ਤਰਨ ਤਾਰਨ, 16 ਅਪ੍ਰੈਲ (ਹਰਿੰਦਰ ਸਿੰਘ)-ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੰਵਲ ਪ੍ਰੀਤ ਬਰਾੜ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸਿਵਲ ਸਰਜਨ ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਤਰਨ ਤਾਰਨ ਨੇ ਚੱਲ ਰਹੇ ਫੂਡ ਸੇਫਟੀ ਪੰਦਰ੍ਹਵਾੜੇ ਤਹਿਤ ਗਤੀਵਿਧੀਆਂ ਜਾਰੀ ਰੱਖੀਆਂ ਹਨ | ਪਿਛਲੇ ਤਿੰਨ ਦਿਨਾਂ 'ਚ ਫੂਡ ਸੇਫਟੀ ਟੀਮ ਤਰਨ ਤਾਰਨ ਨੇ ਸਥਾਨਕ ਤਰਨ ਤਾਰਨ, ਗੱਗੋਬੂਹਾ ਅਤੇ ਝਬਾਲ ਖੇਤਰ 'ਚ ਡੇਅਰੀਆਂ ਅਤੇ ਵੱਖ-ਵੱਖ ਫੂਡ ਆਉਟਲੈਟਾਂ ਦਾ ਨਿਰੀਖਣ ਕੀਤਾ ਅਤੇ ਦੁੱਧ, ਘਿਓ ਅਤੇ ਪਨੀਰ ਦੇ 8 ਨਮੂਨੇ ਇਕੱਠੇ ਕੀਤੇ ਗਏ, ਜੋ ਖਰੜ ਲੈਬ 'ਚ ਭੇਜੇ ਗਏ ਸਨ ਅਤੇ ਸਾਰੇ ਦੁਕਾਨਦਾਰਾਂ ਨੂੰ ਸਫਾਈ ਬਣਾਈ ਰੱਖਣ ਅਤੇ ਮਿਲਾਵਟ ਤੋਂ ਬਚਣ ਦੇ ਨਿਰਦੇਸ਼ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਪਕਾਏ ਹੋਏ ਭੋਜਨ ਦਾ ਸਹੀ ਤਾਪਮਾਨ ਬਣਾਈ ਰੱਖੋ | ਭੋਜਨ ਦੀਆਂ ਵਸਤੂਆਂ ਨੂੰ ਢੱਕ ਕੇ ਰੱਖੋ | ਇਸ ਤੋਂ ਇਲਾਵਾ ਟੀਮ ਵਲੋਂ ਜਾਗਰੂਕਤਾ, ਸਿਖਲਾਈ ਅਤੇ ਟੈਸਟਿੰਗ ਜਾਰੀ ਰੱਖੀ ਅਤੇ ਜਾਗਰੂਕਤਾ ਅਤੇ ਸਿਖਲਾਈ ਲਈ ਸਕੂਲਾਂ ਦਾ ਦੌਰਾ ਕੀਤਾ | ਉਨ੍ਹਾਂ ਵਲੋਂ ਸਾਰੇ ਦੁਕਾਨਦਾਰਾਂ ਨੂੰ ਆਪਣੀ ਰਜਿਸਟ੍ਰੇਸ਼ਨ, ਲਾਇਸੰਸ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ |