ਰਾਮਪੁਰਾ ਫੂਲ, 25 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਤੀਜੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਕਿ ਲੁਧਿਆਣਾ ਦੇ ਗੁਰੂ ਨਾਨਕ ਸਕੂਲ ਸਰਾਭਾ ਨਗਰ ਵਿਖੇ ਪਿਛਲੇ ਦਿਨੀਂ ਸਮਾਪਤ ਹੋਈ ਵਿਚ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਇਸ ਚੈਂਪੀਅਨਸ਼ਿਪ 'ਚ ਸੁਖਮਨਦੀਪ ਸਿੰਘ ਭੁੱਲਰ ਨੇ 1 ਲੈਪ ਰੇਸ ਵਿਚ ਸੋਨ ਤਮਗ਼ਾ ਤੇ 2 ਲੈਪ ਰੇਸ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ¢ ਖੁਸ਼ਾਂਤ ਮਿੱਤਲ ਨੇ 4 ਲੈਪ ਰੇਸ ਵਿਚ ਚਾਂਦੀ ਦੇ ਤਮਗੇ 'ਤੇ ਕਬਜ਼ਾ ਕੀਤਾ¢ ਸਕੂਲ ਦੀ ਨੰਨ੍ਹੀ ਖਿਡਾਰਨ ਨੱਵਿਆ ਮਿੱਤਲ ਨੇ 2 ਲੈਪ ਰੇਸ ਵਿਚ ਸੋਨ ਤਮਗ਼ਾ ਤੇ 1 ਲੈਪ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ¢ ਆਲ ਇੰਡੀਆ ਸਪੀਡ ਸਕੇਟਿੰਗ ਪ੍ਰਮੋਸ਼ਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਕਿ 12 ਅਪ੍ਰੈਲ 2024 ਨੂੰ ਮੋਹਾਲੀ ਵਿਖੇ ਹੋਈ ਉਸ ਵਿਚ ਵੀ ਸੇਂਟ ਜ਼ੇਵੀਅਰਜ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਸੁਖਮਨਦੀਪ ਸਿੰਘ ਭੁੱਲਰ ਨੇ ਅੰਡਰ-14 ਵਿਚ 3000 ਰੇਸ ਤੇ 5000 ਰੇਸ ਵਿਚ ਸੋਨੇ ਦੇ ਤਮਗੇ ਜਿੱਤੇ¢ ਇਸੇ ਹੀ ਸਕੂਲ ਦੇ ਵਿਦਿਆਰਥਣ ਨੱਵਿਆ ਮਿੱਤਲ ਨੇ 3000 ਰੇਸ ਤੇ 5000 ਰੇਸ ਅੰਡਰ-9 ਵਿਚ ਸੋਨੇ ਦੇ ਤਗਮੇ ਜਿੱਤੇ¢ ਸਕੂਲ ਦੇ ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ਼ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ਼ ਨੇ ਖੇਡਾਂ ਵਿਚ ਭਾਗ ਲੈ ਕੇ ਵਾਪਸ ਆਏ ਇਨ੍ਹਾਂ ਵਿਦਿਆਰਥੀਆਂ ਦਾ ਸਵਾਗਤ ਕੀਤਾ¢ ਪਿ੍ੰਸੀਪਲ ਫਾਦਰ ਯੂਲਾਲੀਓ ਫਰਨਾਂਡਿਜ਼ ਨੇ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਤਾ ਪਿਤਾ ਤੇ ਸਕੂਲ ਦਾ ਨਾਮ ਰÏਸ਼ਨ ਕਰਨ ਲਈ ਪ੍ਰੇਰਿਆ¢ ਸਕੂਲ ਮੈਨੇਜਮੈਂਟ ਵਲੋਂ ਖੇਡਾਂ ਦੇ ਮਾਹਿਰ ਅਧਿਆਪਕ ਗੁਰਪਿੰਦਰ ਸਿੰਘ ਭੁੱਲਰ, ਪਰਮਿੰਦਰ ਸਿੰਘ, ਮੈਡਮ ਅਮਨਦੀਪ ਕੌਰ ਤੇ ਮੈਡਮ ਜੋਤੀ ਨੂੰ ਵੀ ਉਨ੍ਹਾਂ ਵਲੋਂ ਕਰਵਾਈ ਗਈ ਅਣਥੱਕ ਮਿਹਨਤ ਦੀ ਵੀ ਪ੍ਰਸੰਸਾ ਕੀਤੀ¢ ਆਉਣ ਵਾਲੇ ਸਮੇਂ ਵਿਚ ਹੋਰ ਮਾਣਮੱਤੇ ਖਿਡਾਰੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ¢ ਇਸ ਸੁਭਾਗੇ ਮÏਕੇ ਤੇ ਕੋਆਰਡੀਨੇਟਰ ਮੈਡਮ ਪ੍ਰੇਮ ਲਤਾ, ਮੈਡਮ ਅੰਜੂ ਬਾਲਾ ਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ¢