19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਅੱਤ ਦੀ ਪੈ ਰਹੀ ਲੂ ਤੋਂ ਬੱਚਿਆਂ ਨੂੰ ਬਚਾਓ-ਡਾ. ਸੁਪਿ੍ਯਾ <br/>

Ad Position 21
No active advertisement
ਅਜੀਤ ਡੈਸਕ 26-04-2026
ਤਰਨ ਤਾਰਨ, 25 ਅਪ੍ਰੈਲ (ਪਰਮਜੀਤ ਜੋਸ਼ੀ)-ਅੱਤ ਦੀ ਪੈ ਰਹੀ ਗਰਮੀ 'ਤੇ ਚੱਲ ਰਹੀਆਂ ਗਰਮ ਹਵਾਵਾਂ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ | 'ਹੀਟ ਸਟਰੋਕ' ਜਿਸ ਨੂੰ ਲੂ ਲੱਗਣਾ ਕਹਿੰਦੇ ਹਨ, ਜੋ ਬੱਚਿਆਂ ਲਈ ਖਤਰਾ ਬਣ ਸਕਦੀ ਹੈ | ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖਾਰ ਹੋਣਾ, ਦੇਖਣ ਵਿਚ ਪ੍ਰੇਸ਼ਾਨੀ, ਬੇਹੋਸ਼ੀ ਆਉਣਾ, ਸਰੀਰ ਵਿਚ ਪਸੀਨਾ ਨਾ ਆਉਣਾ, ਧਕੜਣ ਤੇਜ਼ ਹੋਣਾ, ਬੀ.ਪੀ. ਘੱਟ ਹੋਣਾ, ਚਮੜੀ ਦੇ ਰੋਗ ਆਦਿ ਹੋਣ ਲੱਗ ਜਾਂਦੇ ਹਨ | ਇਹ ਜਾਣਕਾਰੀ ਬੱਚਿਆਂ ਦੀ ਬੀਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਲੂ ਤੋਂ ਬਚਾਉਣ ਲਈ ਨਾਰੀਅਲ ਪਾਣੀ, ਗੰਨੇ ਦਾ ਰਸ, ਨਿੰਬੂ ਪਾਣੀ, ਲੱਸੀ ਆਦਿ ਦਾ ਜਿਆਦਾ ਤੋਂ ਜਿਆਦਾ ਤਰਲ ਪਦਾਰਥ ਪਿਆਓ ਅਤੇ ਤੰਗ ਨਾ ਕੱਪੜੇ ਨਾ ਪਾਏ ਜਾਣ, ਹਲਕਾ ਫੁਲਕਾ ਖਾਣਾ ਦਿੱਤਾ ਜਾਵੇ, ਬਾਜ਼ਾਰੀ ਖਾਣੇ ਤੋਂ ਪ੍ਰਹੇਜ ਰੱਖਿਆ ਜਾਵੇ, ਬੱਚਿਆਂ ਨੂੰ ਧੁੱਪ ਵਿਚ ਜਾਣ ਤੋਂ ਰੋਕਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਸ਼ਲਾਘਾਯੋਗ ਫੈਸਲਾ-ਸੁਰਜੀਤ ਸਿੰਘ ਭੁੱਚਰ <br/... ਅਗਲੀ ਖ਼ਬਰ ਫ਼ਿਰੌਤੀ ਗੈਂਗ ਦੇ ਚਾਰ ਮੁਲਜ਼ਮ ਕਾਬੂ : 2 ਪਿਸਤੌਲ ਬਰਾਮਦ
Ad Position 24