸ਼ਾਲੀ ਰਹਿਨੁਮਾਈ ਦਾ ਨਤੀਜਾ ਹੈ | ਉਨਾਂ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਸਿਰਫ਼ ਅਕਾਦਮਿਕ ਉੱਨਤੀ ਹੀ ਨਹੀਂ, ਸਗੋਂ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕਰਨਾ ਵੀ ਹੈ | ਇਹ ਉਪਲਬਧੀ ਨਾ ਸਿਰਫ਼ ਸਕੂਲ ਲਈ ਮਾਣ ਵਾਲੀ ਗੱਲ ਹੈ, ਸਗੋਂ ਪੂਰੇ ਇਲਾਕੇ ਲਈ ਗੌਰਵ ਦਾ ਵਿਸ਼ਾ ਹੈ | ਅਕਾਲ ਅਕੈਡਮੀ ਢੋਟੀਆਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਮਿਹਨਤ ਨਾਲ ਹਰ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ |
ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਦਾ ਨਤੀਜਾ ਸ਼ਾਨਦਾਰ
ਹਰੀਕੇ ਪੱਤਣ, (ਸੰਜੀਵ ਕੁੰਦਰਾ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਚੀਫ਼ ਖਾਲਸਾ ਦੀਵਾਨ ਦੀ ਰਹਿਨੁਮਾਈ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਰਜ ਮਰਹਾਣਾ ਦਾ ਨਤੀਜਾ ਸ਼ਾਨਦਾਰ ਰਿਹਾ |
ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਪੰਪਲਜੀਤ ਨੇ ਦੱਸਿਆ ਕਿ ਵਿਦਿਆਰਥਣ ਏਾਜਲ ਸ਼ਰਮਾ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਵਪ੍ਰੀਤ ਕੌਰ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਜੈਸਮੀਨ ਕੌਰ 91.4 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਮੈਂਬਰ ਇੰਚਾਰਜ਼ ਕਵਰਦੀਪ ਸਿੰਘ, ਰਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਸਕੂਲ ਦੇ ਪਿ੍ੰਸੀਪਲ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਸ਼ਾਨਦਾਰ ਨਤੀਜੇ ਆਉਣ 'ਤੇ ਵਧਾਈ ਦਿੱਤੀ |
ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ
ਤਰਨ ਤਾਰਨ, (ਇਕਬਾਲ ਸਿੰਘ ਸੋਢੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ ਅਧੀਨ ਚੱਲ ਰਹੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਸੀ.ਬੀ.ਐੱਸ.ਈ. ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਸ਼ੈਸ਼ਨ 2025-26 ਵਿਚ ਦਸਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੇ ਜਿਨਾਂ 'ਚ ਮਨਪ੍ਰੀਤ ਸਿੰਘ ਨੇ ਪਹਿਲਾ, ਹਰਸਿਮਰਤ ਕੌਰ ਨੇ ਦੂਸਰਾ ਅਤੇ ਅਭੈਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦਾ ਸੀ.ਬੀ.ਐੱਸ.ਆਈ. ਦਸਵੀਂ ਦਾ ਸ਼ਾਨਦਾਰ ਨਤੀਜਾ ਆਉਣ ਤੇ ਸਕੂਲ ਪਿੰ੍ਰਸੀਪਲ ਕੰਵਲਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ 100 ਫੀਸਦੀ ਨਤੀਜੇ ਦੇ ਪਿੱਛੇ ਵਿਦਿਆਰਥੀਆਂ ਦੀ ਮਿਹਨਤ, ਯੋਗ ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ ਹੈ |
ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ
ਤਰਨ ਤਾਰਨ, (ਹਰਿੰਦਰ ਸਿੰਘ) ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਹੇਠ ਚੱਲ ਰਹੀ ਜ਼ਿਲੇ ਦੀ ਪ੍ਰਸਿੱਧ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਦਾ 10ਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਸਾਲ ਵੀ 100 ਫ਼ੀਸਦੀ ਰਿਹਾ | ਦਸਵੀਂ ਜਮਾਤ ਦੀ ਨਵਰੀਨ ਕੌਰ ਪੁੱਤਰੀ ਗੁਰਮਿੰਦਰ ਸਿੰਘ ਨੇ 98.4 ਫ਼ੀਸਦੀ ਅੰਕ ਲੈ ਕੇ ਜ਼ਿਲੇ ਵਿਚੋਂ ਦੂਜਾ ਸਥਾਨ ਅਤੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਤਰੁਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਨੇ 93.4 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ ਅਤੇ ਅਨਾਮਿਕਾ ਸੱਭਰਵਾਲ ਪੁੱਤਰੀ ਮਨਦੀਪ ਸੱਭਰਵਾਲ ਨੇ 93 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਕਮਲਪ੍ਰੀਤ ਕੌਰ ਨੇ 95 ਫ਼ੀਸਦੀ, ਕਰਨ ਕੁਮਾਰ 94.8 ਫੀਸਦੀ, ਅਨਹਦਪ੍ਰੀਤ ਕੌਰ 94.8 ਫੀਸਦੀ, ਸੁਖਮਨ ਕੌਰ 93.8 ਫੀਸਦੀ, ਅਮਰੀਨ ਕੌਰ 92.8 ਫੀਸਦੀ, ਅਰਮਾਨਦੀਪ ਸਿੰਘ 92.6 ਫੀਸਦੀ, ਜਸਕਰਨ ਸਿੰਘ 92.2 ਫੀਸਦੀ, ਪਾਹੁਲਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ 91.6, ਜੈਸਮੀਨ ਕੌਰ 91.4 ਫੀਸਦੀ, ਗੁਰਬਖਸ਼ ਸਿੰਘ, ਗੁਰਸਾਜਨ ਸਿੰਘ ਅਤੇ ਜਸਪ੍ਰੀਤ ਕੌਰ 91.2 ਫੀਸਦੀ ਹਰਦਿਲਅਜੀਜ ਸਿੰਘ, ਜਸਮੀਤ ਕੌਰ 91.2 ਫੀਸਦੀ, ਗੌਰਵਜੀਤ ਸਿੰਘ, ਜਸਮੀਤ ਕੌਰ, ਗੁਰਅਸੀਸ ਕੌਰ ਅਤੇ ਗੁਰਲੀਨ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪੰਜਾਬੀ ਵਿਸ਼ੇ ਵਿਚ 7 ਬੱਚਿਆਂ ਨੇ 100 ਫੀਸਦੀ, ਆਈ.ਟੀ. ਵਿਸ਼ੇ ਵਿਚ 5 ਬੱਚਿਆਂ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਚੀਫ਼ ਖ਼ਾਲਸਾ ਦੀਵਾਨ ਦੇ ਐਡੀਸ਼ਨਲ ਆਨਰੇਰੀ ਸਕੱਤਰ, ਲੋਕਲ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ, ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ, ਸਕੂਲ ਦੇ ਮੈਂਬਰ ਇੰਚਾਰਜ ਨਵਜੋਤ ਸਿੰਘ, ਸਕੂਲ ਦੇ ਮੈਂਬਰ ਇੰਚਾਰਜ ਸਰਦਾਰ ਰਣਦੀਪ ਸਿੰਘ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨਾਂ ਦੇ ਮਾਤਾ ਪਿਤਾ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਭਵਿੱਖ ਵਿਚ ਵੀ ਹੋਰ ਮਿਹਨਤ ਕਰਨ ਲਈ ਪ੍ਰੇਰਿਆ | ਉੱਚੀਆਂ ਉਚਾਈਆਂ ਤੱਕ ਪਹੁੰਚਣ ਲਈ ਸਕੂਲ ਦੇ ਪਿ੍ੰਸੀਪਲ ਸਤਵੰਤ ਸਿੰਘ ਬੈਂਸ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸਾਲ ਭਰ ਦੀ ਮਿਹਨਤ ਲਈ ਵਧਾਈ ਦਿੱਤੀ |
ਵੁੱਡ ਬਲੌਸਮ ਸਕੂਲ
ਪੱਟੀ, (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵੁੱਡ ਬਲੌਸਮ ਸਕੂਲ ਪੱਟੀ ਸੀ.ਬੀ.ਐੱਸ.ਈ 10ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਵਿਚ ਇਕ ਹੋਰ ਸਾਲ ਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਦੀ ਘੋਸ਼ਣਾ ਕਰਦਾ ਹੈ | ਪਿਛਲੇ ਅਕਾਦਮਿਕ ਸਾਲ ਵਿਚ ਜ਼ਿਲਾ ਟੌਪਰ ਬਣਨ ਤੋਂ ਬਾਅਦ ਸਕੂਲ ਨੇ ਆਪਣੀ ਸ੍ਰੇਸ਼ਠਤਾ ਦੀ ਵਿਰਾਸਤ ਨੂੰ ਜਾਰੀ ਰੱਖਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਤਾਨੀਆ ਖੁਰਾਣਾ ਨੇ ਦੱਸਿਆ ਕਿ ਸਕੂਲ ਨੇ ਇਕ ਵਾਰ ਫਿਰ ਲਾਜਵਾਬ ਪ੍ਰਦਰਸ਼ਨ ਕਰਦਿਆਂ 100 ਫੀਸਦੀ ਪਾਸ ਨਤੀਜਾ ਹਾਸਲ ਕੀਤਾ ਹੈ, ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਲਗਨ, ਦਿ੍ੜਤਾ ਅਤੇ ਕਠਿਨ ਮਿਹਨਤ ਨੂੰ ਦਰਸਾਉਂਦਾ ਹੈ | ਉਨਾਂ ਦੱਸਿਆ ਕਿ ਸਭ ਤੋਂ ਵੱਧ ਅੰਕ 97.4 ਫੀਸਦੀ ਲੈ ਕੇ ਏਕਮਰੂਪ ਕੌਰ ਪਹਿਲੇ ਸਥਾਨ, ਦੂਜਾ ਸਭ ਤੋਂ ਵੱਧ ਅੰਕ 96.8 ਫੀਸਦੀ ਲੈ ਕੇ ਰੂਪਦੀਪ ਕੌਰ ਨੇ ਦੂਸਰਾ ਸਥਾਨ, ਤੀਜਾ ਸਭ ਤੋਂ ਵੱਧ ਅੰਕ 96.2 ਫੀਸਦੀ ਲੈ ਕੇ ਹਰਮੰਨਤਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰਾਂ ਚੌਥਾ ਸਥਾਨ 95.20 ਅੰਕ ਲੈ ਕੇ ਜੈਸਮੀਨ ਕੌਰ, ਪੰਜਵਾਂ ਸਥਾਨ 94.20 ਫੀਸਦੀ ਅੰਕ ਲੈ ਕੇ ਅਮਨਦੀਪ ਕੌਰ ਨੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ 25 ਫੀਸਦੀ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | 35 ਫੀਸਦੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਕਿਸੇ ਵੀ ਵਿਦਿਆਰਥੀ ਨੇ 50 ਫੀਸਦੀ ਤੋਂ ਘੱਟ ਅੰਕ ਪ੍ਰਾਪਤ ਨਹੀਂ ਕੀਤੇ | ਇਹ ਸ਼ਾਨਦਾਰ ਨਤੀਜੇ ਸਕੂਲ ਦੀ ਅਕਾਦਮਿਕ ਸ੍ਰੇਸ਼ਠਤਾ, ਸਰਵਾਂਗੀਣ ਵਿਕਾਸ ਅਤੇ ਪਾਲਣਹਾਰ ਸਿੱਖਣ ਮਾਹੌਲ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹਨ |
ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ
ਗੋਇੰਦਵਾਲ ਸਾਹਿਬ, (ਸਕੱਤਰ ਸਿੰਘ ਅਟਵਾਲ)ਸੀ.ਬੀ.ਐੱਸ.ਈ. ਬੋਰਡ ਵਲੋਂ ਦੱਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ | ਜਿਸ ਵਿਚ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦਾ ਨਤੀਜਾ ਹਰ ਸਾਲ ਦੀ ਤਰਾਂ 100 ਫੀਸਦੀ ਰਿਹਾ | ਇਸ ਮੌਕੇ 'ਤੇ ਬੋਲਦਿਆਂ ਸੰਸਥਾ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਅਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਨੇ ਦੱਸਿਆ ਕਿ ਸਕੂਲ ਦੀ ਦੱਸਵੀਂ ਜਮਾਤ ਦੀ ਸੀ.ਬੀ.ਐੱਸ.ਈ. ਦੀ ਪ੍ਰੀਖਿਆ ਵਿਚ ਸਕੂਲ ਦੇ ਕੁੱਲ 126 ਵਿਦਿਆਰਥੀ ਬੈਠੇ ਜਿੰਨਾ ਵਿਚੋਂ 18 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅਤੇ 55 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਇੱਥੇ ਜ਼ਿਕਰਯੋਗ ਹੈ ਕਿ ਰਵਨੀਤ ਕੌਰ ਸਪੁੱਤਰੀ ਬਿਕਰਮਜੀਤ ਸਿੰਘ ਨੇ 97.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ, ਪਲਕਪ੍ਰੀਤ ਕੌਰ ਸਪੁੱਤਰੀ ਬਲਦੇਵ ਸਿੰਘ ਨੇ 96.4 ਫੀਸਦੀ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਗੁਰਨੂਰ ਸਿੰਘ ਸਪੁੱਤਰ ਵਰਿੰਦਰਜੀਤ ਸਿੰਘ ਨੇ 96 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਛੇ ਵਿਦਿਆਰਥੀਆਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਅਤੇ ਇਸੇ ਹੀ ਤਰਾਂ ਪੰਜਾਬੀ ਵਿਸ਼ੇ ਵਿਚੋਂ ਪੰਜ ਵਿਦਿਆਰਥੀਆਂ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਇਸ ਮੌਕੇ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਅਵੱਲ ਰਹੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਹਮੇਸ਼ਾ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ
ਖਡੂਰ ਸਾਹਿਬ, (ਰਸ਼ਪਾਲ ਸਿੰਘ ਕੁਲਾਰ)-ਕਲਗੀਧਰ ਟਰਸੱਟ ਬੜੂ ਸਾਹਿਬ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ | ਜਿਸ ਵਿਚ ਸ਼ੁਭਦੀਪ ਕੌਰ ਬਾਂਸਰਾ ਨੇ 92.6 ਫੀਸਦੀ, ਪ੍ਰਨੀਤ ਕੌਰ 89.6 ਫੀਸਦੀ, ਨਵਪ੍ਰੀਤ ਕੌਰ 87.6 ਫੀਸਦੀ, ਜੈਸਮੀਨ ਕੌਰ ਨੇ 86 ਫੀਸਦੀ ਅਤੇ ਜੈਲਦੀਪ ਸਿੰਘ 83.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਅਕੈਡਮੀ ਦੇ ਪਿ੍ੰਸੀਪਲ ਨਵਨੀਤ ਕੌਰ ਨੇ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ ਤੇ ਉੱਥੇ ਹੀ ਇਸ ਸੰਸਥਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਕਲਗੀਧਰ ਟਰਸਟ ਬੜੂ ਸਾਹਿਬ ਦੀਆਂ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿਚ ਕੁੱਲ 130 ਅਕੈਡਮੀਆਂ ਚੱਲ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਸੰਸਥਾ ਦੀਆਂ ਦੋ ਯੂਨੀਵਰਸਿਟੀਆਂ ਅਤੇ ਨਸ਼ਾ ਮੁਕਤ ਸੰਸਥਾ ਵੀ ਚੱਲ ਰਹੀਆਂ ਹਨ |
ਲੋਟਸ ਵੈਲੀ ਸੀਨੀਅਰ ਸਕੂਲ
ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)ਲੋਟਸ ਵੈਲੀ ਸੀਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਕਲਾਸ 10 ਵੀਂ ਬੋਰਡ ਪ੍ਰੀਖਿਆ 2025-26 ਵਿਚ ਸ਼ਾਨਦਾਰ ਨਤੀਜੇ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਮਹਿਨਤ, ਲਗਨ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਵਿਦਿਆਰਥਣ ਕਿਰਤਬੀਰ ਕੌਰ ਨੇ 95 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰਾਂ ਸਿਮਰਨਜੀਤ ਕੌਰ ਨੇ 94.2 ਫੀਸਦੀ, ਏਕਮਪ੍ਰੀਤ ਕੌਰ ਨੇ 94 ਫੀਸਦੀ, ਅਰਮਾਨਦੀਪ ਕੌਰ ਨੇ 92 ਫੀਸਦੀ, ਜੈਦੀਪ ਸਿੰਘ ਨੇ 92 ਫੀਸਦੀ ਅਤੇ ਅਮੋਲਕਪ੍ਰੀਤ ਸਿੰਘ ਨੇ 91.6 ਫੀਸਦੀ ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਸ਼ਾ ਅਨੁਸਾਰ ਪ੍ਰਾਪਤੀਆਂ ਵੀ ਕਾਬਿਲੇ-ਤਾਰੀਫ਼ ਰਹੀਆਂ | ਅੰਗ੍ਰੇਜ਼ੀ ਵਿਚ ਏਕਮਪ੍ਰੀਤ ਕੌਰ ਅਤੇ ਕਿਰਤਬੀਰ ਕੌਰ ਨੇ 98 ਫੀਸਦੀ ਅੰਕ ਹਾਸਲ ਕੀਤੇ | ਪੰਜਾਬੀ ਵਿਚ ਕਿਰਤਬੀਰ ਕੌਰ, ਸਿਮਰਨਜੀਤ ਕੌਰ ਅਤੇ ਨਵਰਾਜ ਸਿੰਘ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਅੱਗੇ ਰਹੇ | ਗਣਿਤ ਵਿਚ ਜੈਦੀਪ ਸਿੰਘ ਨੇ 92 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ | ਸਮਾਜਿਕ ਵਿਗਿਆਨ ਵਿਚ ਕਿਰਤਬੀਰ ਕੌਰ ਨੇ 97 ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ ਆਈ.ਟੀ. ਵਿਸ਼ੇ ਵਿਚ ਕਿਰਤਬੀਰ ਕੌਰ ਅਤੇ ਏਕਮਪ੍ਰੀਤ ਕੌਰ ਨੇ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਉਪਲਬਧੀ ਦਰਜ ਕੀਤੀ | ਇਸ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ, ਪਿ੍ੰਸੀਪਲ ਜਤਿੰਦਰ ਕੌਰ, ਟਰੱਸਟੀ ਗੁਰਸੇਵਕ ਸਿੰਘ ਅਤੇ ਨਿਸ਼ਾਨ ਸਿੰਘ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਾਰੇ ਸਕੂਲ ਪਰਿਵਾਰ ਦੀ ਸਾਂਝੀ ਮਹਿਨਤ ਦਾ ਪਰਿਣਾਮ ਹਨ | ਉਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਦੇ ਉਜਲੇ ਭਵਿੱਖ ਲਈ ਸ਼ੱੁਭਕਾਮਨਾਵਾਂ ਦਿੱਤੀਆਂ |
ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ
ਪੱਟੀ, (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸਿਰਮੌਰ ਸਿੱਖਿਆ ਸੰਸਥਾ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ, ਸੀ.ਬੀ.ਐੱਸ.ਈ. ਨਵੀਂ ਦਿੱਲੀ ਵਲੋਂ ਘੋਸ਼ਿਤ ਕੀਤੇ ਦਸਵੀਂ ਸ਼੍ਰੇਣੀ ਦੀ ਬੋਰਡ ਦੀ ਪ੍ਰੀਖਿਆ 'ਚ 100 ਪ੍ਰਤੀਸ਼ਤ ਨਤੀਜਿਆਂ ਦੇ ਨਾਲ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ 'ਚ ਹੀ ਮੋਹਰੀ ਰਿਹਾ | ਇਸ ਸੰਸਥਾ ਦੀ ਦਸਵੀਂ ਸ਼੍ਰੇਣੀ ਦੀ ਵਿਦਿਆਰਥਨ ਦੀਕਸ਼ਾ ਮੋਂਗਾ 97 ਫੀਸਦੀ ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ, ਸ਼ਰੂਤੀ 95.6 ਫੀਸਦੀ ਨਾਲ ਦੂਜਾ ਸਥਾਨ, ਪਾਹੁਲਪ੍ਰੀਤ ਕੌਰ 93.4 ਫੀਸਦੀ ਨਾਲ ਤੀਸਰਾ ਸਥਾਨ ਅਤੇ ਗੋਰੀਕਾ ਸ਼ਰਮਾ 91.4 ਨਾਲ ਚੌਥਾ ਅਸਥਾਨ ਹਾਸਿਲ ਕਰਨ ਵਿਚ ਕਾਮਯਾਬ ਰਹੇ | ਇਸ ਤੋਂ ਇਲਾਵਾ ਜਸ਼ਨਦੀਪ ਸਿੰਘ 88.2 ਫੀਸਦੀ ਅਤੇ ਹਰਨੂਰ ਕੌਰ 83.2 ਫੀਸਦੀ ਅੰਕ ਹਾਸਲ ਕਰਕੇ ਸਿਖਰ ਸ਼ੋਹਣ ਵਾਲੇ ਵਿਦਿਆਰਥੀਆਂ ਵਿਚ ਸ਼ਾਮਿਲ ਰਹੇ | ਵਿਦਿਆਰਥੀਆਂ ਦੀਆਂ ਇਨਾਂ ਸ਼ਾਨਦਾਰ ਪ੍ਰਾਪਤੀਆਂ ਤੋਂ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ, ਪਿ੍ੰਸੀਪਲ ਡਾਕਟਰ ਮਰੀਦੁਲਾ ਭਾਰਦਵਾਜ਼, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਮੈਡਮ ਸੂਬੀ ਭਾਰਦਵਾਜ਼ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦਾ ਮਿਠਾਈ ਖਵਾ ਕੇ ਮੂੰਹ ਮਿੱਠਾ ਕਰਵਾਇਆ | ਪਿ੍ੰਸੀਪਲ ਡਾਕਟਰ ਮਰਿਦੁਲਾ ਭਾਰਦਵਾਜ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਵਿਦਿਆਰਥੀਆਂ ਦੀ ਲਗਨ ਅਤੇ ਸਟਾਫ ਦੀ ਅਣਥੱਕ ਮਾਰਗ ਦਰਸ਼ਕ ਅਤੇ ਮਿਹਨਤ ਦਾ ਹੀ ਨਤੀਜਾ ਹੈ | ਇਸ ਮੌਕੇ ਪ੍ਰਬੰਧਕ ਨਰਿੰਦਰ ਸਿੰਘ, ਵਾਈਸ ਪਿ੍ੰਸੀਪਲ ਸੋਨੀਆ ਸ਼ਰਮਾ, ਮਨਿੰਦਰ ਕੌਰ, ਮੈਡਮ ਮੰਜੂ, ਰੁਪਿੰਦਰ ਕੌਰ, ਬੀਨਾ ਅਤੇ ਦਲਜੀਤ ਸਿੰਘ ਵੀ ਹਾਜ਼ਰ ਰਹੇ |
ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ
ਝਬਾਲ, (ਸੁਖਦੇਵ ਸਿੰਘ) ਸੀ.ਬੀ.ਐੱਸ.ਈ. ਬੋਰਡ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੀਆਂ ਵਿਚ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ | ਇਸ ਸੰਬੰਧੀ ਚੈਅਰਮੈਨ ਜਸਵੰਤ ਸਿੰਘ ਖਾਲਸਾ ਅਤੇ ਡਾਇਰੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਗੁਰ ਅਸ਼ੀਸ਼ ਕੌਰ ਨੇ ਪਹਿਲਾ, ਅਭੀਜੋਤ ਕੌਰ ਨੇ ਦੂਜਾ, ਖੁਸ਼ਮੀਤ ਕੌਰ ਅਤੇ ਗੁਰਨੂਰ ਕੌਰ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ | ਉਨਾਂ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੰਦਿਆਂ ਉਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨਾਂ ਦੱਸਿਆ ਕਿ ਸਕੂਲ ਵਿਚ ਪੜਾਈ ਦੇ ਨਾਲ ਨਾਲ ਹਰੇਕ ਖੇਤਰ ਵਿਚ ਬੱਚਿਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਨੀਟ, ਸੀ.ਟੀ.ਈ.ਈ.ਟੀ. ਵਰਗੇ ਟੈਸਟ ਲਈ ਵੀ ਤਿਆਰੀ ਕਰਵਾਈ ਜਾ ਰਹੀ ਹੈ | ਉਨਾਂ ਦੱਸਿਆ ਕਿ ਸੀ.ਬੀ.ਐੱਸ.ਈ. ਬੋਰਡ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾ ਰਹੇ ਖੇਲੋ ਇੰਡੀਆ ਖੇਡ ਮੁਕਾਬਲਿਆਂ ਵਿਚ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਦੇ ਬੱਚੇ ਹਿੱਸਾ ਲੈਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ | ਇਸ ਮੌਕੇ ਸਕੂਲੀ ਵਿਦਿਆਰਥੀਆਂ ਤੇ ਅਧਿਆਪਕ ਹਾਜ਼ਰ ਸਨ |
ਮਮਤਾ ਨਿਕੇਤਨ ਤਰਨ ਤਾਰਨ
ਤਰਨ ਤਾਰਨ, (ਪਰਮਜੀਤ ਜੋਸ਼ੀ)-ਤਰਨ ਤਾਰਨ ਜ਼ਿਲ੍ਹੇ ਦੇ ਰੈਜੀਡੈਂਸ਼ੀਅਲ ਕਮ ਡੇ-ਬੋਰਡਿੰਗ ਸਕੂਲ ਮਮਤਾ ਨਿਕੇਤਨ ਵਿਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | 15 ਮਈ ਨੂੰ ਸੈਂਟਰਲ ਬੋਰਡ ਐਜੂਕੇਸ਼ਨ (ਸੀ.ਬੀ.ਐਸ.ਸੀ.) ਵਲੋਂ ਦਸਵੀਂ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਆਪਣੀ ਲਗਨ, ਮਿਹਨਤ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਨਾਲ ਇਹ ਕਾਮਯਾਬੀ ਹਾਸਲ ਕੀਤੀ ਅਤੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਵਿਸ਼ੇਵਾਰ ਪੰਜਾਬੀ ਵਿਚ ਪਵਨਦੀਪ ਕੌਰ ਨੇ 100 'ਚੋਂ 99 ਅੰਕ, ਆਕਾਸ਼ਦੀਪ ਸਿੰਘ ਨੇ 98, ਅਨਮੋਲਪ੍ਰੀਤ ਕੌਰ ਨੇ 97, ਜੰਨਤ ਕੌਰ ਵਿਰਕ, ਹਰਮਨਜੋਤ ਕੌਰ 96, ਅਭੀਜੋਤ ਕੌਰ ਨੇ 94, ਰੌਬਿਨਪ੍ਰੀਤ ਸਿੰਘ ਨੇ 99, ਅਰਜਨ ਸਿੰਘ ਅਤੇ ਹਰਮਨਦੀਪ ਸਿੰਘ ਨੇ 91, ਪ੍ਰਭਜੋਤ ਕੌਰ ਅਤੇ ਰਮਨਪ੍ਰੀਤ ਕੌਰ 92, ਜਸ਼ਨਪ੍ਰੀਤ ਸਿੰਘ ਅਤੇ ਹਾਰਦਿਕ ਮਹਾਜਨ ਨੇ 90 ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਸਮਾਜਿਕ ਸਿੱਖਿਆ ਵਿਚ ਅਭੀਜੋਤ ਕੌਰ ਨੇ 94, ਜਨਤ ਕੌਰ ਨੇ 92 ਅੰਕ ਅਤੇ ਆਈ.ਟੀ. ਵਿਸ਼ੇ ਵਿਚ ਵੀ ਕਿ੍ਤੀਕਾ ਸ਼ਰਮਾ, ਹਾਰਦਿਕ ਮਹਾਜਨ, ਹਰਮਨਜੋਤ ਕੌਰ, ਜੰਨਤ ਕੌਰ ਨੇ 92, ਅਰਜਨ ਸਿੰਘ, ਪਵਨਦੀਪ ਕੌਰ ਨੇ 91, ਆਕਾਸ਼ਦੀਪ ਸਿੰਘ 93 ਅੰਕ ਅਤੇ ਅਬੀਜੋਤ ਕੌਰ ਨੇ 95 ਅੰਕ ਪ੍ਰਾਪਤ ਕੀਤੇ | ਓਵਰ ਆਲ ਪੰਜ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ, ਛੇ ਵਿਦਿਆਰਥੀ ਨੇ 85 ਫ਼ੀਸਦੀ ਤੋਂ ਉੱਪਰ, 8 ਵਿਦਿਆਰਥੀ ਨੇ 80 ਫ਼ੀਸਦੀ ਅਤੇ ਸੱਤ ਵਿਦਿਆਰਥੀਆਂ ਨੇ 75 ਫ਼ੀਸਦੀ ਤੋਂ ਉੱਪਰ ਅੰਕ ਹਾਸਿਲ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਗੁਰਚਰਨ ਕੌਰ ਨੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਅਤੇ ਸਮੂਹ ਸਟਾਫ਼, ਮਾਪਿਆਂ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਭ ਦੀ ਸਾਂਝੀ ਮਿਹਨਤ, ਸਹਿਯੋਗ ਅਤੇ ਯੋਗਦਾਨ ਸਦਕਾ ਹੀ ਸੰਭਵ ਹੋ ਸਕਿਆ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਣ ਅਤੇ ਤਰੱਕੀ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |