21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਝੁੱਗੀਆਂ 'ਚ ਰਹਿਣ ਵਾਲੇ ਦਲਿਤ ਭਾਈਚਾਰੇ ਨੂੰ ਵਿਦੇਸ਼ੀ-ਅਪਰਾਧੀ ਚਿੰਨ੍ਹਤ ਕਰਨ ਦਾ ਬਿਰਤਾਂਤ ਚਿੰਤਾਜਨਕ- ਜਮਹੂਰੀ ਅਧਿਕਾਰ ਸਭਾ

Ad Position 21
No active advertisement
ਅਜੀਤ ਡੈਸਕ 26-04-2026
ਬਠਿੰਡਾ, 25 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਹਿਰਬੰਦੀ ਕਰਕੇ ਪਿਛਲੇ ਡੇਢ ਮਹੀਨੇ ਤੋਂ ਸ਼ਹਿਰ ਵਾਸੀ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਹਨ¢ ਇਸ ਮਸਲੇ ਨੂੰ ਤੂਲ ਦਿੰਦਿਆਂ ਥਰਮਲ ਵਾਲੇ ਪੁਲ ਹੇਠ ਝੁੱਗੀਆਂ 'ਚ ਕਈ ਸਾਲਾਂ ਤੋਂ ਰਹਿੰਦੇ ਆ ਰਹੇ ਗਰੀਬ ਭਾਟ, ਬੌਰੀਆ, ਯੂਪੀ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਬਿਨ੍ਹਾਂ ਬਦਲਵੇਂ ਪ੍ਰਬੰਧ ਕੀਤਿਆਂ ਪ੍ਰਸ਼ਾਸਨ ਵੱਲੋਂ ਢਾਹੁਣ ਅਤੇ ਇਸ ਮਸਲੇ ਨੂੰ ਪੰਜਾਬੀ ਬਨਾਮ ਪ੍ਰਵਾਸੀ ਮਸਲਾ ਬਣਾਉਣ ਦਾ ਬਿਰਤਾਂਤ ਸਿਰਜਣ ਸਬੰਧੀ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਠਿੰਡਾ ਅਤੇ ਤਰਕਸ਼ੀਲ ਸੁਸਾਇਟੀ ਬਠਿੰਡਾ ਇਕਾਈ ਨੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ¢ ਇਸ ਸਬੰਧੀ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਬੱਗਾ ਸਿੰਘ ਤੇ ਤਰਕਸ਼ੀਲ ਆਗੂ ਬਿਕਰਮਜੀਤ ਸਿੰਘ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਉਪਰੋਕਤ ਝੁੱਗੀ ਨਿਵਾਸੀ ਇਸ ਮੁਲਕ ਦੇ ਹੀ ਬਾਸ਼ਿੰਦੇ ਹਨ, ਬਠਿੰਡਾ ਅੰਦਰ ਵਾਰ ਵਾਰ ਉਜਾੜਾ ਹੰਢਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਕੋਲ ਸ਼ਹਿਰੀ ਹੋਣ ਦੇ ਜੱਦੀ ਪੁਸ਼ਤੀ ਰਿਕਾਰਡ ਮੌਜੂਦ ਹਨ, ਜਿਸ ਦੀ ਜ਼ਿਲ੍ਹਾ ਪ੍ਰਸ਼ਾਸਨ ਪੜਤਾਲ ਕਰ ਸਕਦਾ ਹੈ¢ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾ ਕੇ ਕੰਮ ਕਰਨ ਤੇ ਰਿਹਾਇਸ਼ ਰੱਖਣ ਦਾ ਸੰਵਿਧਾਨਕ ਅਧਿਕਾਰ ਹੈ¢ ਪਰ ਸੋਸ਼ਲ ਮੀਡੀਆ ਉਪਰ ਇਨ੍ਹਾਂ ਝੁੱਗੀ ਝੌਂਪੜੀ ਵਾਸੀਆਂ ਨੂੰ ਬਦੇਸ਼ੀ ਅਤੇ ਮੁਜਰਮ ਗਰਦਾਨ ਦੇਣ ਦੀ ਮੁਹਿੰਮ ਸਰਾਸਰ ਗਲਤ ਹੈ¢ ਮਜ਼ਦੂਰ ਪਰਿਵਾਰਾਂ ਦੀ ਰਿਹਾਇਸ਼ ਦਾ ਬਦਲਵਾਂ ਪ੍ਰਬੰਧ ਕੀਤੇ ਬਗੈਰ ਉਨ੍ਹਾਂ ਦੀਆਂ ਝੁੱਗੀਆਂ ਢਾਹੁਣੀਆਂ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਸਰਾਸਰ ਉਲੰਘਣਾ ਹੈ ਅਤੇ ਉਨ੍ਹਾਂ ਦੀ ਬਦਲਵੀਂ ਰਿਹਾਇਸ਼ ਦੇ ਪ੍ਰਬੰਧ ਸਮੇਤ ਬਿਜਲੀ, ਪੀਣ ਵਾਲੇ ਪਾਣੀ, ਸੀਵਰੇਜ, ਸੜਕਾਂ ਆਦਿ ਜਿਊਣ ਦੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ¢ ਬਦਲਵੇਂ ਪ੍ਰਬੰਧ ਹੋਣ ਤੱਕ ਉਨ੍ਹਾਂ ਨੂੰ ਇਥੇ ਹੀ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ¢ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਕੀਤਾ ਜਾਵੇ¢ ਵਫ਼ਦਾਂ ਵਿਚ ਮੀਤ ਪ੍ਰਧਾਨ ਰਣਜੀਤ ਸਿੰਘ, ਐਡਵੋਕੇਟ ਸੁਦੀਪ ਸਿੰਘ, ਪਿ੍ਤਪਾਲ ਸਿੰਘ, ਬਲਦੇਵ ਮੱਲਣ, ਮਨੋਹਰ ਦਾਸ, ਸਿਕੰਦਰ ਧਾਲੀਵਾਲ, ਤਰਸੇਮ ਸਿੰਘ, ਰੁਲਦੂ ਸਿੰਘ ਤੇ ਰੇਖਾ ਰਾਣੀ ਸ਼ਾਮਲ ਸਨ¢
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦਾ ਬੱਸ ਅੱਡਾ ਇੱਧਰ-ਉਧਰ ਜਾਣ ਦੇ ਛਲਾਵੇ ਨਾਲ ਵਧੇ ਪ੍ਰਾਪਰਟੀ ਭਾਅ 'ਚ ਗਿਰਾਵਟ ਦੇ ਆਸਾਰ <br/> ਅਗਲੀ ਖ਼ਬਰ ਡੀ.ਟੀ.ਐੱਫ਼ ਵਲੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਦਾ ਪੋਰਟਲ ਖੋਲ੍ਹਣ ਦੀ ਮੰਗ
Ad Position 24