ਝਬਾਲ, 25 ਅਪ੍ਰੈਲ (ਸੁਖਦੇਵ ਸਿੰਘ)-ਮਾਝਾ ਜਨਵਾਦੀ ਲਿਖ਼ਾਰੀ ਸਭਾ (ਮਜਲਸ) ਦੇ ਸੂਬਾ ਜਨਰਲ ਸਕੱਤਰ ਹਰਦਰਸ਼ਨ ਸਿੰਘ ਕਮਲ ਦੀ ਲਿਖੀ ਹੋਈ ਪੁਸਤਕ 'ਚੁੱਪ 'ਚੋਂ ਉੱਗੀਆਂ ਅਵਾਜ਼ਾਂ' ਲੋਕ ਅਰਪਣ ਕੀਤੀ ਗਈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਅਮਿ੍ਤਸ਼ੇਰ ਸਿੰਘ ਮੰਨਣ ਨੂੰ ਕਿਤਾਬ ਭੇਂਟ ਕਰਦਿਆਂ ਹਰਦਰਸ਼ਨ ਸਿੰਘ ਕਮਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2012 ਵਿਚ ਉਨਾਂ ਵਲੋਂ 'ਉਜਾੜ ਪਈਆ ਰਾਹਾਂ' (ਕਾਵਿ ਸੰਗ੍ਰਹਿ) ਕਿਤਾਬ ਪ੍ਰਕਾਸ਼ਿਤ ਹੋਈ ਸੀ | ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਈ ਸਾਂਝੇ ਕਾਵਿ ਸੰਗ੍ਰਹਿ ਅਤੇ ਲੇਖ ਸੰਗ੍ਰਹਿ ਵੀ ਛਪ ਚੁੱਕੇ ਹਨ |