21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਲੇਰੀਆ ਦਿਵਸ 'ਤੇ ਸਕੂਲ ਦੇ ਬੱਚਿਆਂ ਨੂੰ ਕੀਤਾ ਜਾਗਰੂਕ

Ad Position 21
No active advertisement
ਬੱਚਿਆਂ ਨੂੰ ਮਲੇਰੀਆ ਬੁਖਾਰ ਸੰਬੰਧੀ ਜਾਗਰੂਕ ਕਰਦੇ ਹੋਏ ਸਿਹਤ ਕਰਮਚਾਰੀ | ਤਸਵੀਰ:ਬੌਬੀ <br/> 26-04-2026
ਭਿੱਖੀਵਿੰਡ, 25 ਅਪ੍ਰੈਲ (ਬੌਬੀ)- ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਜ਼ਿਲ੍ਹਾ ਐਪਡਿਮੋਲੋਜਿਸਟ ਡਾ. ਰਾਘਵ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ.ਰਮਨਦੀਪ ਸਿੰਘ ਪੱਡਾ ਐੱਸ.ਐੱਮ.ਓ. ਸੁਰਸਿੰਘ ਦੀ ਨਿਗਰਾਨੀ ਹੇਠ ਵਿਸ਼ਵ ਮਲੇਰੀਆ ਦਿਵਸ ਮੌਕੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਿੱਖੀਵਿੰਡ ਵਿਖੇ 10 ਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਅਤੇ ਸਕੂਲ ਦੇ ਸਟਾਫ਼ ਨੂੰ ਮਲੇਰੀਆ ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਜਾਗਰੂਕ ਕਰਦੇ ਹੋਏ ਬਲਜਿੰਦਰ ਸਿੰਘ ਐੱਮ.ਪੀ.ਐੱਚ. ਡਬਲਯੂ. ਨੇ ਦੱਸਿਆ ਕਿ ਮਲੇਰੀਏ ਦਾ ਮੱਛਰ ਇਸ ਸਮੇਂ ਕੱਟਦਾ ਹੈ ਤੇ ਬੁਖਾਰ ਬਹੁਤ ਤੇਜ ਹੋ ਜਾਂਦਾ ਹੈ | ਇਸ ਦੌਰਾਨ ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ ਤੇ ਕਾਂਬਾ ਛਿੜਦਾ ਹੈ ਅਜਿਹੇ ਲੱਛਣ ਹੋਣ 'ਤੇ ਨਜਦੀਕੀ ਸਰਕਾਰੀ ਹਸਪਤਾਲ ਵਿਚ ਜਾ ਕੇ ਡਾਕਟਰ ਦੁਆਰਾ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ | ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਲੇਰੀਏ ਦੀ ਜਾਂਚ ਅਤੇ ਇਲਾਜ ਬਿਲਕੁਲ ਹੈ | ਇਸ ਮੌਕੇ ਅਧਿਆਪਕ ਅਨਮੀਤ ਸਿੰਘ, ਬਲਜਿੰਦਰ ਸਿੰਘ, ਐੱਸ.ਆਈ. ਸੁਖਜੀਤ ਸਿੰਘ, ਬਖਤਾਵਰ ਸਿੰਘ ਐੱਮ.ਪੀ.ਐੱਚ. ਡਬਲਯੂ, ਬਲਜਿੰਦਰ ਸਿੰਘ ਐੱਮ.ਪੀ.ਐੱਚ.ਡਬਲਯੂ, ਅਤੇ ਸਕੂਲ ਦਾ ਸਾਰਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੂਨਦਾਨ ਸੁਸਾਇਟੀ ਦੇ 8 ਸਾਲ ਪੂਰੇ ਹੋਣ 'ਤੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਹਰਦਰਸ਼ਨ ਸਿੰਘ ਕਮਲ ਦੀ ਲਿਖੀ ਪੁਸਤਕ 'ਚੁੱਪ 'ਚੋਂ ਉੱਗੀਆਂ ਆਵਾਜ਼ਾਂ' ਲੋਕ ਅਰਪਣ ਕੀਤੀ <br/>
Ad Position 24