21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਠਿੰਡਾ ਦਾ ਬੱਸ ਅੱਡਾ ਇੱਧਰ-ਉਧਰ ਜਾਣ ਦੇ ਛਲਾਵੇ ਨਾਲ ਵਧੇ ਪ੍ਰਾਪਰਟੀ ਭਾਅ 'ਚ ਗਿਰਾਵਟ ਦੇ ਆਸਾਰ <br/>

Ad Position 21
No active advertisement
ਅਜੀਤ ਡੈਸਕ 26-04-2026
ਬਠਿੰਡਾ, 25 ਅਪ੍ਰੈਲ (ਵੀਰਪਾਲ ਸਿੰਘ)-ਸਿਆਸੀ ਆਕਾਵਾਂ ਨਾਲ ਸਾਂਝ ਰੱਖਣ ਵਾਲੇ ਪ੍ਰਾਪਰਟੀ ਕਾਰੋਬਾਰੀਆਂ ਵਲੋਂ ਬਠਿੰਡਾ ਦੇ ਬੱਸ ਅੱਡੇ ਇੱਧਰ ਉੱਧਰ ਜਾਣ ਦਾ ਛਲਾਵਾ ਦੇ ਆਮ ਲੋਕਾਂ ਨੂੰ ਕਰੋੜਾਂ ਰੁਪਏ ਦੇ ਕਰਜ਼ਿਆਂ ਵਿਚ ਫਸਾ ਦਿੱਤਾ ਗਿਆ | ਬਠਿੰਡਾ ਦੇ ਵਿਧਾਇਕ ਅਤੇ ਸੂਬੇ ਦੇ ਮੁੱਖ ਮੰਤਰੀ ਵਲੋਂ ਬਠਿੰਡਾ ਦਾ ਬੱਸ ਅੱਡਾ ਮਲੋਟ ਰੋਡ ਦੇ ਲਿਜਾਣ ਦੇ ਦਿੱਤੇ ਗਏ ਬਿਆਨਾਂ ਤੋਂ ਬਾਅਦ, ਮਲੋਟ ਰੋਡ ਬਠਿੰਡਾ ਅਤੇ ਆਸ ਪਾਸ ਬਣਾ ਰਹੀਆਂ ਕਲੋਨੀਆਂ ਵਿਚ ਪਲਾਟਾਂ ਦਾ ਭਾਅ ਸੀਮਤ ਸਮੇਂ ਵਿਚ ਅਸਮਾਨੀ ਚੜ੍ਹਨ ਲੱਗੇ ਸਨ | ਆਮ ਲੋਕਾਂ ਵਲੋਂ ਪੈਸਾ ਕਮਾਉਣ ਦੇ ਸੁਪਨੇ ਵਿਖਾ ਪ੍ਰੋਪਰਟੀ ਡੀਲਰਾਂ ਨੇ ਬਠਿੰਡਾ ਵਾਸੀਆਂ ਦਾ ਕਰੋੜਾਂ ਰੁਪਏ ਖਰਚ ਕਰਵਾ ਦਿੱਤੇ | ਬੱਸ ਸਟੈਂਡ ਲਈ ਜਗ੍ਹਾ ਦੀ ਸਾਫ਼-ਸਫ਼ਾਈ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਲੋਟ ਰੋਡ ਦੇ ਆਸ ਪਾਸ ਏਰੀਏ 'ਚ ਜ਼ਮੀਨਾਂ ਅਤੇ ਪਲਾਟਾਂ ਦਾ ਭਾਅ 50 ਗੁਣਾ ਵੱਧ ਗਏ | ਸਿਆਸੀ ਆਕਾਵਾਂ ਨਾਲ ਸਾਂਝ ਰੱਖਣ ਵਾਲੇ ਪ੍ਰੋਪਰਟੀ ਕਾਰੋਬਾਰੀਆਂ ਵਲੋਂ ਮੋਟੀਆਂ ਕਮਾਈਆਂ ਕਰਕੇ ਆਪਣੇ ਹੱਥ ਰੰਗ ਲਏ | ਮਲੋਟ ਰੋਡ 'ਤੇ ਬੱਸ ਸਟੈਂਡ ਬਣਨ ਦੇ ਛਲਾਵੇ ਨੂੰ ਬੜਾਵਾ ਦਿੱਤੇ ਜਾਣ ਤੋਂ ਬਾਅਦ ਮਲੋਟ ਰੋਡ ਰਿੰਗ ਰੋਡ, ਗੋਨਿਆਣਾ ਰੋਡ 'ਤੇ ਬਣੀਆਂ ਕਲੋਨੀਆਂ ਵਿਚ ਪਲਾਟਾਂ ਦੇ ਭਾਅ ਤੇਜ਼ੀ ਨਾਲ ਵੱਧਣ ਲੱਗੇ | ਬਠਿੰਡਾ ਤੋਂ ਗੋਨਿਆਣਾ ਰੋਡ, ਆਦਰਸ਼ ਨਗਰ, ਸੁੱਚਾ ਸਿੰਘ ਨਗਰ, ਸਿਵੀਆਂ ਰੋਡ ਆਦਿ ਏਰੀਏ ਵਿਚ 3000 ਤੋਂ 5000 ਰੁਪਏ ਪ੍ਰਤੀ ਗਜ਼ ਵਿਕਣ ਵਾਲੀਆਂ ਥਾਵਾਂ ਦੇ ਭਾਅ 20,000 ਪ੍ਰਤੀ ਗਜ਼ ਦੇ ਨਜ਼ਦੀਕ ਪੁੱਜ ਗਏ | ਪਲਾਟਾਂ ਦੇ ਤੇਜ਼ੀ ਨਾਲ ਵਧੇ ਰੇਟਾਂ ਨਾਲ ਬਠਿੰਡਾ ਦੇ ਮੱਧ ਵਰਗੀ ਲੋਕਾਂ ਲਈ ਸਿਰ ਦੀ ਛੱਤ ਬਣਾਉਣ ਦਾ ਸੁਪਨਾ ਚੂਰ ਹੋ ਕੇ ਰਹਿ ਗਿਆ | ਸਾਬਕਾ ਮੇਅਰ ਪਦਮਜੀਤ ਮਹਿਤਾ ਵਲੋਂ ਬੀਤੇ ਦਿਨ ਪ੍ਰੈਸ ਨੂੰ ਦਿੱਤੇ ਗਏ ਬਿਆਨਾਂ ਵਿਚ ਸਾਬਿਤ ਕਰ ਦਿੱਤਾ ਕਿ ਬਠਿੰਡਾ ਦੇ ਬੱਸ ਸਟੈਂਡ ਕਦੇ ਵੀ ਸ਼ਹਿਰ ਤੋਂ ਬਾਹਰ ਨਹੀਂ ਜਾਵੇਗਾ | ਇਸ ਤੋਂ ਬਾਅਦ ਮਲੋਟ ਰੋਡ ਦੇ ਆਸ ਪਾਸ ਖੇਤਰਾਂ ਵਿਚ ਪ੍ਰੋਪਰਟੀ 'ਤੇ ਪੈਸਾ ਖਰਚ ਕਰਨ ਵਾਲੇ ਲੋਕਾਂ ਲਈ ਨਵੀਂਆਂ ਚਿੰਤਾਵਾਂ ਖੜ੍ਹੀਆਂ ਹੋ ਗਈਆਂ ਹਨ | ਬੱਸ ਅੱਡੇ ਦੇ ਮਲੋਟ ਰੋਡ 'ਤੇ ਜਾਣ ਦੇ ਛਲਾਵੇ ਦੇਣ ਵਾਲੇ ਲੋਕਾਂ ਨੂੰ ਕੋਸਣ ਲੱਗੇ ਹਨ | ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਬੀਬੀ ਵਾਲਾ ਰੋਡ 'ਤੇ ਬੱਸ ਅੱਡਾ ਜਾਣ ਦੇ ਭੰਬਲਭੂਸੇ ਵਿਚ ਪ੍ਰੋਪਰਟੀ ਕਾਰੋਬਾਰੀਆਂ ਨੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਦਾ ਕਰੋੜਾਂ ਰੁਪਏ ਪ੍ਰਾਪਰਟੀਆਂ ਵਿਚ ਲਗਵਾ ਦਿੱਤੇ ਸਨ | ਉਸ ਸਮੇਂ ਵੀ ਪ੍ਰੋਪਰਟੀ ਡੀਲਰਾਂ ਵਲੋਂ ਮੋਟੀਆਂ ਕਮਾਈਆਂ ਕਰਕੇ ਆਪਣੀਆਂ ਜੇਬਾਂ ਭਰ ਲਈਆਂ ਸਨ | ਬਠਿੰਡਾ ਦਾ ਬੱਸ ਅੱਡਾ ਬੀਬੀਵਾਲਾ ਰੋਡ 'ਤੇ ਵੀ ਨਹੀਂ ਬਣਿਆ | ਅੱਜ ਵੀ ਬਠਿੰਡਾ ਦਾ ਬੱਸ ਅੱਡਾ ਮਲੋਟ ਰੋਡ 'ਤੇ ਜਾਂਦਾ ਹੋਇਆ ਵਿਖਾਈ ਨਹੀਂ ਦੇ ਰਿਹਾ | ਇਸ ਨਾਲ ਬਠਿੰਡਾ ਵਿਚ ਪ੍ਰਾਪਰਟੀ ਕਾਰੋਬਾਰ ਠੱਪ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਜ਼ੇਵੀਅਰਸ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਝੁੱਗੀਆਂ 'ਚ ਰਹਿਣ ਵਾਲੇ ਦਲਿਤ ਭਾਈਚਾਰੇ ਨੂੰ ਵਿਦੇਸ਼ੀ-ਅਪਰਾਧੀ ਚਿੰਨ੍ਹਤ ਕਰਨ ਦਾ ਬਿਰਤਾਂਤ ਚਿੰਤਾਜਨਕ- ਜਮਹੂਰੀ ਅਧਿਕਾ...
Ad Position 24