ਤਰਨ ਤਾਰਨ, 17 ਅਪ੍ਰੈਲ (ਹਰਿੰਦਰ ਸਿੰਘ)-132 ਕੇ.ਵੀ.ਏ. ਤਰਨ ਤਾਰਨ ਤੋਂ ਚਲਦੇ 11 ਕੇ.ਵੀ. ਸਿਟੀ-1, ਸਿਟੀ 4, ਸਿਟੀ 6 ਅਤੇ ਪੁਲਿਸ ਲਾਈਨ ਤਰਨ ਤਾਰਨ ਦੇ ਫੀਡਰਾਂ ਦੀ ਬਿਜਲੀ ਸਪਲਾਈ ਸ਼ਹਿਰੀ ਫੀਡਰਾਂ ਨੂੰ ਬਾਈਫਰਕੇਸ਼ਨ ਕਰਨ ਕਰਕੇ 18 ਅਪ੍ਰੈਲ ਦਿਨ ਸਨਿਚਰਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਨ੍ਹਾਂ ਤੋਂ ਚੱਲਦੇ ਇਲਾਕੇ ਕਾਜੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜੀਕੋਟ, ਪੱਡਾ ਕਲੋਨੀ, ਕੋਹੜ ਅਹਾਤਾ, ਗਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਜੈ ਦੀਪ ਕਲੋਨੀ, ਦੀਪ ਐਵੀਨਿਊ, ਫਤਿਹਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼ 2, ਨਿਊ ਦੀਪ ਐਵੀਨਿਊ ਤਰਨ ਤਾਰਨ ਅਤੇ ਪੁਲਿਸ ਲਾਈਨ ਫੀਡਰ ਦੇ ਏਰੀਏ ਆਦਿ ਬੰਦ ਰਹਿਣਗੇ | ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨ ਤਾਰਨ, ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ.ਈ. ਅਤੇ ਇੰਜੀ. ਮਨਜੀਤ ਸਿੰਘ ਜੇ.ਈ. ਨੇ ਦਿੱਤੀ |