ਝਬਾਲ, 17 ਅਪ੍ਰੈਲ (ਸੁਖਦੇਵ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਇੰਚਾਰਜ ਕੰਚਨਪ੍ਰੀਤ ਕੌਰ ਨੇ ਦਾਣਾ ਮੰਡੀ ਝਬਾਲ ਵਿਖੇ ਕਣਕ ਦੀ ਫ਼ਸਲ ਲੈਕੇ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ | ਉਨਾਂ ਨੇ ਮੌਸਮੀ ਨੁਕਸਾਨ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਨਮੀ ਅਤੇ ਦਾਣਾ ਸੁੰਗੜਨ ਵਰਗੇ ਖ਼ਰੀਦ ਮਾਪਦੰਡਾ 'ਤੇ ਕੋਈ ਢਿੱਲ ਨਾ ਦੇਣ ਦੀ ਨਿੰਦਾ ਕਰਦਿਆਂ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਖਰੀਦ ਨਿਯਮਾਂ ਵਿਚ ਰਾਹਤ ਦੇਣ ਅਤੇ ਖਰੀਦ ਏਜੰਸੀਆਂ ਨੂੰ ਮੰਡੀਆਂ ਵਿਚ ਪਈ ਫ਼ਸਲ ਦੀ ਖਰੀਦ ਤੁਰੰਤ ਸ਼ੁਰੂ ਕਰਨ ਦੇ ਹੁਕਮ ਜਾਰੀ ਕਰਨ ਦੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ | ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ, ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਝਬਾਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆ, ਪੂਰਨ ਸਿੰਘ ਝਬਾਲ, ਸੋਨੂੰ ਦੋਦੇ, ਅਰਮਿੰਦਰ ਸਿੰਘ ਮਾਣਕ ਬੰਬੇ, ਬੱਬੂ ਪਲਾਸੌਰ, ਚੇਅਰਮੈਨ ਰੂਬੀ, ਸੁਰਜਨ ਸਿੰਘ ਝਬਾਲ, ਆੜ੍ਹਤੀ ਸ਼ਾਮ ਸਿੰਘ ਕੋਟ, ਗੁਰਸੇਵਕ ਸਿੰਘ ਕੋਟ, ਲਖਬੀਰ ਸਿੰਘ ਪੰਨੂ, ਆੜ੍ਹਤੀ ਮਨਜੀਤ ਸਿੰਘ ਭੋਜੀਆ, ਸੁਖਦੇਵ ਸਿੰਘ ਸੋਹਲ, ਸੁਖਰਾਜ ਸਿੰਘ ਝਬਾਲ, ਗੁਰਜੀਤ ਸਿੰਘ ਝਬਾਲ, ਸੈਂਡੀ ਪੰਜਵੜ੍ਹ ਆਦਿ ਹਾਜ਼ਰ ਸਨ |